ਸਾਈਬਰ ਠੱਗੀ ਦਾ ਨਵਾਂ ਪੈਂਤੜਾ! ਫੇਸਬੁੱਕ 'ਤੇ ਫੋਟੋ ਦੇਖਦਿਆਂ ਸਮਾਰਟਫੋਨ ਹੋਇਆ ਗਰਮ ਤੇ ਖਾਤੇ 'ਚੋਂ ਉੱਡੇ 70 ਹਜ਼ਾਰ

ਸਾਈਬਰ ਅਪਰਾਧੀਆਂ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟਣ ਲਈ ਹੁਣ ਇੱਕ ਨਵਾਂ ਅਤੇ ਬੇਹੱਦ ਖ਼ਤਰਨਾਕ ਤਰੀਕਾ ਅਪਣਾਇਆ ਹੈ। ਮੁੰਬਈ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 32 ਸਾਲਾ ਨੌਜਵਾਨ ਨੂੰ ਫੇਸਬੁੱਕ 'ਤੇ ਇੱਕ ਤਸਵੀਰ 'ਤੇ ਕਲਿੱਕ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਸ ਦੇ ਬੈਂਕ ਖਾਤੇ ਵਿੱਚੋਂ 70 ਹਜ਼ਾਰ ਰੁਪਏ ਸਾਫ਼ ਹੋ ਗਏ।
ਮੁੰਬਈ/ਨਵੀਂ ਦਿੱਲੀ: ਸਾਈਬਰ ਅਪਰਾਧੀਆਂ ਨੇ ਲੋਕਾਂ ਦੀ ਮਿਹਨਤ ਦੀ ਕਮਾਈ ਲੁੱਟਣ ਲਈ ਹੁਣ ਇੱਕ ਨਵਾਂ ਅਤੇ ਬੇਹੱਦ ਖ਼ਤਰਨਾਕ ਤਰੀਕਾ ਅਪਣਾਇਆ ਹੈ। ਮੁੰਬਈ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 32 ਸਾਲਾ ਨੌਜਵਾਨ ਨੂੰ ਫੇਸਬੁੱਕ 'ਤੇ ਇੱਕ ਤਸਵੀਰ 'ਤੇ ਕਲਿੱਕ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਸ ਦੇ ਬੈਂਕ ਖਾਤੇ ਵਿੱਚੋਂ 70 ਹਜ਼ਾਰ ਰੁਪਏ ਸਾਫ਼ ਹੋ ਗਏ।

ਕਿਵੇਂ ਹੋਈ ਠੱਗੀ?
ਪੁਲਸ ਰਿਪੋਰਟਾਂ ਅਨੁਸਾਰ, ਪੀੜਤ ਵਿਅਕਤੀ ਆਪਣੇ ਸਮਾਰਟਫੋਨ 'ਤੇ ਫੇਸਬੁੱਕ ਚਲਾ ਰਿਹਾ ਸੀ। ਇਸ ਦੌਰਾਨ ਉਸ ਨੇ ਔਰਤਾਂ ਦੀਆਂ ਕੁਝ ਅਜਿਹੀਆਂ ਤਸਵੀਰਾਂ ਦੇਖੀਆਂ ਜਿਨ੍ਹਾਂ ਦੇ ਨਾਲ ਸਾਈਬਰ ਠੱਗਾਂ ਨੇ ਖ਼ਤਰਨਾਕ ਲਿੰਕ ਜੋੜੇ ਹੋਏ ਸਨ। ਜਿਵੇਂ ਹੀ ਉਸ ਨੇ ਇਨ੍ਹਾਂ ਤਸਵੀਰਾਂ 'ਤੇ ਕਲਿੱਕ ਕੀਤਾ, ਉਸ ਦਾ ਸਮਾਰਟਫੋਨ ਅਚਾਨਕ ਓਵਰਹੀਟ (ਬਹੁਤ ਗਰਮ) ਹੋਣ ਲੱਗਾ। ਅਸਲ ਵਿੱਚ, ਉਸ ਲਿੰਕ ਰਾਹੀਂ ਹੈਕਰਾਂ ਨੇ ਫੋਨ ਦਾ ਕੰਟਰੋਲ (ਐਕਸੈਸ) ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਕੁਝ ਹੀ ਦੇਰ ਵਿੱਚ ਪੀੜਤ ਦੇ ਖਾਤੇ ਵਿੱਚੋਂ ਕਈ ਆਨਲਾਈਨ ਟ੍ਰਾਂਜੈਕਸ਼ਨਾਂ ਸ਼ੁਰੂ ਹੋ ਗਈਆਂ ਅਤੇ ਕੁੱਲ 70 ਹਜ਼ਾਰ ਰੁਪਏ ਕੱਟ ਲਏ ਗਏ।

