ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦਾ ਖੁਲਾਸਾ, SSP ਨੂੰ ਮਿਲੇ ਵੱਡੇ ਹੁਕਮ!
ਸਿੱਧੂ ਮੂਸੇਵਾਲਾ ਦੇ ਕਥਿਤ ਮੈਨੇਜਰ ਸ਼ਗਨਪ੍ਰੀਤ ਸਿੰਘ ਬਾਰੇ ਨਵਾਂ ਖੁਲਾਸਾ ਹੋਇਆ ਹੈ। ਮੋਹਾਲੀ ਦੀ ਅਦਾਲਤ ਨੇ ਉਸ ਦੀ ਭੂਮਿਕਾ ‘ਤੇ ਵੱਡੇ ਦਸਤਾਵੇਜ਼ੀ ਸਭੂਤ ਦਿੱਤੇ ਹਨ। ਜਾਣਕਾਰੀ ਮੁਤਾਬਕ, ਸ਼ਗਨਪ੍ਰੀਤ ਸਿੰਘ 2021 ਵਿੱਚ ਯੂਥ ਅਕਾਲੀ ਦਲ ਨੇਤਾ ਵਿੱਕੀ ਮਿੱਡੂਖੇੜਾ ਦੀ ਹੱਤਿਆ ‘ਚ ਮੁੱਖ ਕਿਰਦਾਰ ਰਿਹਾ ਸੀ।
ਮੋਹਾਲੀ SSP ਨੂੰ ਮਿਲੇ ਸ਼ਗਨਪ੍ਰੀਤ ਦੀ ਹਵਾਲਗੀ ਦੇ ਹੁਕਮ
ਮੋਹਾਲੀ ਅਦਾਲਤ ਨੇ SSP ਨੂੰ ਨਿਰਦੇਸ਼ ਦਿੱਤੇ ਹਨ ਕਿ ਸ਼ਗਨਪ੍ਰੀਤ ਦੀ ਹਵਾਲਗੀ ਪ੍ਰਕਿਰਿਆ ਸ਼ੁਰੂ ਕਰੀ ਜਾਵੇ। ਉਹ ਇਸ ਸਮੇਂ ਆਸਟ੍ਰੇਲੀਆ ‘ਚ ਹੈ ਅਤੇ ਪੁਲਿਸ ਦੀ ਗ੍ਰਿਫ਼ਤ ਤੋਂ ਬਚ ਰਿਹਾ ਹੈ।
ਮਿੱਡੂਖੇੜਾ ਦੇ ਕਤਲ ‘ਚ ਸ਼ਗਨਪ੍ਰੀਤ ਦੀ ਭੂਮਿਕਾ
ਖ਼ਬਰਾਂ ਮੁਤਾਬਕ, ਸ਼ਗਨਪ੍ਰੀਤ ਨੇ ਮੋਹਾਲੀ ‘ਚ ਸ਼ਾਰਪਸ਼ੂਟਰਾਂ ਲਈ ਠਿਕਾਣਾ ਪ੍ਰਬੰਧ ਕੀਤਾ ਅਤੇ ਉਨ੍ਹਾਂ ਨੂੰ ਕਾਰ ਦਿੱਤੀ। ਅਦਾਲਤ ਨੇ ਸ਼ੂਟਰ ਸੱਜਣ ਸਿੰਘ (ਭੋਲਾ), ਅਨਿਲ (ਲੱਠ) ਅਤੇ ਅਜੈ (ਲੈਫਟੀ) ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।
ਇੰਝ ਖੁੱਲ੍ਹਿਆ ਭੇਤ
ਪੁਲਿਸ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਸ਼ਗਨਪ੍ਰੀਤ ਨੇ ਮਿੱਡੂਖੇੜਾ ਦੀ ਟੋਇਟਾ SUV ਦੀ ਪਛਾਣ ਲਈ ਸ਼ੂਟਰਾਂ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਲੈ ਜਾ ਕੇ ਤਸਵੀਰ ਦਿਖਾਈ। ਉਨ੍ਹਾਂ ਨੂੰ ਸੰਚਾਰ ਦੀ ਸਹੂਲਤ ਵੀ ਦਿੱਤੀ।
ਆਸਟ੍ਰੇਲੀਆਈ ਦੂਤਾਵਾਸ ਨੂੰ ਪੁਲਿਸ ਦੀ ਸੂਚਨਾ
ਮਿੱਡੂਖੇੜਾ ਦੀ ਹੱਤਿਆ ਤੋਂ ਇੱਕ ਦਿਨ ਬਾਅਦ, ਸ਼ਗਨਪ੍ਰੀਤ ਦੁਬਈ ਗਿਆ ਅਤੇ ਚਾਰ ਦਿਨਾਂ ਬਾਅਦ ਵਾਪਸ ਆ ਗਿਆ। ਆਸਟ੍ਰੇਲੀਆ ਭੱਜਣ ਤੋਂ ਪਹਿਲਾਂ, ਉਹ ਤਿੰਨ ਦਿਨ ਮੋਹਾਲੀ ‘ਚ ਰਿਹਾ। ਮੋਹਾਲੀ ਪੁਲਿਸ ਨੇ ਆਸਟ੍ਰੇਲੀਆਈ ਦੂਤਾਵਾਸ ਨੂੰ ਇਸ ਦੀ ਜ਼ਰੂਰੀ ਜਾਣਕਾਰੀ ਦਿੱਤੀ ਅਤੇ ਉਸ ਦਾ ਵੀਜ਼ਾ ਰੱਦ ਕਰਨ ਦੀ ਮੰਗ ਕੀਤੀ।
ਹੁਣ ਵੇਖਣਾ ਇਹ ਹੋਵੇਗਾ ਕਿ SSP ਮੋਹਾਲੀ ਸ਼ਗਨਪ੍ਰੀਤ ਨੂੰ ਵਾਪਸ ਭਾਰਤ ਲਿਆਉਣ ਲਈ ਕਿਹੜੇ ਕਦਮ ਚੁੱਕਦੇ ਹਨ।