ਹਾਈ ਬਲੱਡ ਪ੍ਰੈਸ਼ਰ ਤੋਂ ਬਚਾਅ ਲਈ ਅਪਣਾਓ ਇਹ ਘਰੇਲੂ ਨੁਸਖੇ

ਹਾਈ ਬਲੱਡ ਪ੍ਰੈਸ਼ਰ ਸਰੀਰ ਦੀ ਇਕ ਅਜਿਹੀ ਸਥਿਤੀ ਹੈ, ਜਿਸ 'ਚ ਦਿਲ ਦੀਆਂ ਧਮਨੀਆਂ 'ਚ ਖ਼ੂਨ ਦਾ ਪ੍ਰਵਾਹ ਅਚਾਨਕ ਵੱਧ ਜਾਂਦਾ ਹੈ। ਇਸ ਨੂੰ ਹਾਈਪਰਟੈਂਸ਼ਨ ਵੀ ਕਿਹਾ ਜਾਂਦਾ ਹੈ।
ਬਲੱਡ ਪ੍ਰੈਸ਼ਰ ਆਧੁਨਿਕ ਜੀਵਨਸ਼ੈਲੀ ਨਾਲ ਜੁੜੀ ਇੱਕ ਆਮ ਪਰ ਗੰਭੀਰ ਸਮੱਸਿਆ ਬਣ ਚੁੱਕੀ ਹੈ। ਹਾਈ ਬਲੱਡ ਪ੍ਰੈਸ਼ਰ ਦਿਲ ਦੇ ਰੋਗਾਂ, ਸਟ੍ਰੋਕ ਅਤੇ ਕਿਡਨੀ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣ ਸਕਦਾ ਹੈ। ਸਮੇਂ ‘ਤੇ ਸਾਵਧਾਨੀ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਕਰਕੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਸਰੀਰ ਦੀ ਇਕ ਅਜਿਹੀ ਸਥਿਤੀ ਹੈ, ਜਿਸ 'ਚ ਦਿਲ ਦੀਆਂ ਧਮਨੀਆਂ 'ਚ ਖ਼ੂਨ ਦਾ ਪ੍ਰਵਾਹ ਅਚਾਨਕ ਵੱਧ ਜਾਂਦਾ ਹੈ। ਇਸ ਨੂੰ ਹਾਈਪਰਟੈਂਸ਼ਨ ਵੀ ਕਿਹਾ ਜਾਂਦਾ ਹੈ।

ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦੇ ਉਪਾਅ:

1.ਸਿਹਤਮੰਦ ਖੁਰਾਕ ਅਪਣਾਓ 
ਆਪਣੀ ਡਾਇਟ ਵਿੱਚ ਹਰੀ ਸਬਜ਼ੀਆਂ, ਫਲ, ਅਨਾਜ, ਦਾਲਾਂ, ਸੁੱਕੇ ਮੇਵੇ ਸ਼ਾਮਲ ਕਰੋ।

2. ਨਮਕ ਦੀ ਮਾਤਰਾ ਘਟਾਓ 
ਵੱਧ ਨਮਕ ਖਾਣ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ।

3. ਤਲੀਆਂ ਅਤੇ ਜੰਕ ਫੂਡ ਖਾਣ ਤੋਂ ਬਚੋ 
 ਤਲੀਆਂ ਅਤੇ ਜੰਕ ਫੂਡ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਘਰੇਲੂ ਅਤੇ ਤਾਜ਼ਾ ਖਾਣਾ ਖਾਓ।

4. ਕਸਰਤ ਅਤੇ ਯੋਗਾ ਕਰੋ 
ਰੋਜ਼ਾਨਾ ਘੱਟੋ-ਘੱਟ 30 ਮਿੰਟ ਤੱਕ ਟਹਿਲਣਾ, ਯੋਗਾ ਜਾਂ ਹਲਕਾ-ਫੁਲਕਾ ਵਰਕਆਉਟ ਕਰੋ।

5. ਵਜ਼ਨ ਕਾਬੂ ਵਿੱਚ ਰੱਖੋ  
ਵੱਧ ਵਜ਼ਨ ਨਾਲ ਬਲੱਡ ਪ੍ਰੈਸ਼ਰ ਦਾ ਖ਼ਤਰਾ ਵਧ ਜਾਂਦਾ ਹੈ।

6. ਸ਼ਰਾਬ ਪੀਣ ਤੋਂ ਬਚੋ
ਇਹ ਸਿੱਧਾ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਵਧਾਉਂਦੇ ਹਨ। ਇਸ ਲਈ ਸ਼ਰਾਬ ਪੀਣ ਤੋਂ ਪਰਹੇਜ਼ ਕਰੋ।

7. ਨਿਯਮਿਤ ਚੈਕਅੱਪ ਕਰਵਾਓ 
ਆਪਣੇ ਬਲੱਡ ਪ੍ਰੈਸ਼ਰ ਦੀ ਸਮੇਂ-ਸਮੇਂ ‘ਤੇ ਜਾਂਚ ਕਰਦੇ ਰਹੋ।

ਡਾਕਟਰਾਂ ਦੇ ਅਨੁਸਾਰ, ਸਹੀ ਜੀਵਨਸ਼ੈਲੀ ਅਤੇ ਸਾਵਧਾਨੀ ਨਾਲ ਬਲੱਡ ਪ੍ਰੈਸ਼ਰ ਨੂੰ ਕੁਦਰਤੀ ਤਰੀਕੇ ਨਾਲ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।