ਪੰਜਾਬ ‘ਚ ਨੈਸ਼ਨਲ ਹਾਈਵੇਅ ਜਾਮ! ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਲਾਈਨਾਂ
ਜਲੰਧਰ ਨੈਸ਼ਨਲ ਹਾਈਵੇਅ ‘ਤੇ ਅੱਜ ਭਾਰੀ ਜਾਮ ਲੱਗਣ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਦੋਵੇਂ ਪਾਸਿਆਂ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗਣ ਕਰਕੇ ਯਾਤਰੀਆਂ ਨੂੰ ਘੰਟਿਆਂ ਤਕ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਹਾਦਸੇ ਕਾਰਨ ਜਾਮ, ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ
ਜਾਣਕਾਰੀ ਮੁਤਾਬਕ, ਸ਼ਿਵਪੁਰੀ ਚੌਕ ਨੇੜੇ ਵਾਪਰੇ ਵੱਡੇ ਹਾਦਸੇ ਕਰਕੇ ਟ੍ਰੈਫਿਕ ਪ੍ਰਭਾਵਿਤ ਹੋਈ ਹੈ। ਹਾਦਸੇ ਦੇ ਕਾਰਨ ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ ‘ਤੇ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਅਟਕ ਗਈ ਹੈ।
ਰੋਂਗ ਸਾਈਡ ਤੋਂ ਗੱਡੀਆਂ ਲਿਜਾਣ ਨਾਲ ਵਧੀ ਸਮੱਸਿਆ
ਜਾਮ ਕਾਰਨ ਕਈ ਵਾਹਨ ਚਾਲਕ ਉਲਟੀ ਦਿਸ਼ਾ (ਰੋਂਗ ਸਾਈਡ) ‘ਤੇ ਗੱਡੀਆਂ ਲਿਜਾਣ ਲੱਗ ਪਏ, ਜਿਸ ਨਾਲ ਹਾਈਵੇਅ ‘ਤੇ ਹੋਰ ਵਧੀਕ ਜਾਮ ਦੀ ਸਥਿਤੀ ਬਣ ਗਈ। ਮੌਕੇ ‘ਤੇ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।