Post Office ਦੀ ਇਸ ਸਕੀਮ ਰਾਹੀਂ ਮਿਲਣਗੇ 16 ਲੱਖ ਰੁਪਏ! ਜਾਣੋ ਕਿਵੇਂ ਕਰਨਾ ਹੋਵੇਗਾ ਨਿਵੇਸ਼

ਜੇਕਰ ਤੁਸੀਂ ਕਿਸੇ ਅਜਿਹੀ ਸਰਕਾਰੀ ਯੋਜਨਾ ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਜੋ ਮੈਚਿਓਰਿਟੀ 'ਤੇ ਮੋਟੀ ਕਮਾਈ ਕਰਵਾ ਸਕੇ ਤਾਂ ਪੋਸਟ ਆਫਿਸ ਦੀ ਆਰਡੀ (RD) ਸਕੀਮ ਤੁਹਾਡੇ ਲਈ ਇੱਕ ਬਿਹਤਰ ਵਿਕਲਪ ਹੋ ਸਕਦੀ ਹੈ। ਇਹ ਯੋਜਨਾ ਨਿਵੇਸ਼ਕਾਂ ਨੂੰ 16 ਲੱਖ ਰੁਪਏ ਤੱਕ ਦਾ ਫਾਇਦਾ ਦੇ ਸਕਦੀ ਹੈ।
ਨਵੀਂ ਦਿੱਲੀ : ਜੇਕਰ ਤੁਸੀਂ ਕਿਸੇ ਅਜਿਹੀ ਸਰਕਾਰੀ ਯੋਜਨਾ ਵਿੱਚ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਜੋ ਮੈਚਿਓਰਿਟੀ 'ਤੇ ਮੋਟੀ ਕਮਾਈ ਕਰਵਾ ਸਕੇ ਤਾਂ ਪੋਸਟ ਆਫਿਸ ਦੀ ਆਰਡੀ (RD) ਸਕੀਮ ਤੁਹਾਡੇ ਲਈ ਇੱਕ ਬਿਹਤਰ ਵਿਕਲਪ ਹੋ ਸਕਦੀ ਹੈ। ਇਹ ਯੋਜਨਾ ਨਿਵੇਸ਼ਕਾਂ ਨੂੰ 16 ਲੱਖ ਰੁਪਏ ਤੱਕ ਦਾ ਫਾਇਦਾ ਦੇ ਸਕਦੀ ਹੈ।

ਕੀ ਹੈ ਇਹ ਸਕੀਮ ਅਤੇ ਕੌਣ ਕਰ ਸਕਦਾ ਹੈ ਨਿਵੇਸ਼?
ਪੋਸਟ ਆਫਿਸ ਦੀ ਇਹ ਪ੍ਰਸਿੱਧ 'ਆਵਰਤੀ ਜਮ੍ਹਾ' (Recurring Deposit) ਯੋਜਨਾ ਹਰ ਵਰਗ ਦੇ ਭਾਰਤੀ ਨਾਗਰਿਕਾਂ ਲਈ ਉਪਲਬਧ ਹੈ। ਇਸ ਵਿੱਚ ਗਰੀਬ ਤੋਂ ਲੈ ਕੇ ਮੱਧ ਵਰਗ ਤੱਕ ਦੇ ਲੋਕ ਬਿਨਾਂ ਕਿਸੇ ਜੋਖਮ ਦੇ ਨਿਵੇਸ਼ ਕਰ ਸਕਦੇ ਹਨ। ਇਸ ਯੋਜਨਾ ਵਿੱਚ ਨਿਵੇਸ਼ ਦੀ ਘੱਟੋ-ਘੱਟ ਸੀਮਾ 100 ਰੁਪਏ ਹੈ, ਜਦਕਿ ਵੱਧ ਤੋਂ ਵੱਧ ਨਿਵੇਸ਼ ਦੀ ਕੋਈ ਸੀਮਾ ਨਹੀਂ ਰੱਖੀ ਗਈ। ਕੋਈ ਵੀ ਨਾਬਾਲਗ ਵੀ ਆਪਣੇ ਮਾਪਿਆਂ ਜਾਂ ਗਾਰਡੀਅਨ ਰਾਹੀਂ ਇਸ ਵਿੱਚ ਖਾਤਾ ਖੋਲ੍ਹ ਸਕਦਾ ਹੈ ਅਤੇ ਸਾਂਝਾ ਖਾਤਾ (Joint Account) ਖੋਲ੍ਹਣ ਦੀ ਸਹੂਲਤ ਵੀ ਦਿੱਤੀ ਗਈ ਹੈ।

