ਬਿਨਾਂ ਕਿਸੇ ਪ੍ਰੀਖਿਆ ਦੇ ਭਾਰਤੀ ਰੇਲਵੇ ਵਿੱਚ ਨੌਕਰੀ ਦਾ ਮੌਕਾ, 933 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ

ਦੱਖਣ ਪੂਰਬੀ ਕੇਂਦਰੀ ਰੇਲਵੇ (SECR) ਨੇ ਨਾਗਪੁਰ ਡਿਵੀਜ਼ਨ ਵਿੱਚ 933 ਅਪ੍ਰੈਂਟਿਸ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇੱਥੇ ਬਿਨਾਂ ਕਿਸੇ ਪ੍ਰੀਖਿਆ ਜਾਂ ਇੰਟਰਵਿਊ ਦੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।

ਅਰਜ਼ੀ ਦੇਣ ਦੀ ਤਾਰੀਖ

  • ਅਰਜ਼ੀ ਦੀ ਸ਼ੁਰੂਆਤ: 5 ਅਪ੍ਰੈਲ 2025

  • ਆਖ਼ਰੀ ਤਾਰੀਖ: 4 ਮਈ 2025

  • ਅਰਜ਼ੀ ਦੇਣ ਲਈ ਵੈਬਸਾਈਟ: apprenticeshipindia.gov.in

ਯੋਗਤਾ ਅਤੇ ਉਮਰ ਸੀਮਾ

  • ਘੱਟੋ-ਘੱਟ ਯੋਗਤਾ: 10ਵੀਂ ਪਾਸ 50% ਅੰਕਾਂ ਨਾਲ

  • ਆਈ.ਟੀ.ਆਈ. (1 ਜਾਂ 2 ਸਾਲ) ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ

  • ਉਮਰ ਸੀਮਾ: 15 ਤੋਂ 24 ਸਾਲ (15 ਅਪ੍ਰੈਲ 2025 ਤੱਕ)

  • ਰਾਖਵੀਂ ਸ਼੍ਰੇਣੀ ਨੂੰ ਉਮਰ ਵਿੱਚ ਛੋਟ ਦੇਣ ਦੇ ਨਿਯਮ ਲਾਗੂ

ਚੋਣ ਪ੍ਰਕਿਰਿਆ

  • ਬਿਨਾਂ ਪ੍ਰੀਖਿਆ ਜਾਂ ਇੰਟਰਵਿਊ ਦੇ ਚੋਣ

  • 10ਵੀਂ ਅਤੇ ਆਈ.ਟੀ.ਆਈ. ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ’ਤੇ ਮੇਰਟ ਲਿਸਟ

ਅਰਜ਼ੀ ਕਿਵੇਂ ਦੇਣੀ ਹੈ?

  1. apprenticeshipindia.gov.in ‘ਤੇ ਜਾ ਕੇ ਰਜਿਸਟਰ ਕਰੋ

  2. “Register as Candidate” ‘ਤੇ ਕਲਿੱਕ ਕਰੋ

  3. ਲੋੜੀਂਦੇ ਵੇਰਵੇ ਭਰੋ ਤੇ ਰਜਿਸਟਰ ਕਰੋ

  4. ਫਿਰ ਲਾਗਇਨ ਕਰਕੇ ਅਪਲਾਈ ਕਰੋ

  5. ਕੋਈ ਵੀ ਅਰਜ਼ੀ ਫੀਸ ਨਹੀਂ ਲੱਗਦੀ

ਜ਼ਰੂਰੀ ਦਸਤਾਵੇਜ਼

  • 10ਵੀਂ, 12ਵੀਂ ਦੀ ਮਾਰਕਸ਼ੀਟ

  • ਆਈ.ਟੀ.ਆਈ./ਡਿਪਲੋਮਾ/ਡਿਗਰੀ

  • ਉਮੀਦਵਾਰ ਦੀ ਫੋਟੋ ਅਤੇ ਦਸਤਖ਼ਤ

  • ਆਧਾਰ ਕਾਰਡ

  • ਜਾਤੀ ਸਰਟੀਫਿਕੇਟ (ਜੇ ਲਾਗੂ ਹੋਵੇ)

  • ਮੋਬਾਈਲ ਨੰਬਰ ਅਤੇ ਈਮੇਲ ਆਈ.ਡੀ.

ਵਜ਼ੀਫ਼ਾ

  • 7700 ਰੁਪਏ/ਮਹੀਨਾ (1 ਸਾਲ ਆਈ.ਟੀ.ਆਈ. ਲਈ)

  • 8050 ਰੁਪਏ/ਮਹੀਨਾ (2 ਸਾਲ ਆਈ.ਟੀ.ਆਈ. ਲਈ)

  • ਨਿਯੁਕਤੀ ਮਿਆਦ: 1 ਸਾਲ

Leave a Reply

Your email address will not be published. Required fields are marked *