ਰਜਿਸਟਰਡ ਮੈਰਿਜ ਕਰਵਾਉਣਗੇ ਆਮਿਰ ਖਾਨ, 5 ਜੁਲਾਈ ਨੂੰ ਗੌਰੀ ਸਪ੍ਰੈਟ ਨਾਲ ਹੋਵੇਗਾ ਤੀਜਾ ਵਿਆਹ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਇੱਕ ਵਾਰ ਫਿਰ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। 61 ਸਾਲ ਦੀ ਉਮਰ ਵਿੱਚ ਆਮਿਰ ਖ਼ਾਨ ਆਪਣੀ ਗਰਲਫ੍ਰੈਂਡ ਗੌਰੀ ਸਪ੍ਰੈਟ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ।
ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਇੱਕ ਵਾਰ ਫਿਰ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ। 61 ਸਾਲ ਦੀ ਉਮਰ ਵਿੱਚ ਆਮਿਰ ਖ਼ਾਨ ਆਪਣੀ ਗਰਲਫ੍ਰੈਂਡ ਗੌਰੀ ਸਪ੍ਰੈਟ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ।

ਸਾਦਗੀ ਵਾਲਾ ਹੋਵੇਗਾ ਸਮਾਗਮ
ਆਮਿਰ ਖ਼ਾਨ ਨੇ ਆਪਣੀ ਤੀਜੀ ਸ਼ਾਦੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਵਿਆਹ ਕੋਈ ਬਹੁਤ ਵੱਡਾ ਜਾਂ ਧੂਮਧਾਮ ਵਾਲਾ ਜਸ਼ਨ ਨਹੀਂ ਹੋਵੇਗਾ। ਉਨ੍ਹਾਂ ਮੁਤਾਬਕ, 5 ਜੁਲਾਈ ਨੂੰ ਹੋਣ ਵਾਲਾ ਇਹ ਸਮਾਗਮ ਬਹੁਤ ਹੀ ਸਾਦਾ ਅਤੇ ਨਿੱਜੀ ਹੋਵੇਗਾ, ਜਿਸ ਵਿੱਚ ਸਿਰਫ਼ ਪਰਿਵਾਰਕ ਮੈਂਬਰ ਅਤੇ ਕੁਝ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ। ਇਹ ਇੱਕ ਰਜਿਸਟਰਡ ਮੈਰਿਜ ਹੋਵੇਗੀ ਜੋ ਉਨ੍ਹਾਂ ਦੇ ਘਰ ਵਿਚ ਹੀ ਸੰਪੰਨ ਕੀਤੀ ਜਾਵੇਗੀ।

ਲੰਬੇ ਸਮੇਂ ਤੋਂ ਕਰ ਰਹੇ ਸਨ ਡੇਟ
ਰਿਪੋਰਟਾਂ ਅਨੁਸਾਰ ਆਮਿਰ ਅਤੇ ਗੌਰੀ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ। ਪਿਛਲੇ ਸਾਲ ਆਪਣੇ 60ਵੇਂ ਜਨਮ ਦਿਨ ਦੇ ਮੌਕੇ 'ਤੇ ਆਮਿਰ ਖ਼ਾਨ ਨੇ ਆਪਣੇ ਇਸ ਰਿਸ਼ਤੇ ਨੂੰ ਅਧਿਕਾਰਤ ਤੌਰ 'ਤੇ ਜਨਤਕ ਕੀਤਾ ਸੀ। ਜ਼ਿਕਰਯੋਗ ਹੈ ਕਿ ਆਮਿਰ ਖ਼ਾਨ ਦਾ ਪਹਿਲਾਂ ਰੀਨਾ ਦੱਤਾ ਅਤੇ ਕਿਰਨ ਰਾਓ ਨਾਲ ਤਲਾਕ ਹੋ ਚੁੱਕਾ ਹੈ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਦੂਜੇ ਪਾਸੇ, ਗੌਰੀ ਸਪ੍ਰੈਟ ਵੀ ਤਲਾਕਸ਼ੁਦਾ ਹੈ ਅਤੇ ਉਨ੍ਹਾਂ ਦਾ ਇੱਕ ਬੇਟਾ ਹੈ।

ਕੰਮ ਤੋਂ ਲਈ ਬ੍ਰੇਕ
ਆਪਣੇ ਵਿਆਹ ਦੀਆਂ ਤਿਆਰੀਆਂ ਲਈ ਆਮਿਰ ਖ਼ਾਨ ਨੇ ਕੁਝ ਸਮੇਂ ਲਈ ਆਪਣੇ ਫਿਲਮੀ ਕੰਮਾਂ ਤੋਂ ਬ੍ਰੇਕ ਲੈ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਹ ਆਪਣੀ ਮਸ਼ਹੂਰ ਫਿਲਮ '3 ਇਡੀਅਟਸ' ਦੇ ਸੀਕਵਲ ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ।