ਜੰਗਪੁਰਾ ‘ਚ ਮਨੀਸ਼ ਸਿਸੋਦੀਆ ਦੀ ਹਾਰ, 600 ਵੋਟਾਂ ਨਾਲ ਪਿੱਛੇ ਰਹੇ
ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਜੰਗਪੁਰਾ ਸੀਟ ‘ਚ ਹਾਰ ਗਏ। ਉਨ੍ਹਾਂ ਨੇ ਆਪਣੀ ਹਾਰ ਸਵੀਕਾਰ ਕਰਦੇ ਹੋਏ ਕਿਹਾ ਕਿ ਜੰਗਪੁਰਾ ਵਾਸੀਆਂ ਨੇ ਪਿਆਰ ਤੇ ਸਨਮਾਨ ਦਿੱਤਾ। ਸਿਸੋਦੀਆ ਭਾਜਪਾ ਦੇ ਤਰਵਿੰਦਰ ਸਿੰਘ ਮਾਰਵਾਹ ਨਾਲ ਲਗਭਗ 600 ਵੋਟਾਂ ਦੇ ਅੰਤਰ ਨਾਲ ਪਿੱਛੇ ਰਹੇ। ਮਾਰਵਾਹ ਨੇ 34632 ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ।
ਦਿੱਲੀ ਚੋਣਾਂ ‘ਚ ਭਾਜਪਾ ਅੱਗੇ
5 ਫਰਵਰੀ ਨੂੰ ਹੋਈ 60.54% ਵੋਟਿੰਗ ਤੋਂ ਬਾਅਦ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ, ਭਾਜਪਾ 48 ਸੀਟਾਂ ‘ਤੇ ਅੱਗੇ ਜਦਕਿ ਆਪ 22 ਸੀਟਾਂ ‘ਤੇ ਲੜ ਰਹੀ ਹੈ।