ਮੁਹੰਮਦ ਸਿਰਾਜ ਦੀ ਲਵ ਲਾਈਫ: ਜਾਣੋ ਕਿਸ ਅਦਾਕਾਰਾ ਨਾਲ ਕਰ ਰਹੇ ਨੇ ਡੇਟਿੰਗ
ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕ੍ਰਿਕਟ ਜਗਤ ‘ਚ ਛਾਏ ਹੋਏ ਹਨ। ਪਰ ਹਾਲ ਹੀ ਵਿੱਚ ਉਹ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਸੁਰਖੀਆਂ ‘ਚ ਹਨ। ਪਹਿਲਾਂ ਇਹ ਅਫਵਾਹ ਸੀ ਕਿ ਉਹ ਆਸ਼ਾ ਭੌਂਸਲੇ ਦੀ ਪੋਤਰੀ ਜਨਾਈ ਭੌਂਸਲੇ ਨੂੰ ਡੇਟ ਕਰ ਰਹੇ ਹਨ, ਪਰ ਦੋਵਾਂ ਨੇ ਇਨ੍ਹਾਂ ਖ਼ਬਰਾਂ ਦਾ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ। ਹੁਣ ਮੀਡੀਆ ਰਿਪੋਰਟਾਂ ਮੁਤਾਬਕ, ਮੁਹੰਮਦ ਸਿਰਾਜ ‘ਬਿੱਗ ਬੌਸ 13’ ਦੀ ਅਦਾਕਾਰਾ ਮਾਹਿਰਾ ਸ਼ਰਮਾ ਨੂੰ ਡੇਟ ਕਰ ਰਹੇ ਹਨ।
ਸਿਰਾਜ-ਜਨਾਈ ਭੌਂਸਲੇ ਦੇ ਰਿਸ਼ਤੇ ‘ਤੇ ਲੱਗੀ ਰੋਕ
ਜਨਾਈ ਭੌਂਸਲੇ ਦੇ 23ਵੇਂ ਜਨਮਦਿਨ ਦੌਰਾਨ, ਇੱਕ ਤਸਵੀਰ ਵਾਇਰਲ ਹੋਣ ਕਾਰਨ ਸਿਰਾਜ ਅਤੇ ਜਨਾਈ ਦੇ ਡੇਟਿੰਗ ਦੀਆਂ ਗੱਲਾਂ ਹੋਣ ਲੱਗੀਆਂ। ਪਰ ਜਨਾਈ ਨੇ ਸਿਰਾਜ ਨੂੰ ‘ਭਰਾ’ ਦੱਸਦਿਆਂ ਇਹਨਾਂ ਅਫਵਾਹਾਂ ਨੂੰ ਖਤਮ ਕਰ ਦਿੱਤਾ। ਸਿਰਾਜ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦਿਆਂ ਜਨਾਈ ਨੂੰ ਭੈਣ ਵਾਂਗ ਦੱਸਿਆ।
ਮਾਹਿਰਾ ਸ਼ਰਮਾ ਨਾਲ ਰਿਸ਼ਤੇ ਦੀਆਂ ਚਰਚਾਵਾਂ
ਮੀਡੀਆ ਰਿਪੋਰਟਾਂ ਅਨੁਸਾਰ, ਸਿਰਾਜ ਤੇ ਮਾਹਿਰਾ ਸ਼ਰਮਾ ਦੀ ਨਜ਼ਦੀਕੀ ਵਧ ਰਹੀ ਹੈ। ਨਵੰਬਰ 2024 ਤੋਂ ਦੋਵਾਂ ਦੀ ਡੇਟਿੰਗ ਦੀਆਂ ਖ਼ਬਰਾਂ ਚੱਲ ਰਹੀਆਂ ਹਨ, ਜਦੋਂ ਸਿਰਾਜ ਨੇ ਮਾਹਿਰਾ ਦੀਆਂ ਕਈ ਤਸਵੀਰਾਂ ‘ਪਸੰਦ’ ਕੀਤੀਆਂ।
ਕੀ ਕਿਹਾ ਦੋਵਾਂ ਨੇ?
ਹਾਲਾਂਕਿ, ਨਾ ਤਾਂ ਸਿਰਾਜ ਤੇ ਨਾ ਹੀ ਮਾਹਿਰਾ ਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਹੈ। ਦੋਵਾਂ ਹਾਲੇ ਇੱਕ-ਦੂਜੇ ਨੂੰ ਸਮਝਣ ਲਈ ਸਮਾਂ ਲੈ ਰਹੇ ਹਨ।
ਕ੍ਰਿਕਟ ਅਤੇ ਗਲੈਮਰ ਵਰਲਡ ਦੀ ਇਹ ਜੋੜੀ ਹਕੀਕਤ ‘ਚ ਸੱਚੀ ਹੈ ਜਾਂ ਫਿਰ ਸਿਰਫ਼ ਅਫਵਾਹ? ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ!