ਜਲੰਧਰ ਡੀਸੀ ਵੱਲੋਂ ਐਡਵਾਈਜ਼ਰੀ ਜਾਰੀ: ਡਿੱਗੇ ਹੋਏ ਡਰੋਨ ਤੋਂ ਦੂਰ ਰਹਿਣ ਦੀ ਅਪੀਲ, ਤੁਰੰਤ ਰਿਪੋਰਟ ਕਰਨ ਦੇ ਹੁਕਮ
ਜਲੰਧਰ ਵਿੱਚ ਹੋ ਰਹੀਆਂ ਧਮਾਕਿਆਂ ਵਾਲੀਆਂ ਘਟਨਾਵਾਂ ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮਹੱਤਵਪੂਰਨ ਜਨਤਕ ਐਡਵਾਈਜ਼ਰੀ ਜਾਰੀ ਕਰਦੀ ਹੋਈ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਡਿੱਗੇ ਹੋਏ ਡਰੋਨ ਤੋਂ ਦੂਰ ਰਹਿਣ।
ਉਨ੍ਹਾਂ ਕਿਹਾ ਕਿ ਅਜਿਹੇ ਡਰੋਨ ਵਿਸ਼ਫੋਟਕ ਸਮੱਗਰੀ ਨਾਲ ਭਰਪੂਰ ਹੋ ਸਕਦੇ ਹਨ ਅਤੇ ਧਮਾਕੇ ਦਾ ਖ਼ਤਰਾ ਬਣਿਆ ਰਹਿੰਦਾ ਹੈ, ਜਿਸ ਨਾਲ ਜਾਨੀ ਜਾਂ ਮਾਲੀ ਨੁਕਸਾਨ ਹੋ ਸਕਦਾ ਹੈ।
ਕੀ ਕਰਨਾ ਹੈ ਜੇ ਡਰੋਨ ਮਿਲੇ?
ਡਾ. ਅਗਰਵਾਲ ਨੇ ਸਖ਼ਤ ਅਨੁਰੋਧ ਕੀਤਾ ਹੈ ਕਿ ਜੇ ਕਿਸੇ ਥਾਂ ਡਿੱਗਿਆ ਹੋਇਆ ਡਰੋਨ ਮਿਲੇ, ਤਾਂ ਤੁਰੰਤ ਉਸਦੀ ਜਾਣਕਾਰੀ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਦਿੱਤੀ ਜਾਵੇ। ਲੋਕ ਪੁਲਿਸ ਕੰਟਰੋਲ ਰੂਮ 112 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ 0181-2224417 ‘ਤੇ ਵੀ ਸੰਪਰਕ ਕਰ ਸਕਦੇ ਹਨ।
ਸੁਰੱਖਿਆ ਲਈ ਜਨਤਕ ਸਹਿਯੋਗ ਜ਼ਰੂਰੀ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸੁਰੱਖਿਆ ਵਾਤਾਵਰਣ ਬਣਾਈ ਰੱਖਣ ਲਈ ਜਨਤਾ ਦਾ ਸਹਿਯੋਗ ਬਹੁਤ ਲਾਜ਼ਮੀ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਸ਼ੱਕੀ ਚੀਜ਼ ਜਾਂ ਗਤੀਵਿਧੀ ਨੂੰ ਲਾਇਟ ਨਾ ਲੈਣ ਅਤੇ ਸੂਚਨਾ ਤੁਰੰਤ ਅਧਿਕਾਰੀਆਂ ਤਕ ਪਹੁੰਚਾਇਆ ਕਰਨ।