4 ਕਰੋੜ ਦੀ ਫਿਰੌਤੀ ਦਾ ਮਾਮਲਾ : ਹੁਸ਼ਿਆਰਪੁਰ ਦਾ SHO ਗ੍ਰਿਫਤਾਰ, ਗੈਂਗਸਟਰਾਂ ਨਾਲ ਜੁੜੇ ਤਾਰ

ਪੰਜਾਬ ਪੁਲਿਸ ਨੇ ਹੋਸ਼ਿਆਰਪੁਰ ਦੇ ਟਾਂਡਾ ਥਾਣੇ ਦੇ ਐੱਸ.ਐੱਚ.ਓ. ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਨਾਗਰਾ 'ਤੇ ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. (FBI) ਦੇ 'ਆਪ੍ਰੇਸ਼ਨ ਹਾਰਡ ਬਾਲ' ਦੌਰਾਨ ਇੱਕ ਅਮਰੀਕੀ ਪਰਿਵਾਰ ਤੋਂ 4 ਲੱਖ ਡਾਲਰ (ਲਗਭਗ 4 ਕਰੋੜ ਰੁਪਏ) ਦੀ ਫਿਰੌਤੀ ਮੰਗਣ ਦਾ ਗੰਭੀਰ ਦੋਸ਼ ਹੈ। ਜਾਂਚ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਇੰਸਪੈਕਟਰ ਨਾਗਰਾ ਵਿਰੁੱਧ ਜਬਰੀ ਵਸੂਲੀ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਟਾਂਡਾ: ਪੰਜਾਬ ਪੁਲਿਸ ਨੇ ਹੋਸ਼ਿਆਰਪੁਰ ਦੇ ਟਾਂਡਾ ਥਾਣੇ ਦੇ ਐੱਸ.ਐੱਚ.ਓ. ਗੁਰਿੰਦਰਜੀਤ ਸਿੰਘ ਨਾਗਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਨਾਗਰਾ 'ਤੇ ਅਮਰੀਕੀ ਜਾਂਚ ਏਜੰਸੀ ਐੱਫ.ਬੀ.ਆਈ. (FBI) ਦੇ 'ਆਪ੍ਰੇਸ਼ਨ ਹਾਰਡ ਬਾਲ' ਦੌਰਾਨ ਇੱਕ ਅਮਰੀਕੀ ਪਰਿਵਾਰ ਤੋਂ 4 ਲੱਖ ਡਾਲਰ (ਲਗਭਗ 4 ਕਰੋੜ ਰੁਪਏ) ਦੀ ਫਿਰੌਤੀ ਮੰਗਣ ਦਾ ਗੰਭੀਰ ਦੋਸ਼ ਹੈ। ਜਾਂਚ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਇੰਸਪੈਕਟਰ ਨਾਗਰਾ ਵਿਰੁੱਧ ਜਬਰੀ ਵਸੂਲੀ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਗੈਂਗਸਟਰਾਂ ਨਾਲ ਅੰਤਰਰਾਸ਼ਟਰੀ ਨੈੱਟਵਰਕ
FBI ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਾਗਰਾ ਦਾ ਸਬੰਧ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰਿਆ ਵਰਗੇ ਖਤਰਨਾਕ ਗੈਂਗਸਟਰਾਂ ਦੇ ਅੰਤਰਰਾਸ਼ਟਰੀ ਨੈੱਟਵਰਕ ਨਾਲ ਸੀ। ਅਮਰੀਕੀ ਏਜੰਸੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਨਾਗਰਾ ਨੇ ਇਸ ਗੈਂਗ ਨੈੱਟਵਰਕ ਨਾਲ ਮਿਲ ਕੇ ਇੱਕ ਅਮਰੀਕੀ ਪਰਿਵਾਰ ਤੋਂ ਫਿਰੌਤੀ ਮੰਗਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਫੋਟੋ ਵੀ ਗੈਂਗਸਟਰਾਂ ਨਾਲ ਜਾਰੀ ਕੀਤੀ ਗਈ ਹੈ।

ਕਤਲ ਕੇਸ ਦਾ ਦਬਾਅ ਬਣਾ ਕੇ ਮੰਗੇ ਪੈਸੇ
ਇਹ ਪੂਰਾ ਮਾਮਲਾ 15 ਜਨਵਰੀ 2026 ਨੂੰ ਟਾਂਡਾ ਦੇ ਪਿੰਡ ਮਿਆਣੀ ਵਿੱਚ ਹੋਏ ਆਪ (AAP) ਵਰਕਰ ਅਤੇ ਕਾਰੋਬਾਰੀ ਬਲਵਿੰਦਰ ਸਿੰਘ ਸਤਕਰਤਾਰ ਦੇ ਕਤਲ ਨਾਲ ਜੁੜਿਆ ਹੋਇਆ ਹੈ। ਉਸ ਸਮੇਂ SHO ਨਾਗਰਾ ਨੇ ਦਾਅਵਾ ਕੀਤਾ ਸੀ ਕਿ ਇਹ ਕਤਲ ਅਮਰੀਕਾ ਰਹਿ ਰਹੇ ਰਿਟਾਇਰਡ ਏ.ਐੱਸ.ਆਈ. ਚਰਨਜੀਤ ਸਿੰਘ ਨੇ ਪਰਿਵਾਰਕ ਰੰਜਿਸ਼ ਕਾਰਨ ਕਰਵਾਇਆ ਹੈ। ਅਮਰੀਕੀ ਏਜੰਸੀਆਂ ਅਨੁਸਾਰ, ਨਾਗਰਾ ਨੇ ਚਰਨਜੀਤ ਸਿੰਘ ਦੇ ਪਰਿਵਾਰ ਨੂੰ ਇਸੇ ਕੇਸ ਵਿੱਚ ਫਸਾਈ ਰੱਖਣ ਜਾਂ ਰਾਹਤ ਦਿਵਾਉਣ ਦੇ ਨਾਮ 'ਤੇ 4 ਲੱਖ ਡਾਲਰ ਦੀ ਮੰਗ ਕੀਤੀ ਸੀ। ਦੋਸ਼ ਹੈ ਕਿ ਗੈਂਗਸਟਰਾਂ ਨੇ ਅਮਰੀਕਾ ਵਿੱਚ ਪਰਿਵਾਰ ਦੀ ਜਾਣਕਾਰੀ ਜੁਟਾ ਕੇ ਭਾਰਤ ਵਿੱਚ ਆਪਣੇ ਸੰਪਰਕਾਂ ਤੱਕ ਪਹੁੰਚਾਈ ਸੀ।

ਵਿਦੇਸ਼ੀ ਹੈਂਡਲਰ ਵੀ ਗ੍ਰਿਫਤਾਰ
ਅਮਰੀਕੀ ਅਟਾਰਨੀ ਬਿਲਾਲ ਏ. ਐਸਾਏਲੀ ਨੇ ਇਸ ਘਟਨਾਕ੍ਰਮ ਵਿੱਚ ਕੁਝ ਭਾਰਤੀ ਪੁਲਿਸ ਅਧਿਕਾਰੀਆਂ ਦੀ ਭੂਮਿਕਾ ਹੋਣ ਦੀ ਗੱਲ ਕਹੀ ਸੀ, ਜਿਸ ਵਿੱਚ ਨਾਗਰਾ ਦਾ ਨਾਮ ਸ਼ਾਮਲ ਸੀ। ਇਸੇ ਆਪ੍ਰੇਸ਼ਨ ਤਹਿਤ ਜੱਗੂ ਭਗਵਾਨਪੁਰਿਆ ਦੇ ਵਿਦੇਸ਼ੀ ਹੈਂਡਲਰ ਨੀਤਿਸ਼ ਕੌਸ਼ਲ ਨੂੰ ਵੀ FBI ਵੱਲੋਂ ਕੈਨੇਡਾ-ਅਮਰੀਕਾ ਸਰਹੱਦ ਤੋਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਅਧਿਕਾਰੀਆਂ ਅਨੁਸਾਰ, ਅੰਤਰਰਾਸ਼ਟਰੀ ਏਜੰਸੀਆਂ ਦੇ ਤਾਲਮੇਲ ਸਦਕਾ ਇਹ ਕਾਰਵਾਈ ਸੰਭਵ ਹੋ ਸਕੀ ਹੈ ਅਤੇ ਹੁਣ ਅਗਲੇਰੀ ਜਾਂਚ ਤੇ ਕਾਨੂੰਨੀ ਕਾਰਵਾਈ ਸ਼ੁਰੂ ਹੋਣ ਦੀ ਉਮੀਦ ਹੈ।