ਪਹਿਲਗਾਮ ਹਮਲੇ ‘ਚ ਕਾਨਪੁਰ ਦੇ ਨੌਜਵਾਨ ਦੀ ਮੌਤ, ਵਿਆਹ ਨੂੰ ਹੋਏ ਸਿਰਫ਼ 2 ਮਹੀਨੇ
22 ਅਪ੍ਰੈਲ 2025 ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਸਦਮੇ ’ਚ ਡਾਲ ਦਿੱਤਾ ਹੈ। ਇਸ ਹਮਲੇ ਵਿੱਚ ਜਿਥੇ 26 ਮਾਸੂਮ ਸੈਲਾਨੀਆਂ ਦੀ ਜਾਨ ਚਲੀ ਗਈ, ਉਥੇ ਹੀ ਕਾਨਪੁਰ ਦੇ ਨੌਜਵਾਨ ਸੀਮੈਂਟ ਕਾਰੋਬਾਰੀ ਸ਼ੁਭਮ ਦਿਵੇਦੀ ਦੀ ਵੀ ਦਿਲ ਦਹਿਲਾ ਦੇਣ ਵਾਲੀ ਮੌਤ ਹੋ ਗਈ। ਸ਼ੁਭਮ ਸਿਰਫ਼ 2 ਮਹੀਨੇ ਪਹਿਲਾਂ ਵਿਆਹ ਕਰਕੇ ਆਪਣੀ ਪਤਨੀ ਈਸ਼ਾਨਿਆ ਨਾਲ ਹਨੀਮੂਨ ਲਈ ਕਸ਼ਮੀਰ ਗਿਆ ਸੀ।
ਦੋ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸ਼ੁਭਮ ਨੇ 12 ਫਰਵਰੀ 2025 ਨੂੰ ਯਸ਼ੋਦਾਨਗਰ ਵਾਸੀ ਈਸ਼ਾਨਿਆ ਨਾਲ ਵਿਆਹ ਰਚਾਇਆ ਸੀ। ਦੋਵਾਂ 17 ਅਪ੍ਰੈਲ ਨੂੰ ਪਹਿਲਗਾਮ ਪਹੁੰਚੇ ਸਨ ਅਤੇ 23 ਅਪ੍ਰੈਲ ਨੂੰ ਵਾਪਸ ਆਉਣ ਦੀ ਯੋਜਨਾ ਸੀ। ਪਰ 22 ਅਪ੍ਰੈਲ ਨੂੰ ਬੈਸਰਨ ਘਾਟੀ ’ਚ ਅੱਤਵਾਦੀਆਂ ਵੱਲੋਂ ਹੋਈ ਗੋਲੀਬਾਰੀ ਨੇ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾਂ ਲਈ ਬਦਲ ਦਿੱਤੀ।
ਹਮਲੇ ਤੋਂ ਬਾਅਦ ਬੇਹੋਸ਼ੀ ਦੀ ਹਾਲਤ ਵਿਚੋਂ ਬਾਹਰ ਆਈ ਈਸ਼ਾਨਿਆ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਅੱਤਵਾਦੀਆਂ ਨੇ ਪਹਿਲਾਂ ਉਸਦੇ ਪਤੀ ਦਾ ਨਾਂ ਪੁੱਛਿਆ ਅਤੇ ਫਿਰ ਬਿਨਾਂ ਕਿਸੇ ਵਾਰਣ ਦੇ ਉਸ ਦੇ ਸਿਰ ’ਚ ਗੋਲੀ ਮਾਰ ਦਿੱਤੀ। ਈਸ਼ਾਨਿਆ ਕਿਸੇ ਤਰ੍ਹਾਂ ਭੱਜ ਕੇ ਬਚ ਗਈ ਅਤੇ ਫ਼ੋਨ ਰਾਹੀਂ ਆਪਣੇ ਪਰਿਵਾਰ ਨੂੰ ਹਾਦਸੇ ਬਾਰੇ ਸੂਚਿਤ ਕੀਤਾ।
ਅਚਾਨਕ ਖ਼ੁਸ਼ੀਆਂ ਨੂੰ ਲੱਗੀ ਨਜ਼ਰ
ਜਿਸ ਯਾਤਰਾ ਦੀ ਸ਼ੁਰੂਆਤ ਪਿਆਰ ਅਤੇ ਖੁਸ਼ੀਆਂ ਨਾਲ ਹੋਈ ਸੀ, ਉਹ ਅਕਸਮਾਤ ਖੂਨੀ ਹਮਲੇ ਵਿਚ ਬਦਲ ਗਈ। ਸ਼ੁਭਮ ਦੀ ਮੌਤ ਨੇ ਉਸਦੇ ਪਰਿਵਾਰ, ਮਿਤਰਾਂ ਅਤੇ ਸਾਰੇ ਕਾਨਪੁਰ ਸ਼ਹਿਰ ਨੂੰ ਸੋਗ ਵਿੱਚ ਡੁੱਬੋ ਦਿੱਤਾ ਹੈ।