ਜਾਣੋ Ammy Virk ਨੇ Gurdas Maan ਤੋਂ ਕਿਉਂ ਮੰਗੀ ਮਾਫੀ

ਪੰਜਾਬੀ ਗਾਇਕ ਐਮੀ ਵਿਰਕ ਨੇ ਮਸ਼ਹੂਰ ਗਾਇਕ ਗੁਰਦਾਸ ਮਾਨ ਤੋਂ ਮਾਫੀ ਮੰਗੀ ਹੈ, ਜਿਸ ਦੇ ਨਾਲ ਹੀ ਉਹ ਇੱਕ ਵਾਇਰਲ ਇੰਟਰਵਿਊ ਕਰਕੇ ਚਰਚਾ ‘ਚ ਆ ਗਏ ਹਨ। ਇਸ ਇੰਟਰਵਿਊ ਵਿੱਚ ਐਮੀ ਵਿਰਕ ਗੁਰਦਾਸ ਮਾਨ ਦੇ ਨਾਲ ਹੋਈ ਗੱਲਬਾਤ ‘ਤੇ ਆਪਣਾ ਅਫਸੋਸ ਪ੍ਰਗਟਾਉਂਦੇ ਨਜ਼ਰ ਆਏ। ਸ਼ੋਅ ਦੇ ਦੌਰਾਨ, ਮਾਨ ਸਾਹਿਬ ਨੇ ਆਪਣੀ ਨਿਰਾਸ਼ਾ ਜ਼ਾਹਰ ਕੀਤੀ ਕਿ ਜਦੋਂ ਉਹ ਮੁਸ਼ਕਲ ਘੜੀ ਵਿੱਚ ਸੀ, ਉਨ੍ਹਾਂ ਦਾ ਸਮਰਥਨ ਕਰਨ ਲਈ ਇੰਡਸਟਰੀ ਦਾ ਕੋਈ ਵੀ ਨਹੀਂ ਸੀ।

ਇਸ ਗੱਲ ‘ਤੇ ਪ੍ਰਤੀਕਿਰਿਆ ਦਿੰਦੇ ਹੋਏ, ਐਮੀ ਵਿਰਕ ਨੇ ਕਿਹਾ ਕਿ ਇਹ ਸਾਡੇ ਸਾਰੇ ਦੀਆਂ ਗਲਤੀਆਂ ਹਨ ਅਤੇ ਮੈਂ ਵੀ ਉਸ ਵੇਲੇ ਮਾਨ ਸਾਹਿਬ ਲਈ ਖੜ੍ਹਾ ਨਹੀਂ ਹੋ ਸਕਿਆ। ਉਨ੍ਹਾਂ ਨੇ ਹੱਥ ਜੋੜਕੇ ਗੁਰਦਾਸ ਮਾਨ ਤੋਂ ਮਾਫੀ ਮੰਗਦਿਆਂ ਕਿਹਾ ਕਿ ਇੰਡਸਟਰੀ ਨੂੰ ਉਸ ਸਮੇਂ ਗੁਰਦਾਸ ਮਾਨ ਦੇ ਨਾਲ ਖੜ੍ਹਾ ਹੋਣਾ ਚਾਹੀਦਾ ਸੀ।

Leave a Reply

Your email address will not be published. Required fields are marked *