20 ਸਾਲਾ ਪ੍ਰਗਿਆਨੰਦਾ ਨੇ ਰਚਿਆ ਇਤਿਹਾਸ! ਨਾਰਵੇ ਚੈੱਸ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ

ਭਾਰਤੀ ਸ਼ਤਰੰਜ ਦੇ ਨੌਜਵਾਨ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਨੇ ਮਹਿਜ਼ 20 ਸਾਲ ਦੀ ਉਮਰ ਵਿੱਚ ਵਿਸ਼ਵ ਪੱਧਰ 'ਤੇ ਵੱਡੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਉਹ ਦੁਨੀਆ ਦੇ ਸਭ ਤੋਂ ਵੱਕਾਰੀ ਅਤੇ ਮੁਸ਼ਕਲ ਮੰਨੇ ਜਾਣ ਵਾਲੇ 'ਨਾਰਵੇ ਚੈੱਸ' ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ।
ਨਾਰਵੇ : ਭਾਰਤੀ ਸ਼ਤਰੰਜ ਦੇ ਨੌਜਵਾਨ ਗ੍ਰੈਂਡਮਾਸਟਰ ਆਰ. ਪ੍ਰਗਿਆਨੰਦਾ ਨੇ ਮਹਿਜ਼ 20 ਸਾਲ ਦੀ ਉਮਰ ਵਿੱਚ ਵਿਸ਼ਵ ਪੱਧਰ 'ਤੇ ਵੱਡੀ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਉਹ ਦੁਨੀਆ ਦੇ ਸਭ ਤੋਂ ਵੱਕਾਰੀ ਅਤੇ ਮੁਸ਼ਕਲ ਮੰਨੇ ਜਾਣ ਵਾਲੇ 'ਨਾਰਵੇ ਚੈੱਸ' ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਫਾਈਨਲ ਮੁਕਾਬਲੇ ਵਿੱਚ ਉਨ੍ਹਾਂ ਨੇ ਜਰਮਨੀ ਦੇ ਵਿਸੈਂਟ ਕੀਮਰ ਨੂੰ ਹਰਾ ਕੇ ਇਸ ਖ਼ਿਤਾਬ 'ਤੇ ਕਬਜ਼ਾ ਕੀਤਾ।

ਮੈਗਨਸ ਕਾਰਲਸਨ ਨੂੰ ਦੋ ਵਾਰ ਹਰਾ ਕੇ ਬਣਾਇਆ ਵਿਸ਼ਵ ਰਿਕਾਰਡ
ਇਸ ਟੂਰਨਾਮੈਂਟ ਦੌਰਾਨ ਪ੍ਰਗਿਆਨੰਦਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਉਨ੍ਹਾਂ ਨੇ ਦੁਨੀਆ ਦੇ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ਨੂੰ ਕਲਾਸਿਕਲ ਮੁਕਾਬਲਿਆਂ 'ਚ ਇੱਕੋ ਟੂਰਨਾਮੈਂਟ 'ਚ ਦੋ ਵਾਰ ਹਰਾਉਣ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਦੇ ਹੀ ਮਜ਼ਬੂਤ ਖਿਡਾਰੀ ਡੀ. ਗੁਕੇਸ਼ ਨੂੰ ਵੀ ਮਾਤ ਦਿੱਤੀ।

ਭਾਰਤੀ ਖੇਡ ਜਗਤ ਲਈ ਵੱਡੀ ਪ੍ਰਾਪਤੀ
ਇਸ ਤੋਂ ਪਹਿਲਾਂ ਕੋਈ ਵੀ ਭਾਰਤੀ ਖਿਡਾਰੀ ਇਹ ਖ਼ਿਤਾਬ ਨਹੀਂ ਜਿੱਤ ਸਕਿਆ ਸੀ, ਜਿਸ ਕਾਰਨ ਇਹ ਜਿੱਤ ਭਾਰਤੀ ਖੇਡ ਜਗਤ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇਸ ਇਤਿਹਾਸਕ ਜਿੱਤ ਨਾਲ ਪ੍ਰਗਿਆਨੰਦਾ ਦੀ ਕੌਮਾਂਤਰੀ ਰੈਂਕਿੰਗ 'ਚ ਵੀ ਵੱਡਾ ਉਛਾਲ ਆਇਆ ਹੈ, ਜੋ ਉਨ੍ਹਾਂ ਨੂੰ ਆਉਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੇ ਹੋਰ ਨੇੜੇ ਲੈ ਜਾਵੇਗਾ।