ਪ੍ਰਦੂਸ਼ਣ ਵਿਵਾਦ ਕਾਰਨ ਲੁਧਿਆਣੇ ਦੇ ਕਈ ਇਲਾਕੇ ਪੁਲਸ ਛਾਉਣੀ ‘ਚ ਤਬਦੀਲ
ਲੁਧਿਆਣਾ ਦੇ ਕਈ ਇਲਾਕੇ ਪੁਲਸ ਛਾਉਣੀ ‘ਚ ਬਦਲੇ ਗਏ ਹਨ। ਬੁੱਢੇ ਨਾਲੇ ਦੇ ਪ੍ਰਦੂਸ਼ਣ ਮਾਮਲੇ ਨੂੰ ਲੈ ਕੇ ਸਮਾਜ ਸੇਵੀਆਂ ਅਤੇ ਡਾਈਂਗ ਇੰਡਸਟਰੀ ਵਿਚ ਤਣਾਅ ਵੱਧ ਗਿਆ ਹੈ। ਕਾਲੇ ਪਾਣੀ ਦਾ ਮੋਰਚਾ ਟੀਮ ਨੇ CETP ਡਿਸਚਾਰਜ ਬੰਦ ਕਰਨ ਦੀ ਚੇਤਾਵਨੀ ਦਿੱਤੀ।
ਡਾਈਂਗ ਇੰਡਸਟਰੀ ਨੇ ਮਜ਼ਦੂਰ ਇਕੱਠੇ ਕਰਕੇ ਟਕਰਾਅ ਦੀ ਸਥਿਤੀ ਪੈਦਾ ਕੀਤੀ। ਪੁਲਸ ਨੇ ਤਣਾਅ ਵਧਣ ਤੋਂ ਰੋਕਣ ਲਈ ਵੱਡੀ ਗਿਣਤੀ ‘ਚ ਫੋਰਸ ਤਾਇਨਾਤ ਕੀਤੀ।
ਫਿਰੋਜ਼ਪੁਰ ਰੋਡ ‘ਤੇ ਧਰਨਾ ਲੱਗਾ, ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਗਵਾਈ ਕਰ ਰਹੇ ਹਨ। ਪੁਲਸ ਕਮਿਸ਼ਨਰ ਕੁਲਦੀਪ ਚਹਿਲ ਨੇ ਖ਼ੁਦ ਨਾਕਾਬੰਦੀ ਦੀ ਚੈਕਿੰਗ ਕੀਤੀ ਤੇ ਕਾਨੂੰਨ ਦੀ ਪਾਲਣਾ ਯਕੀਨੀ ਬਣਾਈ।