ਠੰਢ ਵਿੱਚ ਗਰਮੀ ਦਾ ਕੁਦਰਤੀ ਸਰੋਤ, ਜਾਣੋ ਗੁੜ ਵਾਲੀ ਚਾਹ ਪੀਣ ਦੇ ਬੇਮਿਸਾਲ ਫਾਇਦੇ!

ਵਿਦਵਾਨਾਂ ਦਾ ਮੰਨਣਾ ਹੈ ਕਿ ਚਾਹ ਵਿੱਚ ਚੀਨੀ ਦੀ ਥਾਂ ਗੁੜ ਵਰਤਣ ਨਾਲ ਸਿਹਤ ’ਤੇ ਹੋਰ ਵੀ ਵਧੀਆ ਅਸਰ ਪੈਂਦਾ ਹੈ।

ਜਿਵੇਂ–ਜਿਵੇਂ ਸਰਦੀਆਂ ਦਾ ਪਾਰਾ ਹੇਠਾਂ ਡਿੱਗਦਾ ਜਾਂਦਾ ਹੈ, ਲੋਕ ਤਾਜਗੀ ਲਈ ਕੁਝ ਗਰਮ ਤੇ ਸਿਹਤਮੰਦ ਪੀਣ ਦੀ ਖੋਜ ਵਿੱਚ ਰਹਿੰਦੇ ਹਨ। ਅਜਿਹੇ ਵਿੱਚ ਗੁੜ ਵਾਲੀ ਚਾਹ ਸਰਦੀਆਂ ਦੀ ਸਭ ਤੋਂ ਵੱਡੀ ਦੋਸਤ ਸਾਬਤ ਹੋ ਸਕਦੀ ਹੈ। ਗੁੜ, ਜੋ ਕਿ ਪਰੰਪਰਾਗਤ ਦੇਸੀ ਮਿੱਠਾਸ ਦਾ ਸਰੋਤ ਹੈ, ਨਾ ਸਿਰਫ਼ ਸੁਆਦ ਵਧਾਉਂਦਾ ਹੈ ਬਲਕਿ ਕਈ ਬਿਮਾਰੀਆਂ ਤੋਂ ਬਚਾਅ ਵਿੱਚ ਵੀ ਮਦਦਗਾਰ ਹੈ। ਵਿਦਵਾਨਾਂ ਦਾ ਮੰਨਣਾ ਹੈ ਕਿ ਚਾਹ ਵਿੱਚ ਚੀਨੀ ਦੀ ਥਾਂ ਗੁੜ ਵਰਤਣ ਨਾਲ ਸਿਹਤ ’ਤੇ ਹੋਰ ਵੀ ਵਧੀਆ ਅਸਰ ਪੈਂਦਾ ਹੈ।

ਗੁੜ ਵਾਲੀ ਚਾਹ ਦੇ ਮੁੱਖ ਫਾਇਦੇ:

1. ਸਰੀਰ ਨੂੰ ਗਰਮੀ ਪ੍ਰਦਾਨ ਕਰਦੀ ਹੈ
ਸਰਦੀਆਂ ਵਿੱਚ ਗੁੜ ਦਾ ਸੇਵਨ ਸਰੀਰ ਨੂੰ ਕੁਦਰਤੀ ਤੌਰ ’ਤੇ ਗਰਮ ਰੱਖਦਾ ਹੈ। ਇਸ ਕਰਕੇ ਗੁੜ ਵਾਲੀ ਚਾਹ ਠੰਢੇ ਮੌਸਮ ਵਿੱਚ ਬਹੁਤ ਲਾਭਕਾਰੀ ਮੰਨੀ ਜਾਂਦੀ ਹੈ।

