ਬਾਰਿਸ਼ ਦੇ ਮੌਸਮ 'ਚ ਸਕਿਨ ਇਨਫੈਕਸ਼ਨ ਨੂੰ ਦੂਰ ਕਰਨ ਲਈ ਅਪਣਾਓ ਇਹ ਨੁਸਖੇ

ਬਾਰਿਸ਼ ਦਾ ਮੌਸਮ ਗਰਮੀ ਤੋਂ ਰਾਹਤ ਤਾਂ ਦਿਵਾਉਂਦਾ ਹੈ ਪਰ ਉੱਥੇ ਦੂਜੇ ਪਾਸੇ ਇਹ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ। ਇਸ ਬਾਰਿਸ਼ ਦੇ ਮੌਸਮ 'ਚ ਸਕਿਨ ਇਨਫੈਕਸ਼ਨ ਦਾ ਕਾਫੀ ਖਤਰਾ ਰਹਿੰਦਾ ਹੈ।

ਬਾਰਿਸ਼ ਦਾ ਮੌਸਮ ਗਰਮੀ ਤੋਂ ਰਾਹਤ ਤਾਂ ਦਿਵਾਉਂਦਾ ਹੈ ਪਰ ਉੱਥੇ ਦੂਜੇ ਪਾਸੇ ਇਹ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਵੀ ਬਣਦਾ ਹੈ। ਇਸ ਬਾਰਿਸ਼ ਦੇ ਮੌਸਮ 'ਚ ਸਕਿਨ ਇਨਫੈਕਸ਼ਨ ਦਾ ਕਾਫੀ ਖਤਰਾ ਰਹਿੰਦਾ ਹੈ। ਬਾਰਿਸ਼ ਦੌਰਾਨ ਵਾਤਾਵਰਣ 'ਚ ਨਮੀ ਵੱਧ ਜਾਂਦੀ ਹੈ, ਜਿਸ ਨਾਲ ਸਕਿਨ ‘ਤੇ ਬੈਕਟੀਰੀਆ ਅਤੇ ਫੰਗਸ ਵਧਣਾ ਆਸਾਨ ਹੋ ਜਾਂਦਾ ਹੈ। ਇਸ ਬੈਕਟੀਰੀਆ ਅਤੇ ਫੰਗਸ ਕਾਰਨ ਜੇਕਰ ਤੁਸੀਂ ਬਾਰਿਸ਼ ਦੇ ਮੌਸਮ ਵਿੱਚ ਗਿੱਲੇ ਹੋ ਜਾਂਦੇ ਹੋ ਤਾਂ ਤੁਹਾਡੇ ਕੱਪੜੇ ਵੀ ਭਿੱਜ ਜਾਂਦੇ ਹਨ। ਗਿੱਲੇ ਕੱਪੜੇ ਪਹਿਨਣ ਨਾਲ ਸਕਿਨ ‘ਤੇ ਨਮੀ ਬਰਕਰਾਰ ਰਹਿੰਦੀ ਹੈ, ਜਿਸ ਨਾਲ ਸਕਿਨ ਇਨਫੈਕਸ਼ਨ ਹੋ ਸਕਦੀ ਹੈ। ਇਸ ਲਈ ਬਾਰਿਸ਼ 'ਚ ਚਮੜੀ ਦੀ ਖਾਸ ਦੇਖਭਾਲ ਜ਼ਰੂਰੀ ਹੈ।

1. ਚਮੜੀ ਰੱਖੋ ਸੁੱਕੀ

ਡਾਕਟਰ ਦੱਸਦੇ ਹਨ ਕਿ ਬਾਰਿਸ਼ 'ਚ ਭਿੱਜਣ ਤੋਂ ਬਾਅਦ ਗਿੱਲੇ ਕੱਪੜਿਆਂ 'ਚ ਦੇਰ ਤੱਕ ਨਾ ਰਹੋ ਅਤੇ ਚਮੜੀ ਨੂੰ ਤੁਰੰਤ ਸੁਕਾਓ। ਨਮੀ ਜਿੰਨੀ ਜ਼ਿਆਦਾ ਹੋਵੇਗੀ, ਇਨਫੈਕਸ਼ ਦਾ ਖ਼ਤਰਾ ਓਨਾ ਵਧੇਗਾ।

