ਵਿਆਹ ਦੌਰਾਨ ਪੈਲੇਸ ਨੂੰ ਲੱਗੀ ਅੱਗ, ਮਚਿਆ ਚੀਕ-ਚਿਹਾੜਾ, ਸਾਰਾ ਸਮਾਨ ਸੜ ਕੇ ਸੁਆਹ

ਅੱਗ ਲੱਗਣ ਕਾਰਨ ਪੈਲੇਸ ਵਿੱਚ ਮੌਜੂਦ ਲੋਕਾਂ ਵਿੱਚ ਭਾਜੜ ਅਤੇ ਦਹਿਸ਼ਤ ਫੈਲ ਗਈ, ਜਿਸ ਨਾਲ ਚੀਕ-ਚਿਹਾੜਾ ਮੱਚ ਗਿਆ। ਕੁਝ ਹੀ ਮਿੰਟਾਂ ਵਿੱਚ ਹੀ ਅੱਗ ਨੇ ਪੈਲੇਸ ਦੀ ਸਜਾਵਟ ਅਤੇ ਹੋਰ ਸਾਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਮੋਹਾਲੀ ਦੇ ਜ਼ੀਰਕਪੁਰ ਇਲਾਕੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ। ਔਰਾ ਗਾਰਡਨ ਪੈਲੇਸ ਵਿੱਚ ਭਿਆਨਕ ਅੱਗ ਲੱਗ ਗਈ। ਇਹ ਘਟਨਾ ਜ਼ੀਰਕਪੁਰ-ਪੰਚਕੂਲਾ ਰੋਡ 'ਤੇ ਵਾਪਰੀ, ਜਿੱਥੇ ਪਟਾਕਿਆਂ ਦੀਆਂ ਚੰਗਿਆੜੀਆਂ ਨਾਲ ਅੱਗ ਭੜਕ ਉੱਠੀ।

ਅੱਗ ਲੱਗਣ ਕਾਰਨ ਪੈਲੇਸ ਵਿੱਚ ਮੌਜੂਦ ਲੋਕਾਂ ਵਿੱਚ ਭਾਜੜ ਅਤੇ ਦਹਿਸ਼ਤ ਫੈਲ ਗਈ, ਜਿਸ ਨਾਲ ਚੀਕ-ਚਿਹਾੜਾ ਮੱਚ ਗਿਆ। ਕੁਝ ਹੀ ਮਿੰਟਾਂ ਵਿੱਚ ਹੀ ਅੱਗ ਨੇ ਪੈਲੇਸ ਦੀ ਸਜਾਵਟ ਅਤੇ ਹੋਰ ਸਾਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਲਪਟਾਂ ਕਈ ਫੁੱਟ ਉੱਚੀਆਂ ਦਿਖਾਈ ਦੇ ਰਹੀਆਂ ਸਨ। ਜਦੋਂ ਇਹ ਘਟਨਾ ਵਾਪਰੀ ਤਾਂ ਪੈਲੇਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।

ਅੱਗ ਬਹੁਤ ਤੇਜ਼ ਹੋਣ ਕਾਰਨ, ਇਸ 'ਤੇ ਕਾਬੂ ਪਾਉਣ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਗਏ। ਅੱਗ ਬੁਝਾਉਣ ਲਈ ਕੁੱਲ 11 ਫਾਇਰ ਬ੍ਰਿਗੇਡ ਗੱਡੀਆਂ ਮੰਗਵਾਈਆਂ ਗਈਆਂ। ਇਹ ਗੱਡੀਆਂ ਡੇਰਾਬੱਸੀ, ਪੰਚਕੂਲਾ, ਮੋਹਾਲੀ, ਚੰਡੀਗੜ੍ਹ ਅਤੇ ਰਾਜਪੁਰਾ ਤੋਂ ਪਹੁੰਚੀਆਂ।
ਫ਼ਾਇਰ ਬ੍ਰਿਗੇਡ ਦੀ ਟੀਮ ਲਗਭਗ 45 ਮਿੰਟ ਦੀ ਦੇਰੀ ਨਾਲ ਪਹੁੰਚੀ। ਡੇਢ ਘੰਟੇ ਦੀ ਸਖ਼ਤ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਜਾ ਸਕਿਆ। ਅੱਗ ਬੁਝਾਉਣ ਦੀ ਕਾਰਵਾਈ ਦੌਰਾਨ, ਸਰਵਿਸ ਲੇਨ 'ਤੇ ਲਗਭਗ ਪੌਣੇ ਘੰਟੇ ਤੱਕ ਆਵਾਜਾਈ ਬੰਦ ਰਹੀ।

ਰਾਹਤ ਦੀ ਖ਼ਬਰ ਇਹ ਹੈ ਕਿ ਇੰਨੀ ਵੱਡੀ ਘਟਨਾ ਦੇ ਬਾਵਜੂਦ, ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਏਐਸਪੀ ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਇੰਨੀ ਵੱਡੀ ਘਟਨਾ ਦੇ ਸਮੇਂ ਵੀ ਅੱਗ ਬੁਝਾਉਣ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਸਨ। ਉਨ੍ਹਾਂ ਨੇ ਕਿਹਾ ਕਿ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