ਜਲੰਧਰ-ਜੰਮੂ ਨੈਸ਼ਨਲ ਹਾਈਵੇ ਨੇੜੇ ਮਿਜ਼ਾਈਲ ਹਮਲਾ, ਗੱਡੀਆਂ ਦੀ ਆਵਾਜਾਈ ਪ੍ਰਭਾਵਿਤ
ਪਾਕਿਸਤਾਨ ਵੱਲੋਂ ਸਰਹੱਦੀ ਇਲਾਕਿਆਂ ਤੋਂ ਬਾਅਦ ਹੁਣ ਜਲੰਧਰ-ਜੰਮੂ ਨੈਸ਼ਨਲ ਹਾਈਵੇ ਨੇੜੇ ਵੀ ਹਮਲੇ ਕੀਤੇ ਗਏ ਹਨ। ਇਸ ਹਮਲੇ ਦੇ ਨਤੀਜੇ ਵਜੋਂ ਨੈਸ਼ਨਲ ਹਾਈਵੇ ‘ਤੇ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਡਮਟਾਲ ਇਲਾਕੇ ਅਧੀਨ ਆਉਂਦੇ ਇਸ ਹਮਲੇ ਨੂੰ ਕਈ ਤਰੀਕਿਆਂ ਨਾਲ ਕੀਤੇ ਜਾਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ।
ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਪਛਾਣ ਜਾਰੀ ਹੈ ਕਿ ਇਹ ਮਿਜ਼ਾਈਲ ਹਮਲਾ ਸੀ ਜਾਂ ਡਰੋਨ ਹਮਲਾ। ਹਾਲਾਂਕਿ ਇਸ ਘਟਨਾ ਤੋਂ ਕਿਸੇ ਕਿਸਮ ਦਾ ਜਾਨੀ ਜਾਂ ਮਾਲੀ ਨੁਕਸਾਨ ਦੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਅਧਿਕਾਰੀਆਂ ਦੇ ਮੁਤਾਬਕ, ਇਸ ਦੀ ਪੜਤਾਲ ਜਾਰੀ ਹੈ ਅਤੇ ਇਸ ਹਮਲੇ ਦੀ ਪ੍ਰਕਿਰਿਆ ਸਮਝਣ ਲਈ ਐਕਸਪਰਟ ਵੀ ਜਲਦ ਮੌਕੇ ‘ਤੇ ਪਹੁੰਚਣਗੇ।