ਪੰਜਾਬ ਦੀ 10 ਸਾਲਾ 'ਲੇਡੀ ਮਿਲਖਾ' ਨੇ ਰੇਸਾਂ ਜਿੱਤ-ਜਿੱਤ ਕੇ ਪਿਓ ਲਈ ਖ਼ਰੀਦੀ ਜ਼ਮੀਨ

“ਹੁੰਦੇ ਬੇਸ਼ੁਕਰੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉਘਣ ਵਾਲੇ ਉੱਘ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ” ਇਹ ਸਤਰਾਂ ਫਰੀਦਕੋਟ ਜਿਲ੍ਹੇ ਦੇ ਕਸਬਾ ਸਾਦਿਕ ਦੀ 10 ਸਾਲਾ ਨਵਜੋਤ 'ਤੇ ਬਾਖੂਬੀ ਢੁਕਦੀਆਂ ਹਨ।
“ਹੁੰਦੇ ਬੇਸ਼ੁਕਰੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉਘਣ ਵਾਲੇ ਉੱਘ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ” ਇਹ ਸਤਰਾਂ ਫਰੀਦਕੋਟ ਜਿਲ੍ਹੇ ਦੇ ਕਸਬਾ ਸਾਦਿਕ ਦੀ 10 ਸਾਲਾ ਨਵਜੋਤ 'ਤੇ ਬਾਖੂਬੀ ਢੁਕਦੀਆਂ ਹਨ। ਨਵਜੋਤ ਆਪਣੇ ਮਾਂ-ਬਾਪ ਦਾ ਅਜਿਹਾ ਹੀਰਾ ਹੈ ਜਿਸ ਨੂੰ ਉਸ ਦੇ ਕੋਚ ਫੌਜੀ ਜਗਤਾਰ ਸਿੰਘ ਨੇ ਅਜਿਹਾ ਤਰਾਸ਼ਿਆ ਕਿ ਹੁਣ ਪੰਜਾਬ ਭਰ ਵਿਚ ਉਸ ਦੇ ਨਾਮ ਦੀ ਗੂੰਜ ਹੈ। ਇਹ ਬੱਚੀ ਜਿੱਥੇ ਹੁਣ ਪੰਜਾਬ ਦੇ ਖੇਡ ਮੈਦਾਨਾਂ ਵਿਚ ਆਪਣੀ ਹਮ ਉਮਰ ਦੇ ਬੱਚਿਆ ਵਿਚ ਆਪਣੀ ਜਿੱਤ ਦਾ ਲੋਹਾ ਮਨਵਾ ਰਹੀ ਹੈ ਉਥੇ ਹੀ ਇਹ ਬੱਚੀ ਆਪਣੇ ਪਿਤਾ ਲਈ ਵੱਡਾ ਸਹਾਰਾ ਬਣ ਕੇ ਆਹਮਣੇ ਆਈ ਹੈ। 

ਬੇਹੱਦ ਗਰੀਬ ਪਰਿਵਾਰ ਵਿਚ ਜਨਮੀ ਇਹ ਬੱਚੀ ਗਰੀਬੀ ਨਾਲ ਲੜਦੀ-ਲੜਦੀ ਕਦੋਂ 100 ਮੀਟਰ ਰੇਸ ਮੁਕਾਬਲਿਆਂ ਦੀ ‘ਲੇਡੀ ਮਿਲਖਾ ਸਿੰਘ’ ਬਣ ਗਈ, ਕਿਸੇ ਨੂੰ ਪਤਾ ਨਹੀ ਲੱਗਿਆ। ਅੱਜ ਇਹ ਬੱਚੀ ਜਿੱਥੇ ਗਰਾਂਉਂਡ ਦੀ ਰਾਣੀ ਹੈ ਉਥੇ ਹੀ ਹੁਣ ਇਹ ਆਪਣੇ ਮਾਂ-ਬਾਪ ਦੀ ਮਦਦਗਾਰ ਵੀ ਬਣੀ ਹੈ। ਨਵਜੋਤ ਦੇ ਪਿਤਾ ਦਾ ਘਰ ਕਾਫੀ ਪੁਰਾਣਾ ਸੀ, ਦਿਹਾੜੀ ਮਜ਼ਦੂਰੀ ਕਦੇ ਲਗਦੀ ਕਦੇ ਨਾਂ ਲਗਦੀ, ਨਾਲ ਹੀ ਪਰਿਵਾਰ ਦੀ ਜ਼ਿਮੇਵਾਰੀ ਨੇ ਇੰਨਾ ਦਬਾਇਆ ਕਿ ਘਰ ਦੀਆਂ ਛੱਤਾਂ ਵੀ ਡਿੱਗੂੰ-ਡਿੱਗੂੰ ਕਰਨ ਲੱਗੀਆਂ ਸਨ ਤਾਂ ਨਵਜੋਤ ਨੇ ਪੰਜਾਬ ਭਰ ਵਿਚੋਂ ਖੇਡ ਮੁਕਾਬਲਿਆਂ ਵਿਚੋਂ ਜਿੱਤੀ ਰਾਸ਼ੀ ਅਤੇ ਹੋਰ ਕੁਝ ਦਾਨੀ ਸੱਜਣਾਂ ਦੀ ਮਦਦ ਨਾਲ ਆਪਣੇ ਪਿਤਾ ਨੂੰ ਹੁਣ ਨਵਾਂ ਘਰ ਬਣਾਉਣ ਲਈ 8 ਮਰਲੇ (200 ਵਰਗ ਗਜ) ਜ਼ਮੀਨ ਖਰੀਦ ਕੇ ਦਿੱਤੀ ਹੈ, ਜਿਥੇ ਹੁਣ ਜਲਦ ਹੀ ਨਵਜੋਤ ਦੇ ਸੁਪਨਿਆਂ ਦਾ ਘਰ ਬਣੇਗਾ।

