ਆਧਾਰ ਕਾਰਡ ਨੂੰ ਲੈ ਕੇ ਨਵੀਂ ਅਪਡੇਟ, ਜਲਦੀ ਕਰਵਾਓ ਇਹ ਜ਼ਰੂਰੀ ਕੰਮ
ਜੇਕਰ ਤੁਹਾਡਾ ਆਧਾਰ ਕਾਰਡ ਬੈਂਕ ਖਾਤੇ ਨਾਲ ਲਿੰਕ ਹੈ, ਤਾਂ ਇਹ ਖਬਰ ਤੁਹਾਡੇ ਲਈ ਖ਼ਾਸ ਹੈ। ਸਰਕਾਰ ਨੇ ਬੈਂਕਿੰਗ ਸੇਵਾਵਾਂ ਸੰਬੰਧੀ ਆਧਾਰ ਅਪਡੇਟ ਕਰਨ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਜੇਕਰ ਤੁਸੀਂ ਫਰਵਰੀ ਮਹੀਨੇ ਦੇ ਅੰਦਰ ਇਹ ਅਪਡੇਟ ਨਹੀਂ ਕਰਵਾਇਆ, ਤਾਂ ਤੁਹਾਡੀਆਂ ਬੈਂਕਿੰਗ ਸੇਵਾਵਾਂ ਰੁਕ ਸਕਦੀਆਂ ਹਨ, ਤੇ ਨਾਲ ਹੀ ਜੁਰਮਾਨੇ ਦੀ ਸੰਭਾਵਨਾ ਵੀ ਹੈ।
ਕੀ ਹੈ ਆਧਾਰ ਕਾਰਡ ਅਪਡੇਟ ਦਾ ਨਵਾਂ ਨਿਯਮ?
UIDAI ਮੁਤਾਬਕ, ਜੇਕਰ ਤੁਹਾਡਾ ਆਧਾਰ 10 ਸਾਲ ਜਾਂ ਇਸ ਤੋਂ ਵੱਧ ਪੁਰਾਣਾ ਹੈ, ਤਾਂ ਤੁਹਾਨੂੰ ਇਸ ਦੀ ਮੁੜ-ਤਸਦੀਕ ਕਰਵਾਉਣੀ ਲਾਜ਼ਮੀ ਹੋਵੇਗੀ। ਜੇਕਰ ਤੁਸੀਂ ਇਹ ਅਪਡੇਟ ਨਹੀਂ ਕਰਵਾਏ, ਤਾਂ ਬੈਂਕਿੰਗ ਤੇ ਹੋਰ ਸਰਕਾਰੀ ਸੇਵਾਵਾਂ ਬੰਦ ਹੋ ਸਕਦੀਆਂ ਹਨ।
ਆਧਾਰ ਅਪਡੇਟ ਲਈ ਲੋੜੀਂਦੇ ਦਸਤਾਵੇਜ਼
ਪਛਾਣ ਸਬੂਤ: ਪੈਨ ਕਾਰਡ, ਪਾਸਪੋਰਟ, ਡਰਾਈਵਿੰਗ ਲਾਇਸੰਸ ਆਦਿ।
ਪਤਾ ਸਬੂਤ: ਬਿਜਲੀ ਬਿੱਲ, ਰਾਸ਼ਨ ਕਾਰਡ, ਵੋਟਰ ਆਈਡੀ, ਬੈਂਕ ਸਟੇਟਮੈਂਟ ਆਦਿ।
ਆਧਾਰ ਅਪਡੇਟ ਦੀ ਪ੍ਰਕਿਰਿਆ
ਆਨਲਾਈਨ ਤਰੀਕਾ
UIDAI ਦੀ ਵੈੱਬਸਾਈਟ ‘ਤੇ ਜਾਓ।
“My Aadhaar” ‘ਚ “Update Document” ਚੁਣੋ।
ਲੌਗਇਨ ਕਰਕੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।
ਤਸਦੀਕ ਤੋਂ ਬਾਅਦ ਆਧਾਰ ਅਪਡੇਟ ਹੋ ਜਾਵੇਗਾ।
ਆਫਲਾਈਨ ਤਰੀਕਾ
ਨਜ਼ਦੀਕੀ ਆਧਾਰ ਕੇਂਦਰ ‘ਤੇ ਜਾਓ।
ਆਧਾਰ ਅਪਡੇਟ ਫਾਰਮ ਭਰੋ ਤੇ ਦਸਤਾਵੇਜ਼ ਜਮ੍ਹਾਂ ਕਰੋ।
ਬਾਇਓਮੈਟ੍ਰਿਕ ਤਸਦੀਕ ਪੂਰੀ ਕਰੋ।
ਤੁਹਾਨੂੰ URN ਨੰਬਰ ਮਿਲੇਗਾ, ਜਿਸ ਨਾਲ ਤੁਸੀਂ ਅਪਡੇਟ ਦੀ ਸਥਿਤੀ ਚੈੱਕ ਕਰ ਸਕਦੇ ਹੋ।
ਕੀ ਆਧਾਰ ਅਪਡੇਟ ਲਈ ਫੀਸ ਦੇਣੀ ਪਵੇਗੀ?
UIDAI ਪਹਿਲਾਂ ਇਹ ਸੇਵਾ ਮੁਫਤ ਦਿੰਦਾ ਸੀ, ਪਰ ਹੁਣ ਆਧਾਰ ਅਪਡੇਟ ਲਈ ਕੁਝ ਫੀਸ ਲਾਗੂ ਕੀਤੀ ਗਈ ਹੈ। ਇਸ ਲਈ, ਜਲਦੀ ਤੋਂ ਜਲਦੀ ਆਪਣਾ ਆਧਾਰ ਅਪਡੇਟ ਕਰਵਾਓ ਤਾਂ ਜੋ ਕੋਈ ਰੁਕਾਵਟ ਨਾ ਆਵੇ।