ਬਿਜਲੀ ਵਿਭਾਗ ਐਕਸ਼ਨ ਮੋਡ ‘ਚ, ਪੰਜਾਬ ‘ਚ ਵੱਡੀ ਕਾਰਵਾਈ ਸ਼ੁਰੂ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਾਵਰਕਾਮ) ਵੱਲੋਂ ਬਿਜਲੀ ਬਕਾਇਆ ਨਾ ਭਰਨ ਵਾਲੇ ਡਿਫਾਲਟਰ ਖਪਤਕਾਰਾਂ ਖ਼ਿਲਾਫ ਵੱਡੀ ਮੁਹਿੰਮ ਸ਼ੁਰੂ ਕੀਤੀ ਗਈ। ਸਿਰਫ 10 ਦਿਨਾਂ ‘ਚ ਲੁਧਿਆਣਾ ਦੇ 9 ਡਵੀਜ਼ਨਾਂ ‘ਚ 13000 ਡਿਫਾਲਟਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਤੇ 50.42 ਕਰੋੜ ਰੁਪਏ ਦੀ ਰਿਕਵਰੀ ਕੀਤੀ ਗਈ।

2 ਮਹੀਨਿਆਂ ‘ਚ 18000 ਕੁਨੈਕਸ਼ਨ ਕੱਟੇ, 125 ਕਰੋੜ ਦੀ ਵसूਲੀ

ਪਾਵਰਕਾਮ ਨੇ ਜਨਵਰੀ-ਫਰਵਰੀ ਦੌਰਾਨ 18000 ਖਪਤਕਾਰਾਂ ਦੇ ਕੁਨੈਕਸ਼ਨ ਤੋੜ ਕੇ 125 ਕਰੋੜ ਦੀ ਰਿਕਵਰੀ ਕੀਤੀ। 1 ਜਨਵਰੀ – 5 ਫਰਵਰੀ ਤੱਕ 3000 ਤੋਂ ਵੱਧ ਡਿਫਾਲਟਰਾਂ ‘ਤੇ ਕਾਰਵਾਈ ਹੋਈ, ਜਿਸ ਨਾਲ 58.5 ਕਰੋੜ ਰੁਪਏ ਬਕਾਇਆ ਰਕਮ ਵਸੂਲੀ ਗਈ।

ਡਿਫਾਲਟਰਾਂ ‘ਤੇ ਸਖ਼ਤ ਕਾਰਵਾਈ ਜਾਰੀ

ਕੈਬਨਿਟ ਮੰਤਰੀ ਹਰਭਜਨ ਸਿੰਘ E.T.O., ਸੀਐਮਡੀ ਅਤੇ ਡਾਇਰੈਕਟਰ ਡੀ.ਪੀ.ਐੱਸ. ਗਰੇਵਾਲ ਦੇ ਨਿਰਦੇਸ਼ ‘ਤੇ ਪਾਵਰਕਾਮ ਟੀਮਾਂ ਨੇ ਜ਼ਿਲ੍ਹਾਵਾਰ ਲਿਸਟ ਤਿਆਰ ਕਰ, ਡਿਫਾਲਟਰਾਂ ਨੂੰ ਬਕਾਇਆ ਭਰਨ ਲਈ ਜਾਗਰੂਕ ਕੀਤਾ। ਬਕਾਇਆ ਨਾ ਭਰਨ ਵਾਲਿਆਂ ਦੇ ਕੁਨੈਕਸ਼ਨ ਕੱਟ ਕੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਤਾਂਕਿ ਹੋਰ ਡਿਫਾਲਟਰ ਵੀ ਸਮੇਂ ਸਿਰ ਬਿੱਲ ਜਮ੍ਹਾਂ ਕਰਵਾਉਣ।

ਵੱਡੇ ਪੱਧਰ ‘ਤੇ ਹੋਵੇਗੀ ਕਾਰਵਾਈ

ਪਾਵਰਕਾਮ ਅਧਿਕਾਰੀਆਂ ਮੁਤਾਬਕ ਲੁਧਿਆਣਾ ‘ਚ ਹਾਲੇ ਵੀ ਹਜ਼ਾਰਾਂ ਖਪਤਕਾਰ ਬਕਾਇਆ ਹਨ, ਜਿਨ੍ਹਾਂ ਖ਼ਿਲਾਫ ਨਵੀਂ ਮੁਹਿੰਮ ਚਲਾਈ ਜਾਵੇਗੀ।

ਕੀ ਕਹਿੰਦੇ ਹਨ ਅਧਿਕਾਰੀ?

ਚੀਫ ਇੰਜੀਨੀਅਰ ਜਗਦੇਵ ਸਿੰਘ ਹਾਂਸ ਅਤੇ ਡਿਪਟੀ ਚੀਫ ਇੰਜੀਨੀਅਰ ਸੁਰਜੀਤ ਸਿੰਘ ਨੇ ਕਿਹਾ ਕਿ ਵਿਭਾਗ ਡਿਫਾਲਟਰਾਂ ਨੂੰ ਕਈ ਮੌਕੇ ਦੇ ਚੁੱਕਾ, ਪਰ ਹੁਣ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਖਪਤਕਾਰਾਂ ਨੂੰ ਤੁਰੰਤ ਬਕਾਇਆ ਭਰਨ ਦੀ ਅਪੀਲ ਕੀਤੀ, ਤਾਂਕਿ ਵਿਭਾਗੀ ਕਾਰਵਾਈ ਕਾਰਨ ਉਨ੍ਹਾਂ ਨੂੰ ਮੁਸ਼ਕਿਲ ਨਾ ਹੋਵੇ।

Leave a Reply

Your email address will not be published. Required fields are marked *