ਪਟਿਆਲਾ ‘ਚ ਸਕੂਲ ਨੇੜੇ ਮਿਲੇ ਵੱਡੀ ਗਿਣਤੀ ‘ਚ ਬੰਬ, ਇਲਾਕਾ ਸੀਲ
ਪਟਿਆਲਾ ਦੇ ਰਾਜਪੁਰਾ ਰੋਡ ‘ਤੇ ਸਕੂਲ ਨੇੜੇ ਰਾਕੇਟ ਲਾਂਚਰ ਵਜੋਂ ਵਰਤੇ ਜਾਣ ਵਾਲੇ ਬੰਬ ਮਿਲਣ ਨਾਲ ਦਹਿਸ਼ਤ ਫੈਲ ਗਈ। ਇਨ੍ਹਾਂ ਬੰਬਾਂ ਦੀ ਖੋਜ ਇਕ ਰਾਹਗਿਰ ਵੱਲੋਂ ਕੀਤੀ ਗਈ, ਜਿਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਪੁਲਸ ਨੇ ਤੁਰੰਤ ਇਲਾਕਾ ਕੀਤਾ ਸੀਲ, ਜਾਂਚ ਜਾਰੀ
ਵੱਡੀ ਗਿਣਤੀ ‘ਚ ਪੁਲਸ ਫੋਰਸ ਮੌਕੇ ‘ਤੇ ਪਹੁੰਚੀ।
ਸੁਰੱਖਿਆ ਕਾਰਣ ਇਲਾਕਾ ਤੁਰੰਤ ਸੀਲ ਕਰ ਦਿੱਤਾ ਗਿਆ।
ਬੰਬ ਨਿਰੋਧਕ ਦਸਤਾ ਅਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਬੁਲਾਇਆ ਗਿਆ।
ਰਾਕੇਟ ਲਾਂਚਰਾਂ ਨੂੰ ਕਬਜ਼ੇ ‘ਚ ਲੈ ਕੇ ਅਗਲੀ ਜਾਂਚ ਸ਼ੁਰੂ।
ਬੰਬ ਉਥੇ ਕਿਵੇਂ ਪਹੁੰਚੇ? ਫਿਲਹਾਲ ਕੋਈ ਜਾਣਕਾਰੀ ਨਹੀਂ
ਇਲਾਕੇ ‘ਚ ਇੱਕ ਸਕੂਲ ਹੋਣ ਕਾਰਣ ਲੋਕਾਂ ‘ਚ ਭੈਅ ਦਾ ਮਾਹੌਲ। ਪੁਲਸ ਇਸ ਗੰਭੀਰ ਮਾਮਲੇ ਦੀ ਤਫ਼ਤੀਸ਼ ‘ਚ ਜੁਟ ਗਈ ਹੈ।