2. ਸੂਤੀ ਕੱਪੜੇ ਪਹਿਨੋ

ਇਸ ਮੌਸਮ 'ਚ ਸੂਤੀ ਜਾਂ ਹਲਕੇ ਕੱਪੜੇ ਪਹਿਨਣਾ ਬਿਹਤਰ ਹੁੰਦਾ ਹੈ। ਇਹ ਪਸੀਨਾ ਜਲਦੀ ਸੋਕ ਲੈਂਦੇ ਹਨ ਅਤੇ ਸਕਿਨ ਨੂੰ ਹਵਾ ਮਿਲਣ ਦਿੰਦੇ ਹਨ, ਜਿਸ ਨਾਲ ਬੈਕਟੀਰੀਆ ਘੱਟ ਫੈਲਦੇ ਹਨ।

3. ਸਫ਼ਾਈ ਦਾ ਰੱਖੋ ਧਿਆਨ

ਰੋਜ਼ ਨਹਾਓ ਅਤੇ ਐਂਟੀ-ਬੈਕਟੀਰੀਅਲ ਸਾਬਣ ਜਾਂ ਬਾਡੀ ਵਾਸ਼ ਦਾ ਇਸਤੇਮਾਲ ਕਰੋ। ਪੈਰ ਧੋਣ ਅਤੇ ਸੁਕਾਉਣ ਦੀ ਆਦਤ ਬਣਾਓ, ਕਿਉਂਕਿ ਗਿੱਲੇ ਪੈਰ 'ਚ ਫੰਗਲ ਇਨਫੈਕਸ਼ਨ ਜਲਦੀ ਹੁੰਦਾ ਹੈ।

4. ਸ਼ੇਅਰ ਨਾ ਕਰੋ ਤੌਲੀਆ ਤੇ ਕੱਪੜੇ

ਤੌਲੀਆ, ਕੱਪੜੇ ਜਾਂ ਫੁੱਟਵਿਅਰ ਦੂਜਿਆਂ ਨਾਲ ਸ਼ੇਅਰ ਨਾ ਕਰੋ। ਇਸ ਨਾਲ ਇਨਫੈਕਸ਼ਨ ਫੈਲਣ ਦਾ ਖ਼ਤਰਾ ਵਧਦਾ ਹੈ।

5. ਸਾਫ਼ ਸੁੱਥਰੇ ਕੱਪੜੇ ਪਾਓ

ਗਿੱਲੇ ਜਾਂ ਪਸੀਨੇ ਵਾਲੇ ਕੱਪੜੇ ਤੁਰੰਤ ਬਦਲੋ ਅਤੇ ਸੂਤੀ ਕੱਪੜਿਆਂ ਨੂੰ ਤਰਜੀਹ ਦਿਓ।

6. ਮੌਇਸਚਰਾਈਜ਼ਰ ਦੀ ਵਰਤੋਂ

ਸਕਿਨ ਨੂੰ ਨਮੀ ਦੇਣ ਲਈ ਹਲਕਾ ਮੌਇਸਚਰਾਈਜ਼ਰ ਵਰਤੋਂ ਪਰ ਜ਼ਿਆਦਾ ਚਿਕਨਾਈ ਵਾਲਾ ਨਹੀਂ।

7.ਨਹੁੰਆਂ ਨੂੰ ਸਾਫ਼ ਰੱਖੋ

ਲੰਬੇ ਅਤੇ ਗੰਦੇ ਨਹੁੰ ਇਨਫੈਕਸ਼ਨ ਦਾ ਕਾਰਨ ਬਣ ਸਕਦੇ ਹਨ, ਉਸ ਲਈ ਇਨ੍ਹਾਂ ਨੂੰ ਕੱਟੋ ਅਤੇ ਸਾਫ਼ ਰੱਖੋ।