ਨਵਜੋਤ ਕੌਰ ਕਿਵੇਂ ਬਣੀ 100 ਮੀਟਰ ਰੇਸ ਦੀ ਦੌੜਾਕ

ਦਰਅਸਲ, ਪ੍ਰਾਇਮਰੀ ਸਕੂਲ ਵਿਚ ਪੜ੍ਹਦਿਆਂ ਸਕੂਲ ਅਧਿਆਪਕਾਂ ਨੇ ਇਕ-ਦੋ ਖੇਡ ਮੁਕਾਬਲਿਆਂ ਵਿਚ ਨਵਜੋਤ ਨੂੰ ਹਿੱਸਾ ਦਵਾਇਆ ਤਾਂ ਨਵਜੋਤ ਦੇ ਮਨ ਵਿਚ ਦੌੜਾਕ ਬਣਨ ਦੀ ਚਿੰਣਗ ਜਾਗੀ ਪਰ ਘਰ ਦੀ ਗਰਬਿੀ ਨੇ ਉਸ ਦਾ ਸਾਥ ਨਾਂ ਦਿੱਤਾ, ਇਸੇ ਦੌਰਾਨ ਨਵਜੋਤ 'ਤੇ ਪਿੰਡ ਦੇ ਹੀ ਸਾਬਕਾ ਫੌਜੀ ਜਗਤਾਰ ਸਿੰਘ ਦੀ ਨਜ਼ਰ ਪਾਈ ਜੋ ਸਕੂਲ ਦੇ ਨਾਲ ਲਗਦੇ ਸਟੇਡੀਅਮ ਵਿਚ ਬੱਚਿਆ ਨੂੰ ਮੁਫਤ ਟਰੇਨਿੰਗ ਦਿੰਦਾ ਸੀ ਅਤੇ ਬੱਚਿਆ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੀਆ ਕੋਸ਼ਿਸ਼ਾਂ ਕਰ ਰਿਹਾ ਸੀ। ਕਰੀਬ 3 ਮਹੀਨਿਆਂ ਤੱਕ ਤਾਂ ਨਵਜੋਤ ਦਾ ਪਰਿਵਾਰ ਉਸ ਨੂੰ ਗਰਾਂਉਂਡ ਵਿਚ ਇਸੇ ਜੱਕੋ ਤੱਕ ਵਿਚ ਨਹੀਂ ਛੱਡ ਕੇ ਆਇਆ ਕਿ ਜੇਕਰ ਬੱਚੀ ਖੇਡ ਨਾਲ ਜੁੜ ਗਈ ਤਾਂ ਇਹਦੀ ਖੁਰਾਕ ਕਿਥੋਂ ਪੂਰੀ ਕਰਾਂਗੇ ਪਰ ਜਦ ਨਵਜੋਤ ਦੀ ਮਾਤਾ ਉਸ ਨੂੰ ਗਰਾਂਉਂਡ ਵਿਚ ਛੱਡ ਕੇ ਆਈ ਤਾਂ ਉਸ ਤੋਂ ਬਾਅਦ ਨਵਜੋਤ ਨੇ ਕਦੀ ਪਿੱਛੇ ਮੁੜ ਕੇ ਨਹੀਂ ਵੇਖਿਆ ।

ਸ਼ੋਸ਼ਲ ਮੀਡੀਆ 'ਤੇ ਇੰਫੁਲੈਂਸਰ ਪਿੰਕਾ ਜਰਗ ਵੱਲੋਂ ਕਰਵਾਏ ਜਾਂਦੇ ਖੇਡ ਮੁਕਾਬਲਿਆਂ ਵਿਚ ਕੋਚ ਜਗਤਾਰ ਸਿੰਘ ਫੌਜੀ ਦੀ ਹੱਲਸ਼ੇਰੀ ਸਦਕਾ ਨਵਜੋਤ ਭਾਗ ਲੈਣ ਲੱਗੀ ਅਤੇ ਦੇਖਦੇ ਹੀ ਦੇਖਦੇ ਕਈ ਮੁਕਾਬਲਿਆਂ ਵਿਚ 9 ਸਾਇਕਲਾਂ ਦੀ ਜੇਤੂ ਰਹੀ।

