ਲੁਧਿਆਣਾ ਦੀ AAP ਵਿਧਾਇਕਾ ਦੀ ਗੱਡੀ ਹੋਈ ਹਾਦਸੇ ਦਾ ਸ਼ਿਕਾਰ, ਹਾਲਤ ਗੰਭੀਰ

ਲੁਧਿਆਣਾ- ਲੁਧਿਆਣਾ ਦੇ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਜੀ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਹੈ। ਦੱਸ ਦਈਏ ਕਿ ਖਨੌਰੀ ਬੋਰਡਰ ਦੇ ਨੇੜੇ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਸਮੇਤ ਉਨ੍ਹਾਂ ਦਾ ਪਰਿਵਾਰ ਗੱਡੀ 'ਚ ਮੌਜੂਦ ਸੀ। ਹਾਦਸੇ ਦੌਰਾਨ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਸਮੇਤ ਸੁਰੱਖਿਆ ਕਰਮੀਆਂ ਦੇ ਵੀ ਜਖ਼ਮੀ ਹੋਣ ਦੀ ਗੱਲ ਸਾਹਮਣੇ ਆਈ ਹੈ। ਪੀ ਏ ਹਰਪ੍ਰੀਤ ਮੁਤਾਬਕ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਦੇ ਲਿਪਸ ਫਟੇ ਨੇ ਅਤੇ ਦੰਦ ਤੱਕ ਹਿੱਲ ਗਏ ਹਨ। ਉਨ੍ਹਾਂ ਨੂੰ ਪਹਿਲਾਂ ਕੈਥਲ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਹਾਲਤ ਨਾਜ਼ੁਕ ਹੁੰਦੇ ਦੇਖ ਉਨ੍ਹਾਂ ਨੂੰ ਲੁਧਿਆਣਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਰਜਿੰਦਰਪਾਲ ਕੌਰ ਛੀਨਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਪਹਿਲੀ ਵਾਰ ਵਿਧਾਇਕ ਬਣੀ ਸੀ। ਦੱਸ ਦਈਏ ਕਿ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਹਾਲ ਹੀ 'ਚ ਇੱਕ ਕਾਨਫਰੰਸ 'ਚ ਸ਼ਾਮਲ ਹੋਣ ਲਈ ਅਮਰੀਕਾ ਗਈ ਸੀ। ਉਹ ਮੰਗਲਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ 'ਤੇ ਉਤਰੀ। ਉਨ੍ਹਾਂ ਦਾ ਪਤੀ, ਪੁੱਤਰ, ਗੰਨਮੈਨ ਅਤੇ ਡਰਾਈਵਰ ਉਨ੍ਹਾਂ ਨੂੰ ਲੈਣ ਗਏ ਸਨ। ਵਿਧਾਇਕ ਛੀਨਾ ਨੂੰ ਚੁੱਕਣ ਤੋਂ ਬਾਅਦ, ਪੰਜੇ ਲੋਕ ਇੱਕ ਇਨੋਵਾ ਕਾਰ 'ਚ ਪੰਜਾਬ ਵਾਪਸ ਆ ਰਹੇ ਸਨ।ਜਿਵੇਂ ਹੀ ਉਨ੍ਹਾਂ ਦੀ ਕਾਰ ਖਨੌਰੀ ਸਰਹੱਦ 'ਤੇ ਪਹੁੰਚੀ, ਅਚਾਨਕ ਕੁਝ ਸਾਹਮਣੇ ਆ ਗਿਆ। ਡਰਾਈਵਰ ਨੇ ਕਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਇਹ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਗਈ।