30 ਸਾਲਾਂ ਮਾਡਲ ਦੀ ਸੜਕ ਹਾਦਸੇ 'ਚ ਮੌਤ

ਫੈਸ਼ਨ ਅਤੇ ਮਾਡਲਿੰਗ ਦੀ ਦੁਨੀਆ ਲਈ ਇੱਕ ਬਹੁਤ ਹੀ ਦੁਖਦਾਈ ਖ਼ਬਰ ਆਈ ਹੈ। ਮਿਸ ਯੂਨੀਵਰਸ ਰੂਸ 2017 ਦੀ ਪ੍ਰਤੀਯੋਗੀ ਕਸੇਨਿਆ ਐਲੈਕਜ਼ੈਂਡਰੋਵਾ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ।

ਫੈਸ਼ਨ ਅਤੇ ਮਾਡਲਿੰਗ ਦੀ ਦੁਨੀਆ ਲਈ ਇੱਕ ਬਹੁਤ ਹੀ ਦੁਖਦਾਈ ਖ਼ਬਰ ਆਈ ਹੈ। ਮਿਸ ਯੂਨੀਵਰਸ ਰੂਸ 2017 ਦੀ ਪ੍ਰਤੀਯੋਗੀ ਕਸੇਨਿਆ ਐਲੈਕਜ਼ੈਂਡਰੋਵਾ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ। 30 ਸਾਲਾ ਮਾਡਲ ਦਾ ਵਿਆਹ 4 ਮਹੀਨੇ ਪਹਿਲਾਂ ਹੋਇਆ ਸੀ ਅਤੇ ਹਾਦਸੇ ਸਮੇਂ ਉਹ ਆਪਣੇ ਪਤੀ ਨਾਲ ਸੀ। ਉਸ ਦਾ ਪਤੀ ਕਾਰ ਚਲਾ ਰਿਹਾ ਸੀ। 5 ਜੁਲਾਈ ਨੂੰ ਇਸ ਜੋੜੇ ਦਾ ਹਾਦਸਾ ਹੋਇਆ ਸੀ ਅਤੇ ਉਦੋਂ ਤੋਂ 12 ਅਗਸਤ ਤੱਕ ਉਹ ਜ਼ਿੰਦਗੀ ਅਤੇ ਮੌਤ ਵਿਚਕਾਰ ਲੜ ਰਹੀ ਸੀ ਅਤੇ ਅੰਤ 'ਚ ਉਹ ਜ਼ਿੰਦਗੀ ਦੀ ਲੜਾਈ ਹਾਰ ਗਈ ਅਤੇ ਆਪਣੀ ਜਾਨ ਗੁਆ ਬੈਠੀ।

ਕਸੇਨੀਆ ਐਲੈਕਜ਼ੈਂਡਰੋਵਾ ਦੀ ਹਾਦਸੇ 'ਚ ਹੋਈ ਮੌਤ

ਮੀਡੀਆ ਰਿਪੋਰਟਾਂ ਅਨੁਸਾਰ, ਇਹ ਦੁਖਦਾਈ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਸੇਨੀਆ ਆਪਣੇ ਪਤੀ ਨਾਲ ਟਵਰ ਓਬਲਾਸਟ ਵਿੱਚ ਯਾਤਰਾ ਕਰ ਰਹੀ ਸੀ। ਅਚਾਨਕ, ਇੱਕ ਵੱਡਾ ਜੰਗਲੀ ਹਿਰਨ (ਐਲਕ) ਸੜਕ 'ਤੇ ਆ ਗਿਆ ਅਤੇ ਉਨ੍ਹਾਂ ਦੀ ਕਾਰ ਉਸ ਨਾਲ ਟਕਰਾ ਗਈ। ਜਿਸ ਨਾਲ ਕਸੇਨਿਆ ਨੂੰ ਗੰਭੀਰ ਦਿਮਾਗੀ ਸੱਟਾਂ ਲੱਗੀਆਂ। ਉਹ ਕਈ ਹਫ਼ਤੇ ਕੋਮਾ ਵਿੱਚ ਰਹੀ ਅਤੇ ਉਸ ਦਾ ਦੇਹਾਂਤ ਹੋ ਗਿਆ।

ਕਸੇਨੀਆ ਅਲੈਗਜ਼ੈਂਡਰੋਵਾ ਨੇ ਆਪਣੇ ਪ੍ਰੇਮੀ ਨਾਲ ਕੀਤਾ ਵਿਆਹ

ਕਸੇਨੀਆ ਅਲੈਗਜ਼ੈਂਡਰੋਵਾ ਨੇ ਆਪਣੇ ਕਰੀਅਰ 'ਚ ਬਹੁਤ ਵਧੀਆ ਕੰਮ ਕੀਤਾ। ਉਹ ਰੂਸ 'ਚ ਇੱਕ ਜਾਣਿਆ-ਪਛਾਣਿਆ ਚਿਹਰਾ ਸੀ। 2017 'ਚ ਉਹ ਮਿਸ ਰੂਸ ਮੁਕਾਬਲੇ 'ਚ ਪਹਿਲੀ ਰਨਰ-ਅੱਪ ਸੀ ਅਤੇ ਉਸੇ ਸਾਲ ਮਿਸ ਯੂਨੀਵਰਸ ਮੁਕਾਬਲੇ 'ਚ ਰੂਸ ਦੀ ਪ੍ਰਤੀਨਿਧਤਾ ਵੀ ਕੀਤੀ। ਉਸ ਦੀ ਪ੍ਰਤਿਭਾ ਅਤੇ ਸੁੰਦਰਤਾ ਨੇ ਉਸ ਨੂੰ ਦੁਨੀਆ ਭਰ 'ਚ ਮਾਨਤਾ ਦਿੱਤੀ। ਇਸ ਸਾਲ ਅਪ੍ਰੈਲ 'ਚ ਉਸ ਨੇ ਆਪਣੇ ਪ੍ਰੇਮੀ ਨਾਲ ਵਿਆਹ ਕੀਤਾ ਅਤੇ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਵਾਪਰੇ ਇਸ ਹਾਦਸੇ ਨੇ ਉਸ ਦੇ ਪੂਰੇ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ।