ਕੈਲਸ਼ੀਅਮ ਦੀ ਕਮੀ ਪੂਰੀ ਕਰਨ ਲਈ ਡਾਇਟ 'ਚ ਸ਼ਾਮਲ ਕਰੋ ਇਹ ਫੂਡਜ਼

ਇਸ ਦੀ ਘਾਟ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਜੋੜਾਂ ਵਿੱਚ ਦਰਦ ਰਹਿੰਦਾ ਹੈ ਅਤੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

ਅੱਜ ਦੇ ਸਮੇਂ 'ਚ ਕੈਲਸ਼ੀਅਮ ਦੀ ਕਮੀ ਇੱਕ ਆਮ ਸਮੱਸਿਆ ਬਣਦੀ ਜਾ ਰਹੀ ਹੈ। ਕੈਲਸ਼ੀਅਮ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਜ਼ਰੂਰੀ ਤੱਤ ਹੈ। ਇਸ ਦੀ ਘਾਟ ਨਾਲ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਜੋੜਾਂ ਵਿੱਚ ਦਰਦ ਰਹਿੰਦਾ ਹੈ ਅਤੇ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ।

ਆਓ ਜਾਣੀਏ ਉਹ ਫੂਡਜ਼ ਜੋ ਕੈਲਸ਼ੀਅਮ ਦੀ ਕਮੀ ਨੂੰ ਕੁਦਰਤੀ ਢੰਗ ਨਾਲ ਪੂਰਾ ਕਰ ਸਕਦੇ ਹਨ:

1. ਦੁੱਧ ਨਾਲ ਬਣੇ ਪਦਾਰਥ

ਦੁੱਧ, ਦਹੀਂ, ਪਨੀਰ ਆਦਿ ਕੈਲਸ਼ੀਅਮ ਦੇ ਸਭ ਤੋਂ ਵਧੀਆ ਸਰੋਤ ਹਨ। ਹਰ ਰੋਜ਼ ਇਨ੍ਹਾਂ ਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ।

2. ਹਰੇ ਪੱਤੇਦਾਰ ਸਬਜ਼ੀਆਂ

ਪਾਲਕ, ਮੇਥੀ, ਬ੍ਰੋਕਲੀ ਅਤੇ ਸਾਗ ਵਿੱਚ ਕੈਲਸ਼ੀਅਮ ਵਧੀਆ ਮਾਤਰਾ ਵਿੱਚ ਮਿਲਦਾ ਹੈ। ਇਨ੍ਹਾਂ ਨੂੰ ਡਾਇਟ ਵਿੱਚ ਸ਼ਾਮਲ ਕਰਨਾ ਬਹੁਤ ਫਾਇਦੇਮੰਦ ਹੈ।

3.ਡਰਾਈ ਫਰੂਟਸ ਤੇ ਬੀਜ

ਬਦਾਮ, ਅਖਰੋਟ, ਤਿਲ ਅਤੇ ਚੀਆ ਸੀਡਜ਼ ਵਿੱਚ ਵੀ ਕੈਲਸ਼ੀਅਮ ਵਧੀਆ ਹੁੰਦਾ ਹੈ। ਇਨ੍ਹਾਂ ਨੂੰ ਸਨੈਕ ਵਜੋਂ ਖਾਣਾ ਲਾਭਕਾਰੀ ਹੈ।

4. ਦਾਲਾਂ

ਰਾਜਮਾ, ਕਾਲੇ ਚਣੇ ਅਤੇ ਹੋਰ ਦਾਲਾਂ ਕੈਲਸ਼ੀਅਮ ਨਾਲ ਭਰਪੂਰ ਹੁੰਦੀਆਂ ਹਨ ਅਤੇ ਰੋਜ਼ਾਨਾ ਖੁਰਾਕ ਦਾ ਹਿੱਸਾ ਬਣ ਸਕਦੀਆਂ ਹਨ।

5. ਮੱਛੀ

ਸਰਡੀਨ ਅਤੇ ਸਾਲਮਨ ਮੱਛੀ ਵਿੱਚ ਕੈਲਸ਼ੀਅਮ ਦੀ ਵਧੀਆ ਮਾਤਰਾ ਹੁੰਦੀ ਹੈ, ਜੋ ਹੱਡੀਆਂ ਲਈ ਬਹੁਤ ਲਾਭਦਾਇਕ ਹੈ।

6. ਅੰਜੀਰ ਅਤੇ ਖਜੂਰ

ਇਹ ਸੁੱਕੇ ਫਲ ਵੀ ਕੈਲਸ਼ੀਅਮ ਦਾ ਚੰਗਾ ਸਰੋਤ ਹਨ ਅਤੇ ਇਨ੍ਹਾਂ ਨਾਲ ਨਾਲ ਸਰੀਰ ਨੂੰ ਹੋਰ ਪੋਸ਼ਕ ਤੱਤ ਵੀ ਮਿਲਦੇ ਹਨ।

ਕੈਲਸ਼ੀਅਮ ਦੇ ਨਾਲ ਨਾਲ ਵਿਟਾਮਿਨ D ਵੀ ਜ਼ਰੂਰੀ ਹੈ, ਕਿਉਂਕਿ ਇਹ ਕੈਲਸ਼ੀਅਮ ਨੂੰ ਹੱਡੀਆਂ ਵਿੱਚ ਸੋਖਣ ਵਿੱਚ ਮਦਦ ਕਰਦਾ ਹੈ। ਧੁੱਪ ਨਾਲ ਕੁਦਰਤੀ ਤੌਰ 'ਤੇ ਵਿਟਾਮਿਨ D ਮਿਲਦਾ ਹੈ।