ਰਾਮਾ ਮੰਡੀ ਵਿੱਚ ਸੜਕ ਸੁਰੱਖਿਆ ਲਈ ਵੱਡਾ ਕਦਮ: ਨਿਤਿਨ ਕੋਹਲੀ ਵੱਲੋਂ ਡਿਵਾਈਡਰਾਂ ’ਤੇ ਰਿਫਲੈਕਟਰ ਲਗਵਾਏ

ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ, ਕੌਂਸਲਰ ਵਿੱਕੀ ਤੁਲਸੀ ਅਤੇ ਕੌਂਸਲਰ ਅਮਰਦੀਪ ਸਿੰਘ ਕਿੰਨੂੰ ਦੀ ਹਾਜ਼ਰੀ ਵਿੱਚ ਰਾਮਾ ਮੰਡੀ ਵਿੱਚ ਸੁਰੱਖਿਆ ਪ੍ਰਯਾਸ ਹੋਰ ਮਜ਼ਬੂਤ
ਜਲੰਧਰ ਸੈਂਟਰਲ ਦੇ ਹਲਕਾ ਇੰਚਾਰਜ ਸ਼੍ਰੀ ਨਿਤਿਨ ਕੋਹਲੀ ਵੱਲੋਂ ਰਾਮਾ ਮੰਡੀ ਖੇਤਰ ਵਿੱਚ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਇੱਕ ਸ਼ਾਨਦਾਰ ਉਪਰਾਲਾ ਕੀਤਾ ਗਿਆ ਹੈ। ਇਲਾਕੇ ਵਿੱਚ ਕਾਫ਼ੀ ਸਮੇਂ ਤੋਂ ਰਾਤ ਦੇ ਸਮੇਂ ਸੜਕ ਹਾਦਸਿਆਂ ਦੀਆਂ ਘਟਨਾਵਾਂ ਵੱਧ ਰਹੀਆਂ ਸਨ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਖਾਸ ਕਰਕੇ ਹਨੇਰੇ ਵਿੱਚ ਡਿਵਾਈਡਰ ਸਪੱਸ਼ਟ ਨਾ ਦਿਖਾਈ ਦੇਣ ਕਰਕੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਸੀ।

ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਨਿਤਿਨ ਕੋਹਲੀ ਵੱਲੋਂ ਡਿਵਾਈਡਰਾਂ ’ਤੇ ਰਿਫਲੈਕਟਰ ਲਗਵਾਏ ਗਏ ਹਨ, ਤਾਂ ਜੋ ਰਾਤ ਦੇ ਸਮੇਂ ਵੀ ਡਿਵਾਈਡਰ ਆਸਾਨੀ ਨਾਲ ਦਿਖ ਸਕਣ ਅਤੇ ਹਾਦਸਿਆਂ ਤੋਂ ਬਚਾਅ ਕੀਤਾ ਜਾ ਸਕੇ। ਇਸ ਉਪਰਾਲੇ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਸੜਕਾਂ ’ਤੇ ਸੁਰੱਖਿਆ ਦਾ ਪੱਧਰ ਕਾਫ਼ੀ ਹੱਦ ਤੱਕ ਵਧੇਗਾ।

ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਜੀ, ਸੰਜੀਵ ਤ੍ਰੇਹਨ ਜੀ, ਵਿੱਕੀ ਤੁਲਸੀ ਜੀ, ਅਮਰਦੀਪ ਸਿੰਘ ਕਿੰਨੂੰ ਜੀ, ਹਨੀ ਭਾਟੀਆ ਜੀ ਅਤੇ ਸਮੂਹ ਇਲਾਕਾ ਨਿਵਾਸੀ ਵੀ ਮੌਜੂਦ ਸਨ।

ਨਿਤਿਨ ਕੋਹਲੀ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਜਾਰੀ ਰਹਿਣਗੇ। ਹਰ ਕਦਮ ਵਿਕਾਸ ਵੱਲ, ਹਰ ਕੋਸ਼ਿਸ਼ ਲੋਕ ਭਲਾਈ ਲਈ।