MP ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਨੂੰ ਅਸਾਮ ਦੀ ਜੇਲ੍ਹ ਤੋਂ ਲਿਆਂਦਾ ਗਿਆ ਪੰਜਾਬ, ਜਾਣੋ ਕਾਰਨ
ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ ਨੂੰ ਸਖ਼ਤ ਸੁਰੱਖਿਆ ਵਿੱਚ ਮੋਗਾ ਦੇ ਪਿੰਡ ਦੌਲਤਪੁਰਾ ਲਿਆਂਦਾ ਗਿਆ ਹੈ। ਬਸੰਤ ਸਿੰਘ ਦੀ ਮਾਤਾ ਕੁਲਵੰਤ ਕੌਰ ਦੇ ਡਿਪ੍ਰੈਸ਼ਨ ਕਾਰਨ ਹੋਏ ਦੇਹਾਂਤ ਪਿੱਛੋਂ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਇਹ ਪੈਰੋਲ ਮੰਜੂਰ ਹੋਈ।
ਮਾਂ ਦੇ ਡਿਪ੍ਰੈਸ਼ਨ ਕਾਰਨ ਹੋਇਆ ਦੇਹਾਂਤ
ਜਾਣਕਾਰੀ ਅਨੁਸਾਰ, ਬਸੰਤ ਸਿੰਘ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਹਨਾਂ ਦੀ ਮਾਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ। ਪਰਿਵਾਰ ਨੇ ਸਰਕਾਰ ਤੋਂ ਬੇਨਤੀ ਕੀਤੀ ਸੀ ਕਿ ਬਸੰਤ ਸਿੰਘ ਨੂੰ ਮਾਂ ਦੇ ਅੰਤਿਮ ਸਸਕਾਰ ਲਈ ਪੈਰੋਲ ‘ਤੇ ਰਿਹਾਈ ਦਿੱਤੀ ਜਾਵੇ।
ਪਰਿਵਾਰ ਦੀ ਅਰਜ਼ੀ ‘ਤੇ ਮਿਲੀ ਰਾਹਤ
ਸਾਬਕਾ ਸਰਪੰਚ ਤੇ ਬਸੰਤ ਸਿੰਘ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਬਸੰਤ ਸਿੰਘ ਦੀ ਮਾਤਾ ਆਪਣੇ ਪੁੱਤ ਨੂੰ ਮਿਲਣਾ ਚਾਹੁੰਦੀ ਸੀ ਪਰ ਡਿਬਰੂਗੜ੍ਹ ਜੇਲ੍ਹ ਨਹੀਂ ਜਾ ਸਕੀ। ਇਸ ਗਮੀ ਦੇ ਮੌਕੇ ‘ਤੇ ਬਸੰਤ ਸਿੰਘ ਨੂੰ ਪੈਰੋਲ ‘ਤੇ ਲਿਆਉਣਾ ਪਰਿਵਾਰ ਲਈ ਵੱਡੀ ਰਾਹਤ ਹੈ।