7.8 ਤੀਬਰਤਾ ਨਾਲ ਕੰਬੀ ਫਿਲੀਪੀਨਜ਼ ਦੀ ਧਰਤੀ! ਭੂਚਾਲ ਨੇ ਮਚਾਈ ਤਬਾਹੀ, ਚਿਤਾਵਨੀ ਜਾਰੀ

ਫਿਲੀਪੀਨਜ਼ ਦੇ ਮਿੰਡਾਨਾਓ ਟਾਪੂ 'ਤੇ ਐਤਵਾਰ ਨੂੰ ਕੁਦਰਤ ਨੇ ਭਾਰੀ ਤਬਾਹੀ ਮਚਾਈ। ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ ਅਨੁਸਾਰ, ਰਿਕਟਰ ਪੈਮਾਨੇ 'ਤੇ 7.8 ਦੀ ਤੀਬਰਤਾ ਦਾ ਬਹੁਤ ਸ਼ਕਤੀਸ਼ਾਲੀ ਭੂਚਾਲ ਦਰਜ ਕੀਤਾ ਗਿਆ ਹੈ, ਜਿਸ ਕਾਰਨ ਕਈ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਮਿੰਡਾਨਾਓ : ਫਿਲੀਪੀਨਜ਼ ਦੇ ਮਿੰਡਾਨਾਓ ਟਾਪੂ 'ਤੇ ਐਤਵਾਰ ਨੂੰ ਕੁਦਰਤ ਨੇ ਭਾਰੀ ਤਬਾਹੀ ਮਚਾਈ। ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ ਅਨੁਸਾਰ, ਰਿਕਟਰ ਪੈਮਾਨੇ 'ਤੇ 7.8 ਦੀ ਤੀਬਰਤਾ ਦਾ ਬਹੁਤ ਸ਼ਕਤੀਸ਼ਾਲੀ ਭੂਚਾਲ ਦਰਜ ਕੀਤਾ ਗਿਆ ਹੈ, ਜਿਸ ਕਾਰਨ ਕਈ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।


ਭੂਚਾਲ ਦਾ ਕੇਂਦਰ ਜ਼ਮੀਨ ਤੋਂ ਮਹਿਜ਼ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ 'ਤੇ ਸੀ। ਕੇਂਦਰ ਦੀ ਘੱਟ ਡੂੰਘਾਈ ਹੋਣ ਕਾਰਨ ਭੂਚਾਲ ਦੇ ਝਟਕੇ ਬੇਹੱਦ ਵਿਨਾਸ਼ਕਾਰੀ ਮਹਿਸੂਸ ਕੀਤੇ ਗਏ ਹਨ। ਪ੍ਰਸ਼ਾਸਨ ਨੇ ਆਉਣ ਵਾਲੇ ਸਮੇਂ ਵਿੱਚ ਵੱਡੇ 'ਆਫਟਰਸ਼ੌਕਸ' (ਭੂਚਾਲ ਤੋਂ ਬਾਅਦ ਦੇ ਝਟਕੇ) ਆਉਣ ਦੀ ਵੀ ਸ਼ੰਕਾ ਜਤਾਈ ਹੈ। 


ਮੁਨਾਮੀ ਦੀ ਚਿਤਾਵਨੀ 
ਭੂਚਾਲ ਤੋਂ ਤੁਰੰਤ ਬਾਅਦ ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਦੇ ਕੁਝ ਹਿੱਸਿਆਂ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਅਮਰੀਕੀ ਸੁਨਾਮੀ ਚੇਤਾਵਨੀ ਪ੍ਰਣਾਲੀ ਅਤੇ ਫਿਲੀਪੀਨਜ਼ ਦੇ 'PHIVOLCS' ਸੰਸਥਾਨ ਨੇ ਚੇਤਾਵਨੀ ਦਿੱਤੀ ਹੈ ਕਿ ਸਮੁੰਦਰ ਵਿੱਚ ਇੱਕ ਮੀਟਰ ਤੋਂ ਵੱਧ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਤੱਟਵਰਤੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਉੱਚੀਆਂ ਥਾਵਾਂ ਜਾਂ ਸੁਰੱਖਿਅਤ ਇਲਾਕਿਆਂ ਵੱਲ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ।


ਭਾਰਤ ਤੱਕ ਲੱਗੇ ਝਟਕੇ
ਇਸ ਤੋਂ ਪਹਿਲਾਂ ਐਤਵਾਰ ਦੇਰ ਰਾਤ ਭੂਟਾਨ ਵਿੱਚ ਵੀ 5.6 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਦੇ ਝਟਕੇ ਸਿੱਕਮ ਅਤੇ ਉੱਤਰੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ, ਭੂਟਾਨ ਦੇ ਪੁਨਾਖਾ ਨੇੜੇ ਰਾਤ 11:06 ਵਜੇ ਇਹ ਝਟਕੇ ਆਏ ਸਨ। ਹਾਲਾਂਕਿ, ਇਨ੍ਹਾਂ ਰਾਜਾਂ ਵਿੱਚ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਤੁਰੰਤ ਸੂਚਨਾ ਨਹੀਂ ਮਿਲੀ ਹੈ।