2. ਮਾਈਗ੍ਰੇਨ ਤੋਂ ਰਾਹਤ
ਮਾਈਗ੍ਰੇਨ ਜਾਂ ਸਿਰ ਦਰਦ ਦੇ ਮਰੀਜ਼ਾਂ ਨੂੰ ਗਾਂ ਦੇ ਦੁੱਧ ‘ਚ ਗੁੜ ਦੀ ਚਾਹ ਬਣਾ ਕੇ ਪੀਣੀ ਚਾਹੀਦੀ ਹੈ। ਇਸ ਨਾਲ ਸਿਰ ਦਰਦ ‘ਚ ਰਾਹਤ ਮਿਲਦੀ ਹੈ । ਜਿਨ੍ਹਾਂ ਨੂੰ ਲੋਕਾਂ ਨੂੰ ਖੂਨ ਦੀ ਕਮੀ ਹੈ, ਉਹ ਗੁੜ ਦਾ ਇਸਤੇਮਾਲ ਕਰਕੇ ਇਸ ਤੋਂ ਰਾਹਤ ਪਾ ਸਕਦੇ ਹਨ।

3. ਹਾਜ਼ਮਾ ਰਹੇ ਮਜ਼ਬੂਤ
ਗੁੜ ਹਜ਼ਮ ਨੂੰ ਸੁਧਾਰਨ ਲਈ ਮਸ਼ਹੂਰ ਹੈ। ਚਾਹ ਨਾਲ ਮਿਲ ਕੇ ਇਹ ਪੇਟ ਦੀ ਗਰਬੜ ਨੂੰ ਦੂਰ ਕਰਨ ਅਤੇ ਕਬਜ਼ ਤੋਂ ਰਹਾਤ ਦੇਣ ਵਿੱਚ ਮਦਦ ਕਰਦਾ ਹੈ।

4. ਖੂਨ ਦੀ ਸਫ਼ਾਈ ਵਿੱਚ ਮਦਦਗਾਰ
ਆਯੁਰਵੇਦ ਮੰਨਦਾ ਹੈ ਕਿ ਗੁੜ ਖੂਨ ਨੂੰ ਡਿਟੌਕਸ ਕਰਦਾ ਹੈ। ਇਹ ਸਰੀਰ ਵਿੱਚ ਜੰਮੀਆਂ ਗੰਦਗੀਆਂ ਨੂੰ ਬਾਹਰ ਕੱਢਣ ਵਿੱਚ ਸਹਾਇਕ ਹੈ।

5. ਅਨੀਮੀਆ ਤੋਂ ਬਚਾਅ
ਗੁੜ ਵਿੱਚ ਲੋਹਾ ਪ੍ਰਚੂਰ ਮਾਤਰਾ ਵਿੱਚ ਹੁੰਦਾ ਹੈ, ਜਿਸ ਨਾਲ ਹੀਮੋਗਲੋਬਿਨ ਲੈਵਲ ਵਧਾਉਣ ਵਿੱਚ ਮਦਦ ਮਿਲਦੀ ਹੈ। ਇਸ ਲਈ ਗੁੜ ਵਾਲੀ ਚਾਹ ਖ਼ਾਸ ਕਰਕੇ ਔਰਤਾਂ ਲਈ ਕਾਫ਼ੀ ਲਾਭਦਾਇਕ ਮੰਨੀ ਜਾਂਦੀ ਹੈ।

6. ਐਨਰਜੀ 
ਜੇ ਸਵੇਰੇ ਥਕਾਵਟ ਮਹਿਸੂਸ ਹੋਵੇ ਜਾਂ ਸੁਸਤੀ ਘੇਰੀ ਰਹੇ ਤਾਂ ਗੁੜ ਵਾਲੀ ਚਾਹ ਤੁਰੰਤ ਐਨਰਜੀ ਦਿੰਦੀ ਹੈ ਅਤੇ ਦਿਮਾਗ ਨੂੰ ਤਾਜ਼ਗੀ ਪ੍ਰਦਾਨ ਕਰਦੀ ਹੈ।

ਡਾਕਟਰਾਂ ਦੀ ਸਲਾਹ

ਹਾਲਾਂਕਿ ਗੁੜ ਵਾਲੀ ਚਾਹ ਬੇਹੱਦ ਲਾਭਦਾਇਕ ਹੈ ਪਰ ਸ਼ੂਗਰ ਮਰੀਜ਼ ਇਸਦਾ ਸੇਵਨ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰ ਲੈਣ। ਨਿਯਮਤ ਵਰਤੋਂ ਨਾਲ ਇਹ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦਗਾਰ ਹੈ।