ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਟਿਪਸ

ਅੱਜ ਕੱਲ੍ਹ ਲੋਕਾਂ 'ਚ ਕਮਰ ਦਰਦ ਦੀ ਸਮੱਸਿਆ ਆਮ ਹੋ ਗਈ ਹੈ। ਸਰੀਰ ਵਿੱਚ ਵਿਟਾਮਿਨ ਦੀ ਕਮੀ ਦੇ ਕਾਰਨ ਕਮਰ ਦਰਦ ਦੀ ਸਮੱਸਿਆ ਹੁੰਦੀ ਹੈ। ਕਈ ਵਾਰ ਲਗਾਤਾਰ ਬੈਠੇ ਰਹਿਣ ਨਾਲ ਕਮਰ ਦਰਦ ਹੋਣ ਦੀ ਸੰਭਾਵਨਾ ਰਹਿੰਦੀ ਹੈ


ਅੱਜ ਕੱਲ੍ਹ ਲੋਕਾਂ 'ਚ ਕਮਰ ਦਰਦ ਦੀ ਸਮੱਸਿਆ ਆਮ ਪਾਈ ਜਾਂਦੀ ਹੈ। ਸਰੀਰ 'ਚ ਕਮਜ਼ੋਰੀ ਅਤੇ ਵਿਟਾਮਿਨ ਦੀ ਕਮੀ ਦੇ ਕਾਰਨ ਕਮਰ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਕਈ ਵਾਰ ਲਗਾਤਾਰ ਬੈਠੇ ਰਹਿਣ ਨਾਲ ਕਮਰ ਦਰਦ ਹੋਣ ਦੀ ਸੰਭਾਵਨਾ ਰਹਿੰਦੀ ਹੈ। ਦਰਅਸਲ, ਬੈਠਣ ਵੇਲੇ ਬਾਡੀ ਪੋਸਚਰ ਠੀਕ ਨਾ ਹੋਣ ਕਾਰਨ ਵੀ ਕਮਰ ਦਰਦ ਦੀ ਸਮੱਸਿਆ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਕਮਰ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।

1. ਅਦਰਕ

ਅਦਰਕ ਦੇ ਗੁਣਕਾਰੀ ਤੱਤ ਕਮਰ ਦਰਦ ਤੋਂ ਰਾਹਤ ਦਿਵਾਉਣ 'ਚ ਫਾਇਦੇਮੰਦ ਹੁੰਦੇ ਹਨ। ਅੱਧਾ ਚਮਚ ਕਾਲੀ ਮਿਰਚ, 3-4 ਲੌਂਗ ਤੇ ਇਕ ਚਮਚ ਅਦਰਕ ਦੇ ਪਾਊਡਰ ਨੂੰ ਮਿਲਾ ਕੇ ਇਕ ਗਿਲਾਸ ਪਾਣੀ 'ਚ ਉਬਾਲੋ।

2. ਤੁਲਸੀ

ਤੁਲਸੀ ਵੀ ਦਰਦ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੈ। ਇਕ ਗਿਲਾਸ ਪਾਣੀ 'ਚ ਤੁਲਸੀ ਦੇ ਕੁਝ ਪੱਤੇ ਉਬਾਲ ਕੇ ਕਾਲਾ ਨਮਕ ਘੋਲ ਕੇ ਪੀਓ।

3. ਸੇਂਧਾ ਨਮਕ

ਸੇਂਧਾ ਨਮਕ ਨੂੰ ਪਾਣੀ 'ਚ ਘੋਲ ਕੇ ਪੇਸਟ ਬਣਾਓ ਅਤੇ ਕਮਰ ਤੇ ਲਗਾਓ। ਦਰਦ ਤੋਂ ਰਾਹਤ ਮਿਲੇਗੀ।

4. ਸਰ੍ਹੋਂ ਦਾ ਤੇਲ ਤੇ ਅਜਵਾਇਣ

ਸਰ੍ਹੋਂ ਦੇ ਤੇਲ 'ਚ ਲਸਣ ਅਜਵਾਇਣ ਪਾ ਕੇ ਗਰਮ ਕਰੋ। ਇਸ ਨੂੰ ਕਮਰ ਤੇ ਮਾਲਿਸ਼ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ।

5. ਕਸਰਤ ਕਰੋ

ਕਸਰਤ ਕਰਨ ਨਾਲ ਦਰਦ ਦੀ ਸਮੱਸਿਆ ਘੱਟ ਜਾਂਦੀ ਹੈ। ਨਿਯਮਿਤ ਤੌਰ 'ਤੇ ਕਸਰਤ ਕਰੋ। ਤੁਸੀਂ ਫਿੱਟ ਰਹੋਗੇ ਤੇ ਕਮਰ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ।

ਦਿੱਤੇ ਗਏ ਸੁਝਾਅ ਤੇ ਟਿਪਸ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਤੇ ਇਨ੍ਹਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਤੋਂ ਬਿਨਾਂ ਨਾ ਕਰੋ। ਜੇਕਰ ਤੁਹਾਡੇ ਕੋਈ ਸਵਾਲ ਜਾਂ ਪਰੇਸ਼ਾਨੀ ਹੈ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।