ਵਿਆਜ ਦਰ ਅਤੇ ਮੈਚਿਓਰਿਟੀ
ਮੌਜੂਦਾ ਸਮੇਂ ਵਿੱਚ ਪੋਸਟ ਆਫਿਸ ਆਰਡੀ ਸਕੀਮ 'ਤੇ 6.7 ਫੀਸਦੀ ਫਿਕਸਡ ਵਿਆਜ ਦਿੱਤਾ ਜਾ ਰਿਹਾ ਹੈ। ਇਸ ਯੋਜਨਾ ਦੀ ਮਿਆਦ 5 ਸਾਲ ਹੁੰਦੀ ਹੈ, ਜਿਸ ਨੂੰ ਲੋੜ ਪੈਣ 'ਤੇ ਅਗਲੇ 5 ਸਾਲਾਂ ਲਈ ਹੋਰ ਵਧਾਇਆ ਜਾ ਸਕਦਾ ਹੈ। ਹਾਲਾਂਕਿ, ਵਿਆਜ ਦਰਾਂ ਦੀ ਹਰ ਤਿਮਾਹੀ ਵਿਚ ਸਮੀਖਿਆ ਕੀਤੀ ਜਾਂਦੀ ਹੈ ਤੇ ਇਹ ਬਦਲ ਵੀ ਸਕਦੀਆਂ ਹਨ।

16 ਲੱਖ ਰੁਪਏ ਕਿਵੇਂ ਮਿਲਣਗੇ?
ਸਰਕਾਰੀ ਗਣਨਾ ਅਨੁਸਾਰ, ਜੇਕਰ ਕੋਈ ਵਿਅਕਤੀ ਹਰ ਮਹੀਨੇ 9,500 ਰੁਪਏ ਦਾ ਨਿਵੇਸ਼ ਕਰਦਾ ਹੈ ਤਾਂ 5 ਸਾਲਾਂ ਵਿੱਚ ਉਸ ਕੋਲ 6,77,980 ਰੁਪਏ ਜਮ੍ਹਾ ਹੋ ਜਾਣਗੇ। ਜੇਕਰ ਇਸ ਨਿਵੇਸ਼ ਨੂੰ 10 ਸਾਲ ਤੱਕ ਜਾਰੀ ਰੱਖਿਆ ਜਾਂਦਾ ਹੈ ਤਾਂ ਨਿਵੇਸ਼ਕ ਕੋਲ ਕੁੱਲ 16,23,123 ਰੁਪਏ ਹੋ ਜਾਣਗੇ। ਇਸ ਵਿੱਚੋਂ 11,40,000 ਰੁਪਏ ਨਿਵੇਸ਼ਕ ਦੀ ਆਪਣੀ ਜਮ੍ਹਾ ਰਾਸ਼ੀ ਹੋਵੇਗੀ ਅਤੇ ਬਾਕੀ ਦੇ 4,83,123 ਰੁਪਏ ਸਿਰਫ ਵਿਆਜ ਵਜੋਂ ਮਿਲਣਗੇ।

ਹੋਰ ਖਾਸ ਸਹੂਲਤਾਂ
ਲੋਨ ਦੀ ਸਹੂਲਤ: 1 ਸਾਲ ਤੱਕ ਲਗਾਤਾਰ ਪੈਸੇ ਜਮ੍ਹਾ ਕਰਨ ਤੋਂ ਬਾਅਦ, ਨਿਵੇਸ਼ਕ ਆਪਣੀ ਜਮ੍ਹਾ ਰਾਸ਼ੀ ਦਾ 50 ਫੀਸਦੀ ਹਿੱਸਾ ਲੋਨ ਵਜੋਂ ਲੈ ਸਕਦਾ ਹੈ।

ਪ੍ਰੀਮੈਚਿਓਰ ਐਗਜ਼ਿਟ: ਜੇਕਰ ਕੋਈ ਸਮੇਂ ਤੋਂ ਪਹਿਲਾਂ ਖਾਤਾ ਬੰਦ ਕਰਨਾ ਚਾਹੁੰਦਾ ਹੈ ਤਾਂ ਉਹ 3 ਸਾਲਾਂ ਬਾਅਦ ਅਜਿਹਾ ਕਰ ਸਕਦਾ ਹੈ, ਪਰ ਅਜਿਹੀ ਸਥਿਤੀ ਵਿੱਚ ਆਰਡੀ ਦੀ ਬਜਾਏ ਪੋਸਟ ਆਫਿਸ ਦੇ ਸੇਵਿੰਗ ਅਕਾਊਂਟ ਵਾਲਾ ਵਿਆਜ ਹੀ ਮਿਲੇਗਾ।