ਯਾਦਾਸ਼ਤ ਨੂੰ ਤੇਜ਼ ਕਰਨ ਲਈ ਡਾਇਟ ਵਿੱਚ ਸ਼ਾਮਲ ਕਰੋ ਇਹ ਚੀਜ਼ਾਂ

ਜੇ ਤੁਸੀਂ ਆਪਣੀ ਯਾਦਾਸ਼ਤ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਇਟ ਵਿੱਚ ਇਹ ਚੀਜ਼ਾਂ ਜ਼ਰੂਰ ਸ਼ਾਮਲ ਕਰੋ।

ਆਧੁਨਿਕ ਜੀਵਨਸ਼ੈਲੀ ਅਤੇ ਵੱਧਦੇ ਤਣਾਅ ਕਾਰਨ ਬਹੁਤ ਸਾਰੇ ਲੋਕ ਭੁੱਲਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਦਿਮਾਗੀ ਸਿਹਤ ਲਈ ਸਹੀ ਖੁਰਾਕ ਬਹੁਤ ਮਹੱਤਵਪੂਰਨ ਹੈ। ਜੇ ਤੁਸੀਂ ਆਪਣੀ ਯਾਦਾਸ਼ਤ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਆਪਣੀ ਡਾਇਟ ਵਿੱਚ ਇਹ ਚੀਜ਼ਾਂ ਜ਼ਰੂਰ ਸ਼ਾਮਲ ਕਰੋ।

1. ਅਖਰੋਟ
ਅਖਰੋਟ ਨੂੰ "ਬ੍ਰੇਨ ਫੂਡ" ਕਿਹਾ ਜਾਂਦਾ ਹੈ। ਇਸ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦੇ ਹਨ ਜੋ ਦਿਮਾਗੀ ਸੈੱਲਾਂ ਨੂੰ ਐਕਟਿਵ ਰੱਖਦੇ ਹਨ ਅਤੇ ਯਾਦਾਸ਼ਤ ਮਜ਼ਬੂਤ ਬਣਾਉਂਦੇ ਹਨ।

2. ਬਾਦਾਮ 
ਬਾਦਾਮ ਵਿੱਚ ਵਿਟਾਮਿਨ-ਈ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਦਿਮਾਗ ਨੂੰ ਥਕਣ ਤੋਂ ਬਚਾਉਂਦੇ ਹਨ। ਸਵੇਰੇ ਨਾਸ਼ਤੇ ’ਚ 5 ਗ੍ਰਾਮ ਭਿਓਂ ਕੇ ਬਾਦਾਮਾਂ ਨੂੰ ਛਿਲਕਾ ਉਤਾਰ ਕੇ, 5 ਗ੍ਰਾਮ ਮਿਸ਼ਰੀ ਅਤੇ ਸੌਂਫ ਪੀਸ ਕੇ ਕੋਸੇ ਦੁੱਧ ਨਾਲ ਪੀਓ। ਰੋਜ਼ਾਨਾ ਵਰਤੋਂ ਕਰਨ ਨਾਲ ਯਾਦ ਸ਼ਕਤੀ ਅਤੇ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਰੱਖਿਆ ਜਾ ਸਕਦਾ ਹੈ। ਜੇਕਰ ਤੁਸੀਂ ਦੁੱਧ ਨਹੀਂ ਲੈਣਾ ਚਾਹੁੰਦੇ ਤਾਂ ਇਨ੍ਹਾਂ ਸਭ ਚੀਜ਼ਾਂ ਨੂੰ ਪੀਸ ਕੇ ਮੱਖਣ ਨਾਲ ਵੀ ਲੈ ਸਕਦੇ ਹੋ।

3. ਆਂਵਲਾ
ਵਿਟਾਮਿਨ ਸੀ ਦੇ ਲਈ ਆਂਵਲੇ ਦੀ ਵਰਤੋਂ  ਕਰਨਾ ਹਰ ਤਰ੍ਹਾਂ ਲਾਭਦਾਇਕ ਹੁੰਦਾ ਹੈ। ਵਿਟਾਮਿਨ ਸੀ ਭਰਪੂਰ ਹੋਣ ਦੇ ਕਾਰਨ ਸਰੀਰ ’ਚ ਸਰੀਰ ’ਚ ਇਮਿਊਨਿਟੀ ਪਾਵਰ ਵਧਾਉਂਦਾ ਹੈ।

4. ਅੰਕੁਰਿਤ ਕਣਕ ਅਤੇ ਦਾਲਾਂ
ਦਾਲਾਂ ਅਤੇ ਕਣਕ ਨੂੰ ਅੰਕੁਰਿਤ ਕਰ ਕੇ ਸਲਾਦ ਦੇ ਰੂਪ ’ਚ ਭੋਜਨ ਤੋਂ ਪਹਿਲਾਂ ਲਓ। ਇਨ੍ਹਾਂ ਨੂੰ ਸਵਾਦ ਬਣਾਉਣ ਲਈ ਉਸ ’ਚ ਖੀਰਾ, ਪਿਆਜ਼, ਟਮਾਟਰ, ਉਬਲਿਆ  ਹੋਇਆ ਆਲੂ, ਨਮਕ-ਮਿਰਚ ਸਵਾਦ ਅਨੁਸਾਰ ਅਤੇ ਨਿੰਬੂ ਦਾ ਰਸ ਮਿਲਾ ਸਕਦੇ ਹੋ।

5. ਮੱਛੀ 
ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਮੱਛੀ (ਖਾਸਕਰ ਸੈਲਮਨ, ਟੂਨਾ) ਦਿਮਾਗ ਲਈ ਬਹੁਤ ਲਾਭਦਾਇਕ ਹੈ।

6. ਡਾਰਕ ਚਾਕਲੇਟ
ਥੋੜ੍ਹੀ ਮਾਤਰਾ ਵਿੱਚ ਡਾਰਕ ਚਾਕਲੇਟ ਖਾਣ ਨਾਲ ਦਿਮਾਗ ਵਿੱਚ ਖੂਨ ਦਾ ਸੰਚਾਰ ਤੇਜ਼ ਹੁੰਦਾ ਹੈ ਅਤੇ ਧਿਆਨ-ਕੇਂਦ੍ਰਿਤ ਕਰਨ ਦੀ ਸਮਰੱਥਾ ਵਧਦੀ ਹੈ।

7. ਅੰਡੇ
ਅੰਡਿਆਂ ਵਿੱਚ ਕੋਲੀਨ ਨਾਮਕ ਤੱਤ ਹੁੰਦਾ ਹੈ ਜੋ ਦਿਮਾਗੀ ਸਿਹਤ ਲਈ ਜ਼ਰੂਰੀ ਹੈ ਅਤੇ ਯਾਦ ਕਰਨ ਦੀ ਸਮਰੱਥਾ ਵਧਾਉਂਦਾ ਹੈ।