Gold-Silver ਦੀਆਂ ਕੀਮਤਾਂ 'ਚ ਵੱਡਾ ਧਮਾਕਾ! ਚਾਂਦੀ 22,000 ਤੇ ਸੋਨਾ 7,000 ਰੁਪਏ ਹੋਇਆ ਸਸਤਾ

ਸਰਾਫ਼ਾ ਬਾਜ਼ਾਰ ਵਿਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਮਹਿਜ਼ ਦੋ ਦਿਨਾਂ ਦੇ ਅੰਦਰ ਚਾਂਦੀ ਦੀ ਕੀਮਤ ਵਿਚ 22,000 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸੋਨੇ ਦੀ ਕੀਮਤ ਵਿੱਚ 7,000 ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ।
ਨਵੀਂ ਦਿੱਲੀ : ਸਰਾਫ਼ਾ ਬਾਜ਼ਾਰ ਵਿਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਮਹਿਜ਼ ਦੋ ਦਿਨਾਂ ਦੇ ਅੰਦਰ ਚਾਂਦੀ ਦੀ ਕੀਮਤ ਵਿਚ 22,000 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਸੋਨੇ ਦੀ ਕੀਮਤ ਵਿੱਚ 7,000 ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ। 

ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ
ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸ਼ੁੱਕਰਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਹੁੰਦੇ ਹੀ ਚਾਂਦੀ ਦੀਆਂ ਕੀਮਤਾਂ ਕ੍ਰੈਸ਼ ਹੋ ਗਈਆਂ। ਸ਼ੁੱਕਰਵਾਰ ਨੂੰ ਬਾਜ਼ਾਰ ਖੁੱਲ੍ਹਦੇ ਹੀ ਚਾਂਦੀ 8,011 ਰੁਪਏ ਸਸਤੀ ਹੋ ਕੇ 2,29,561 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਜੇਕਰ ਪਿਛਲੇ ਦੋ ਦਿਨਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਬੁੱਧਵਾਰ ਨੂੰ ਚਾਂਦੀ 2,51,807 ਰੁਪਏ 'ਤੇ ਬੰਦ ਹੋਈ ਸੀ, ਜੋ ਹੁਣ ਤੱਕ ਕੁੱਲ 22,246 ਰੁਪਏ ਟੁੱਟ ਚੁੱਕੀ ਹੈ।

ਸੋਨਾ ਵੀ ਹੋਇਆ 'ਧੜਾਮ'
ਸੋਨੇ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 24 ਕੈਰੇਟ ਸੋਨੇ ਦਾ ਭਾਅ (10 ਗ੍ਰਾਮ) 1,49,309 ਰੁਪਏ ਤੋਂ ਡਿੱਗ ਕੇ 1,46,252 ਰੁਪਏ ਦੇ ਪੱਧਰ 'ਤੇ ਆ ਗਿਆ ਹੈ, ਜਿਸ ਨਾਲ ਸੋਨਾ ਅਚਾਨਕ 3,057 ਰੁਪਏ ਸਸਤਾ ਹੋ ਗਿਆ। 17 ਜੂਨ ਨੂੰ ਸੋਨੇ ਦੀ ਕੀਮਤ 1,53,879 ਰੁਪਏ ਸੀ, ਜਿਸ ਦੇ ਮੁਕਾਬਲੇ ਇਹ ਹੁਣ ਤੱਕ 7,627 ਰੁਪਏ ਕਮਜ਼ੋਰ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਜਨਵਰੀ ਮਹੀਨੇ ਵਿਚ ਸੋਨਾ 2 ਲੱਖ ਰੁਪਏ ਦੇ ਇਤਿਹਾਸਕ ਪੱਧਰ ਨੂੰ ਪਾਰ ਕਰ ਗਿਆ ਸੀ, ਜਿਸ ਦੇ ਮੁਕਾਬਲੇ ਹੁਣ ਇਹ 58,123 ਰੁਪਏ ਸਸਤਾ ਮਿਲ ਰਿਹਾ ਹੈ।

ਕਿਉਂ ਡਿੱਗ ਰਹੀਆਂ ਹਨ ਕੀਮਤਾਂ?
ਕੀਮਤਾਂ ਵਿਚ ਇਸ ਅਚਾਨਕ ਗਿਰਾਵਟ ਦਾ ਮੁੱਖ ਕਾਰਨ ਅਮਰੀਕਾ ਤੋਂ ਆਈਆਂ ਖ਼ਬਰਾਂ ਹਨ। ਅਮਰੀਕੀ ਫੈਡਰਲ ਰਿਜ਼ਰਵ (US Fed) ਨੇ ਜੂਨ 2026 ਦੀ ਬੈਠਕ ਵਿਚ ਵਿਆਜ ਦਰਾਂ ਨੂੰ 3.50 ਫੀਸਦੀ ਤੋਂ 3.75 ਫੀਸਦੀ ਦੇ ਦਾਇਰੇ ਵਿੱਚ ਸਥਿਰ ਰੱਖਿਆ ਹੈ। ਹਾਲਾਂਕਿ, ਫੈਡਰਲ ਅਧਿਕਾਰੀਆਂ ਨੇ ਵਧਦੀ ਮਹਿੰਗਾਈ ਕਾਰਨ ਭਵਿੱਖ ਵਿੱਚ ਵਿਆਜ ਦਰਾਂ ਵਧਾਉਣ ਦੀ ਖਦਸ਼ਾ ਜਤਾਇਆ ਹੈ, ਜਿਸ ਦਾ ਸਿੱਧਾ ਅਸਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਤੇ ਪਿਆ ਹੈ।