ਕਿਸਾਨਾਂ ਨੂੰ 23ਵੀਂ ਕਿਸ਼ਤ ਜਲਦ ਹੋਵੇਗੀ ਜਾਰੀ, e-KYC ਕਰਵਾਉਣਾ ਲਾਜ਼ਮੀ

ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਇੱਕ ਬਹੁਤ ਹੀ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ। PM-KISAN ਯੋਜਨਾ ਦੀ 23ਵੀਂ ਕਿਸ਼ਤ 20 ਜੂਨ, 2026 ਨੂੰ ਜਾਰੀ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਯੋਜਨਾ ਦੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ (X) ਰਾਹੀਂ ਦਿੱਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਆਰਥਿਕ ਮਜ਼ਬੂਤੀ ਪ੍ਰਦਾਨ ਕਰੇਗੀ।
ਨਵੀਂ ਦਿੱਲੀ : ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਇੱਕ ਬਹੁਤ ਹੀ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ। PM-KISAN ਯੋਜਨਾ ਦੀ 23ਵੀਂ ਕਿਸ਼ਤ 20 ਜੂਨ, 2026 ਨੂੰ ਜਾਰੀ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਯੋਜਨਾ ਦੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ (X) ਰਾਹੀਂ ਦਿੱਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੀ ਆਰਥਿਕ ਮਜ਼ਬੂਤੀ ਪ੍ਰਦਾਨ ਕਰੇਗੀ।

ਇਸ ਯੋਜਨਾ ਤਹਿਤ ਸਰਕਾਰ ਕਿਸਾਨਾਂ ਨੂੰ ਸਾਲਾਨਾ 6,000 ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕਰਦੀ ਹੈ। ਇਹ ਰਕਮ 2,000-2,000 ਰੁਪਏ ਦੀਆਂ ਤਿੰਨ ਬਰਾਬਰ ਕਿਸ਼ਤਾਂ ਵਿੱਚ ਸਿੱਧਾ ਡਾਇਰੈਕਟ ਬੈਨੀਫਿਟ ਟ੍ਰਾਂਸਫਰ (DBT) ਰਾਹੀਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਂਦੀ ਹੈ। ਇਸ ਯੋਜਨਾ ਦੀ 22ਵੀਂ ਕਿਸ਼ਤ 13 ਮਾਰਚ, 2026 ਨੂੰ ਗੁਹਾਟੀ ਵਿਖੇ ਜਾਰੀ ਕੀਤੀ ਗਈ ਸੀ।

e-KYC ਕਰਵਾਉਣਾ ਲਾਜ਼ਮੀ
ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਗਲੀ ਕਿਸ਼ਤ ਦਾ ਲਾਭ ਲੈਣ ਲਈ ਕਿਸਾਨਾਂ ਨੂੰ e-KYC ਦੀ ਪ੍ਰਕਿਰਿਆ ਪੂਰੀ ਕਰਨੀ ਬਹੁਤ ਜ਼ਰੂਰੀ ਹੈ। ਜਿਹੜੇ ਕਿਸਾਨ ਆਪਣੀ e-KYC ਮੁਕੰਮਲ ਨਹੀਂ ਕਰਨਗੇ, ਉਨ੍ਹਾਂ ਦੇ ਖਾਤਿਆਂ ਵਿੱਚ ਅਗਲੀ ਕਿਸ਼ਤ ਜਮ੍ਹਾਂ ਨਹੀਂ ਕੀਤੀ ਜਾਵੇਗੀ। ਕਿਸਾਨ PM-KISAN ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣਾ ਆਧਾਰ ਨੰਬਰ ਅਤੇ ਓ.ਟੀ.ਪੀ (OTP) ਰਾਹੀਂ ਆਸਾਨੀ ਨਾਲ e-KYC ਪੂਰੀ ਕਰ ਸਕਦੇ ਹਨ।

ਸੁਵਿਧਾ ਲਈ ਤਿੰਨ ਵਿਕਲਪ
ਕਿਸਾਨਾਂ ਦੀ ਸਹੂਲਤ ਲਈ ਸਰਕਾਰ ਨੇ e-KYC ਦੇ ਤਿੰਨ ਵਿਕਲਪ ਦਿੱਤੇ ਹਨ:
ਓ.ਟੀ.ਪੀ (OTP) ਅਧਾਰਿਤ e-KYC
ਬਾਇਓਮੈਟ੍ਰਿਕ e-KYC
ਫੇਸ ਆਥੈਂਟੀਕੇਸ਼ਨ (Face Authentication) ਅਧਾਰਿਤ e-KYC

ਕਿਸਾਨ ਇਹ ਪ੍ਰਕਿਰਿਆ ਸੀ.ਐੱਸ.ਸੀ (CSC) ਸੈਂਟਰਾਂ, ਮੋਬਾਈਲ ਐਪ ਜਾਂ ਸਰਕਾਰੀ ਪੋਰਟਲ ਰਾਹੀਂ ਪੂਰੀ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨ ਵੈੱਬਸਾਈਟ 'ਤੇ 'Beneficiary Status' ਵਿਕਲਪ ਦੀ ਚੋਣ ਕਰਕੇ ਆਪਣੇ ਆਧਾਰ ਨੰਬਰ ਜਾਂ ਬੈਂਕ ਖਾਤੇ ਰਾਹੀਂ ਆਪਣੀ ਕਿਸ਼ਤ ਦੀ ਸਥਿਤੀ ਅਤੇ ਭੁਗਤਾਨ ਬਾਰੇ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹਨ।