ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸੰਭਾਲਣ 'ਚ 'ਆਪ' ਸਰਕਾਰ ਨਾਕਾਮ- ਅਸ਼ੋਕ ਮਿੱਤਲ

ਆਏ ਦਿਨ ਲੁੱਟਖੋਹ, ਚੋਰੀ ਅਤੇ ਮਜ਼ਦੂਰਾਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਮਿੱਤਲ ਨੇ ਕਿਹਾ ਕਿ ਲੁਧਿਆਣਾ ਵਰਗੇ ਉਦਯੋਗਿਕ ਸ਼ਹਿਰ 'ਚ ਸਥਿਤੀ ਚਿੰਤਾਜਨਕ ਹੈ। ਕਈ ਇਲਾਕਿਆਂ 'ਚ ਮਜ਼ਦੂਰ ਵਰਗ ਨੇ ਹੁਣ ਰਾਤ ਨੂੰ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਰਾਤ ਅਸੁਰੱਖਿਅਤ ਹੁੰਦੀ ਜਾ ਰਹੀ ਹੈ।
ਪੰਜਾਬ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜੀ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਇਸ ਨੂੰ ਸੰਭਾਲਣ 'ਚ ਲਗਾਤਾਰ ਅਸਫਲ ਸਾਬਿਤ ਹੋ ਰਹੀ ਹੈ। ਇਹ ਦੋਸ਼ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਅਤੇ ਉਦਯੋਗਪਤੀ ਮਿੱਤਲ ਨੇ ਅੱਜ ਪ੍ਰੈੱਸ ਕਾਨਫਰੰਸ 'ਚ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅਪਰਾਧ ਸਿਖਰ 'ਤੇ ਹੈ। ਅਪਰਾਧੀ ਸ਼ਰੇਆਮ ਘੁੰਮ ਰਹੇ ਹਨ ਅਤੇ ਪੁਲਸ ਉਨ੍ਹਾਂ ਨੂੰ ਫੜਨ 'ਚ ਨਾਕਾਮ ਸਾਬਿਤ ਹੋ ਰਹੀ ਹੈ। ਵਧਦੇ ਅਪਰਾਧਾਂ ਦੇ ਚੱਲਦੇ ਪੰਜਾਬ ਦੀ ਇੰਡਸਟਰੀ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਆਏ ਦਿਨ ਲੁੱਟਖੋਹ, ਚੋਰੀ ਅਤੇ ਮਜ਼ਦੂਰਾਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਮਿੱਤਲ ਨੇ ਕਿਹਾ ਕਿ ਲੁਧਿਆਣਾ ਵਰਗੇ ਉਦਯੋਗਿਕ ਸ਼ਹਿਰ 'ਚ ਸਥਿਤੀ ਚਿੰਤਾਜਨਕ ਹੈ। ਕਈ ਇਲਾਕਿਆਂ 'ਚ ਮਜ਼ਦੂਰ ਵਰਗ ਨੇ ਹੁਣ ਰਾਤ ਨੂੰ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਰਾਤ ਅਸੁਰੱਖਿਅਤ ਹੁੰਦੀ ਜਾ ਰਹੀ ਹੈ।

ਇਸ ਨਾਲ ਉਦਯੋਗਪਤੀਆਂ ਅਤੇ ਕਾਰੋਬਾਰੀਆਂ 'ਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ 'ਆਪ' ਸਰਕਾਰ ਦੀ ਕਾਨੂੰਨ ਵਿਵਸਥਾ ਸੰਭਾਲਣ 'ਚ ਨਾਕਾਮੀ ਦਾ ਨਤੀਜਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਰਾਜ ਪ੍ਰਸ਼ਾਸਨ ਅਤੇ ਪੁਲਸ ਪੂਰੀ ਤਰ੍ਹਾਂ ਨਾਲ ਸਰਕਾਰ ਦੇ ਮੰਤਰੀਆਂ ਦੇ ਦਬਾਅ 'ਚ ਹੈ। ਜੋ ਸਰਕਾਰ ਨਸ਼ਾ ਖਤਮ ਕਰਨ ਦਾ ਦਾਅਵਾ ਕਰਦੀ ਸੀ ਅੱਜ ਉਸ ਸਰਕਾਰ ਦੇ ਸ਼ਾਸਨ 'ਚ ਰਹਿੰਦੇ ਹੋਏ ਅਪਰਾਧ ਅਤੇ ਨਸ਼ੇ ਨੂੰ ਰੋਕਣ 'ਚ ਨਾਕਾਮ ਹੈ। ਮਿੱਤਲ ਨੇ ਕਿਹਾ ਕਿ ਹੁਣ ਹਾਲਾਤ ਅਜਿਹੇ ਹਨ ਕਿ ਪੰਜਾਬ 'ਚ ਨਸ਼ਾ ਨਾ ਕੇਵਲ ਖਤਮ ਨਹੀਂ ਹੋਇਆ ਸਗੋਂ ਉਸ ਦੀ ਵਿਕਰੀ ਹੋਰ ਤੇਜ਼ੀ ਨਾਲ ਵਧ ਗਈ ਹੈ।

ਅਸ਼ੋਕ ਮਿੱਤਲ ਨੇ ਕਿਹਾ ਕਿ ਪੰਜਾਬ ਦੇ ਕਾਰੋਬਾਰੀਆਂ ਦਾ ਵਿਸ਼ਵਾਸ ਆਪ ਸਰਕਾਰ ਤੋਂ ਉੱਠ ਚੁੱਕਿਆ ਹੈ। ਜੇਕਰ ਅਗਲੀਆਂ ਵਿਧਾਨਸਭਾ ਚੋਣਾਂ 'ਚ ਭਾਜਪਾ ਵਰਗੀ ਸਰਕਾਰ ਇੱਥੇ ਆਉਂਦੀ ਹੈ ਤਾਂ ਸੂਬੇ 'ਚ ਮੁੜ ਤੋਂ ਕਾਨੂੰਨ ਵਿਵਸਥਾ ਬਹਾਲ ਹੋ ਸਕਦੀ ਹੈ। ਉਨ੍ਹਾਂ ਦਾ ਦਾਅਵਾ ਕੀਤਾ ਕਿ ਭਾਜਪਾ ਨੇ ਹੋਰ ਸੂਬਿਆਂ 'ਚ ਜਿਸ ਤਰ੍ਹਾਂ ਅਪਰਾਧ ਕੰਟਰੋਲ ਅਤੇ ਵਿਕਾਸ ਦੇ ਨਵੇਂ ਵਿਕਲਪ ਸਥਾਪਿਤ ਕੀਤੇ ਹਨ, ਉਸ ਤਰ੍ਹਾਂ ਹੀ ਪੰਜਾਬ 'ਚ ਵੀ ਕੀਤੇ ਜਾ ਸਕਦੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਭਾਜਪਾ ਹੀ ਉਹ ਵਿਕਲਪ ਹੈ ਜੋ ਸੂਬੇ ਨੂੰ ਮੁੜ ਸ਼ਾਂਤੀ ਅਤੇ ਤਰੱਕੀ ਦੀ ਰਾਹ 'ਤੇ ਲਿਆ ਸਕਦੀ ਹੈ।