ਜੇਕਰ ਤੁਸੀਂ ਵੀ ਹੋ ਵਾਲਾਂ ਦੇ ਝੜਨ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਟਿਪਸ

ਹਰ ਕੋਈ ਆਪਣੇ ਵਾਲਾਂ ਨੂੰ ਸੁੰਦਰ ਅਤੇ ਲੰਬੇ ਬਣਾਉਣਾ ਚਾਹੁੰਦਾ ਹੈ।

ਵਾਲਾਂ ਦਾ ਝੜਨਾ ਇਕ ਆਮ ਸਮੱਸਿਆ ਹੈ। ਅੱਜ ਕੱਲ੍ਹ ਲੋਕ ਇਸ ਸਮੱਸਿਆ ਕਾਰਨ ਪਰੇਸ਼ਾਨ ਰਹਿੰਦੇ ਹਨ ਅਤੇ ਸੋਚਦੇ ਹਨ ਕਿ ਅਜਿਹਾ ਕੀ ਵਰਤਿਆ ਜਾਵੇ, ਜਿਸ ਨਾਲ ਇਹ ਸਮੱਸਿਆ ਦੂਰ ਹੋ ਜਾਵੇ। ਹਰ ਕੋਈ ਆਪਣੇ ਵਾਲਾਂ ਨੂੰ ਸੁੰਦਰ ਅਤੇ ਲੰਬੇ ਬਣਾਉਣਾ ਚਾਹੁੰਦਾ ਹੈ। ਵਾਲਾਂ ਦੇ ਝੜਨ ਦਾ ਮੁੱਖ ਕਾਰਨ ਪੌਸ਼ਟਿਕ ਕਮੀ, ਹਾਰਮੋਨਲ ਅਸੰਤੁਲਨ, ਤਣਾਅ, ਗਲਤ ਹੇਅਰ ਸਟਾਈਲ ਅਪਣਾਉਣਾ, ਹੀਟਿੰਗ ਟੂਲ,ਕੈਮੀਕਲ ਹੇਅਰ ਸਪਾ ਦੀ ਵਰਤੋਂ ਕਰਨ ਨਾਲ ਵਾਲਾਂ ਤੇ ਬੁਰਾ ਅਸਰ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਨੁਸਖਿਆਂ ਬਾਰੇ ਦੱਸਾਂਗੇ, ਜਿਸ ਵਰਤੋਂ ਕਰਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

1. ਤੇਲ ਮਾਲਿਸ਼

ਵਾਲਾਂ ਨੂੰ ਧੋਣ ਤੋਂ ਪਹਿਲਾਂ ਚੰਗੀ ਤਰ੍ਹਾਂ ਤੇਲ ਨਾਲ ਮਾਲਿਸ਼ ਕਰੋ। ਜੈਤੂਨ ਅਤੇ ਨਾਰੀਅਲ ਦਾ ਤੇਲ ਵਾਲਾਂ ਨੂੰ ਜੜ੍ਹ ਤੋਂ ਪੋਸ਼ਣ ਦਿੰਦਾ ਹੈ ਅਤੇ ਉਨ੍ਹਾਂ ਨੂੰ ਨਰਮ ਤੇ ਚਮਕਦਾਰ ਬਣਾਉਂਦਾ ਹੈ।

2. ਪਿਆਜ ਦਾ ਰਸ

ਪਿਆਜ਼ 'ਚ ਮੌਜੂਦ ਸਲਫਰ ਵਾਲਾਂ ਦੀ ਗ੍ਰੋਥ ਵਧਾਉਂਦਾ ਹੈ ਅਤੇ ਡੈਂਡਰਫ ਘਟਾਉਂਦਾ ਹੈ। ਪਿਆਜ ਦਾ ਰਸ ਵਾਲਾਂ ਦੇ ਝੜਨ ਦਾ ਇਲਾਜ ਕਰਨ ਅਤੇ ਵਾਲਾਂ ਦੇ ਰੋਮਾਂ 'ਚ ਖੂਨ ਦੇ ਗੇੜ ਨੂੰ ਵਧਾਉਣ 'ਚ ਮਦਦ ਕਰਦਾ ਹੈ। ਪਿਆਜ ਦੇ ਰਸ ਨੂੰ ਨਾਰੀਅਲ ਦੇ ਤੇਲ ਨੂੰ ਮਿਕਸ ਕਰਕੇ ਵਾਲਾਂ ਦੀ ਮਾਲਿਸ਼ ਕਰਨ ਨਾਲ ਲੰਬੇ ਅਤੇ ਮਜ਼ਬੂਤ ਹੁੰਦੇ ਹਨ।

3. ਮੇਥੀ ਦੇ ਬੀਜ

 ਮੇਥੀ 'ਚ ਪ੍ਰੋਟੀਨ ਅਤੇ ਨਿਕੋਟੀਨਿਕ ਐਸਿਡ ਹੁੰਦਾ ਹੈ ਜੋ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਝੜਨ ਤੋਂ ਰੋਕਦਾ ਹੈ। ਮੇਥੀ ਦੇ 'ਚ ਪ੍ਰੋਟੀਨ ਦਾ ਬਹੁਤ ਵਧੀਆ ਸਰੋਤ ਹੈ। ਇਹ ਵਾਲਾਂ ਲਈ ਵੀ ਬਹੁਤ ਲਾਹੇਵੰਦ ਮੰਨੀ ਜਾਂਦੀ ਹੈ। ਇਸ 'ਚ ਲੇਸੀਥਿਨ ਨਾਂ ਦਾ ਇਕ ਮਿਸ਼ਰਣ ਹੁੰਦਾ ਹੈ ਜੋ ਵਾਲਾਂ ਨੂੰ ਮਜ਼ਬੂਤ ​, ਵਾਲਾਂ ਦੀ ਲੰਬਾਈ ਅਤੇ ਕਾਲਾ ਬਣਾਉਂਦਾ ਹੈ।

4. ਬਾਦਾਮ ਦਾ ਤੇਲ

ਵਾਲਾਂ ਨੂੰ ਮਜ਼ਬੂਤ ਬਣਾਉਣ ਲਈ ਬਾਦਾਮ ਦੇ ਤੇਲ ਦੀ ਵਰਤੋਂ ਕਰੋ। ਬਾਦਾਮ ਦਾ ਤੇਲ ਵਾਲਾਂ ਨੂੰ ਕੁਦਰਤੀ ਚਮਕ ਦੇਣ 'ਚ ਮਦਦ ਕਰਦਾ ਹੈ। ਇਹ ਤੇਲ ਵਾਲਾਂ ਨੂੰ ਮੁਲਾਇਮ ਅਤੇ ਨਰਮ ਬਣਤਰ ਦਿੰਦਾ ਹੈ।

5. ਆਂਵਲਾ

ਆਂਵਲਾ 'ਚ ਬਹੁਤ ਸਾਰੇ ਮਹੱਤਵਪੂਰਣ ਵਿਟਾਮਿਨ, ਖਣਿਜ ਅਤੇ ਅਮੀਨੋ ਐਸਿਡ ਹਨ ਜੋ ਦਿਮਾਗ਼ 'ਚ ਖੂਨ ਦਾ ਸਹੀ ਸੰਚਾਰ ਕਰਦੇ ਹਨ। ਇਸ ਨਾਲ ਵਾਲਾਂ ਦੀ ਜੜ੍ਹ ਮਜ਼ਬੂਤ ਹੁੰਦੀ ਹੈ ਅਤੇ ਝੜਨ ਦੀ ਸਮੱਸਿਆ ਘਟਦੀ ਹੈ। ਇਹ ਡੈਂਡਰਫ ਵੀ ਦੂਰ ਕਰਦਾ ਹੈ।