ਨਵਜੋਤ ਕਹਿੰਦੀ ਹੈ ਕਿ ਵੱਡੀ ਹੋ ਕੇ ਉਹ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾਂ ਚਹੁੰਦੀ ਹੈ।

ਨਵਜੋਤ ਦੀ ਮਾਤਾ ਅਤੇ ਪਿਤਾ ਨੂੰ ਆਪਣੀ ਲਾਡਲੀ 'ਤੇ ਮਾਣ ਮਹਿਸੂਸ ਹੋ ਰਿਹਾ ਅਤੇ ਉਹ ਕਹਿੰਦੇ ਹਨ ਕਿ ਅੱਜ ਸਾਨੂੰ ਪਤਾ ਲੱਗਾ ਕਿ ਧੀਆਂ ਵਾਕਿਆ ਹੀ ਪੁੱਤਰਾਂ ਦੇ ਬਰਾਬਰ ਹੁੰਦੀਆਂ ਹਨ ਅਤੇ ਉਹਨਾਂ ਦੀ ਧੀ ਨੇ ਚੋਟੀ ਉਮਰੇ ਹੀ ਉਹਨਾਂ ਦਾ ਸਹਾਰਾ ਬਣ ਕੇ ਜਿੱਥੇ ਉਹਨਾਂ ਮਾਣ ਵਧਾਇਆ ਉਥੇ ਹੀ ਪੂਰੇ ਇਲਾਕੇ ਦਾ ਮਣ ਵਧਾਇਆ ਅਤੇ ਪ੍ਰਮਾਤਾਮਾਂ ਅਜਿਹੀਆਂ ਧੀਆਂ ਹਰ ਘਰੇ ਦੇਵੇ।

ਕੋਂਚ ਜਗਤਾਰ ਸਿੰਘ ਫੌਜੀ ਦ ਕਹਿਣਾਂ ਹੇ ਕਿ ਨਵਜੋਤ ਹੋਣਹਾਰ ਬੱਚੀ ਹੈ, ਉਹਨਾਂ ਦੱਸਿਆ ਕਿ ਉਹ ਗਰਾਂਉਂਡ ਵਿਚ 300 ਦੇ ਕਰੀਬ ਬੱਚਿਆ ਨੂੰ ਮਿਹਨਤ ਕਰਵਾਉਂਦੇ ਹਨ ਅਤੇ ਨਵਜੋਤ ਉਹਨਾਂ ਵਿਚੋਂ ਇਕ ਹੈ। ਉਹਨਾਂ ਦੱਸਿਆ ਕਿ ਪਿੰਕਾ ਜਰਗ ਵੱਲੋਂ ਸ਼ੁਰੂ ਕੀਤੇ ਗਏ ਖੇਡ ਮੁਕਾਬਲਿਆਂ ਵਿਚ ਨਵਜੋਤ ਭਾਗ ਲੈਂਦੀ ਹੈ ਅਤੇ ਹੁਣ ਤੱਕ ਪੰਜਾਬ ਭਰ ਵਿਚੋਂ ਉਸ ਨੇ 9 ਸਾਇਕਲ ਜਿੱਤੇ ਹਨ ਅਤੇ ਹੋਰ ਵੀ ਕਈ ਇਨਾਮ ਆਪਣੇ ਨਾਂਮ ਕੀਤੇ ਹਨ। ਉਹਨਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਬੱਚੀ ਦੀ ਸਹਾਇਤਾ ਨਹੀਂ ਕੀਤੀ ਜਾ ਰਹੀ ਨਹੀਂ ਤਾਂ ਸਕੂਲ ਖੇਡਾਂ ਵਿਚ ਇਹ ਬੱਚੀ ਆਪਣੀ ਉਮਰ ਵਰਗ ਵਿਚ ਅੱਜ ਵੱਡਾ ਮੀਲ ਪੱਥਰ ਸਥਾਪਿਤ ਕਰ ਸਕਦੀ ਸੀ। ਉਹਨਾਂ ਕਿਹਾ ਕਿ ਹੁਣ ਇਸ ਨੂੰ ਘਰ ਬਣਾਉਣ ਲਈ 8 ਮਰਲੇ ਜਗ੍ਹਾ ਲੈ ਕੇ ਦਿੱਤੀ ਹੈ ਅਤੇ ਜਲਦ ਹੀ ਇਸ ਦੇ ਘਰ ਦੀ ਉਸਾਰੀ ਵੀ ਸ਼ੁਰੂ ਕਰਵਾਈ ਜਾਵੇਗੀ।