ਹੈਕਿੰਗ ਦੇ ਇਨ੍ਹਾਂ ਲੱਛਣਾਂ ਨੂੰ ਪਛਾਣੋ
ਸਰੋਤਾਂ ਅਨੁਸਾਰ, ਜੇਕਰ ਤੁਹਾਡਾ ਫੋਨ ਹੈਕ ਹੋ ਰਿਹਾ ਹੈ ਤਾਂ ਕੁਝ ਸੰਕੇਤ ਦਿਖਾਈ ਦੇ ਸਕਦੇ ਹਨ ਜਿਵੇਂ, ਸਮਾਰਟਫੋਨ ਦਾ ਬਹੁਤ ਜ਼ਿਆਦਾ ਗਰਮ ਹੋਣਾ, ਬੈਟਰੀ ਦਾ ਬਹੁਤ ਤੇਜ਼ੀ ਨਾਲ ਖਤਮ ਹੋਣਾ, ਮੋਬਾਈਲ ਡਾਟਾ ਦੀ ਖਪਤ ਅਚਾਨਕ ਵਧ ਜਾਣੀ, ਫੋਨ 'ਚ ਅਣਜਾਣ ਐਪਸ ਦਾ ਦਿਖਾਈ ਦੇਣਾ ਤੇ ਫੋਨ ਦੀ ਸਪੀਡ ਬਹੁਤ ਸਲੋ ਹੋ ਜਾਣਾ, ਕੈਮਰਾ ਜਾਂ ਮਾਈਕ੍ਰੋਫੋਨ ਇੰਡੀਕੇਟਰ ਦਾ ਆਪਣੇ ਆਪ ਆਨ ਹੋਣਾ।

ਬਚਾਅ ਲਈ ਕੀ ਕਰੀਏ?
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਫੋਨ ਹੈਕ ਹੋ ਗਿਆ ਹੈ ਤਾਂ ਤੁਰੰਤ ਇੰਟਰਨੈੱਟ ਅਤੇ ਵਾਈ-ਫਾਈ ਬੰਦ ਕਰ ਦਿਓ ਜਾਂ ਫੋਨ ਨੂੰ ਫਲਾਈਟ ਮੋਡ 'ਤੇ ਪਾ ਦਿਓ। ਫੋਨ ਤੋਂ ਬੈਂਕਿੰਗ ਐਪਸ ਨੂੰ ਤੁਰੰਤ ਹਟਾ ਦਿਓ ਅਤੇ ਬੈਂਕ ਨੂੰ ਸੂਚਿਤ ਕਰਕੇ ਆਪਣੇ ਖਾਤੇ ਅਤੇ ਕਾਰਡ ਫ੍ਰੀਜ਼ ਕਰਵਾਓ।

ਪੀੜਤ ਨੇ ਇਸ ਸਬੰਧੀ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ 'ਤੇ ਕਿਸੇ ਵੀ ਅਣਜਾਣ ਜਾਂ ਸ਼ੱਕੀ ਲਿੰਕ ਅਤੇ ਤਸਵੀਰਾਂ 'ਤੇ ਕਲਿੱਕ ਕਰਨ ਤੋਂ ਗੁਰੇਜ਼ ਕਰਨ।