ਜਾਣੋ ਕੌਣ ਹੈ 19 ਸਾਲ ਦੀ ਰੀਆ ਸਿੰਘਾ, ਜੋ ਬਣੀ ਮਿਸ ਯੂਨੀਵਰਸ ਇੰਡੀਆ 2024
ਗੁਜਰਾਤ ਦੀ 19 ਸਾਲਾ ਮਾਡਲ ਰੀਆ ਸਿੰਘਾ ਨੇ ਮਿਸ ਯੂਨੀਵਰਸ ਇੰਡੀਆ 2024 ਦਾ ਤਾਜ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ। ਰੀਆ ਨੂੰ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਇਹ ਤਾਜ ਪਹਿਨਾਇਆ। ਹੁਣ ਰੀਆ ਮੈਕਸੀਕੋ ਵਿੱਚ ਹੋਣ ਵਾਲੀ ਮਿਸ ਯੂਨੀਵਰਸ 2024 ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ।
ਇਹ ਸਾਫਲਤਾ ਰੀਆ ਲਈ ਵੱਡੀ ਜਿੱਤ ਹੈ, ਕਿਉਂਕਿ ਇਸ ਮੁਕਾਬਲੇ ਵਿੱਚ 51 ਫਾਈਨਲਿਸਟਾਂ ਨੇ ਭਾਗ ਲਿਆ ਸੀ। ਰੀਆ ਸਿੰਘਾ ਨੇ ਸਾਰੀਆਂ ਨੂੰ ਮਾਤ ਦੇ ਕੇ ਇਹ ਤਾਜ ਹਾਸਿਲ ਕੀਤਾ।
ਰੀਆ ਸਿੰਘਾ ਗੁਜਰਾਤ ਦੀ ਰਹਿਣ ਵਾਲੀ ਹੈ ਅਤੇ ਉਸ ਦੀ ਉਮਰ ਸਿਰਫ 19 ਸਾਲ ਹੈ। ਰੀਆ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਸ ਦੇ 40,000 ਤੋਂ ਵੱਧ ਫਾਲੋਅਰਜ਼ ਹਨ। ਰੀਆ ਮਿਸ ਯੂਨੀਵਰਸ ਇੰਡੀਆ 2024 ਦੇ ਮੁਕਾਬਲੇ ‘ਚ ਪ੍ਰਤੀਯੋਗੀ ਨੰਬਰ 36 ਸੀ। ਉਰਵਸ਼ੀ ਰੌਤੇਲਾ, ਜੋ 2015 ਵਿੱਚ ਮਿਸ ਯੂਨੀਵਰਸ ਇੰਡੀਆ ਰਹੀ ਸੀ, ਨੇ ਰੀਆ ਨੂੰ ਇਸ ਮਹੱਤਵਪੂਰਨ ਜਿੱਤ ‘ਤੇ ਵਧਾਈ ਦਿੱਤੀ ਅਤੇ ਤਾਜ ਪਹਿਨਾਇਆ।
ਤਾਜ ਜਿੱਤਣ ਤੋਂ ਬਾਅਦ, ਰੀਆ ਨੇ ਆਪਣੇ ਅਨੁਭਵ ਸਾਂਝੇ ਕੀਤੇ। ਉਸ ਨੇ ਕਿਹਾ, “ਮੈਂ ਬਹੁਤ ਧੰਨਵਾਦੀ ਹਾਂ। ਮੈਨੂੰ ਇਸ ਤਾਜ ਤੱਕ ਪਹੁੰਚਣ ਲਈ ਬਹੁਤ ਮਿਹਨਤ ਕਰਨੀ ਪਈ। ਮੈਂ ਆਪਣੇ ਆਪ ਨੂੰ ਇਸ ਖਿਤਾਬ ਦੇ ਯੋਗ ਸਮਝਦੀ ਹਾਂ।”