ਐਮਰਜੈਂਸੀ ਦੌਰਾਨ ਜਨਤਾ ਨੂੰ ਕਿੱਥੇ ਕੀਤਾ ਜਾਵੇਗਾ ਸ਼ਿਫਟ, ਜਲੰਧਰ ਪ੍ਰਸ਼ਾਸਨ ਵੱਲੋਂ ਸੂਚੀ ਜਾਰੀ
ਜਲੰਧਰ ਪ੍ਰਸ਼ਾਸਨ ਨੇ ਸੰਭਾਵਿਤ ਐਮਰਜੈਂਸੀ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਇੱਕ ਵਿਸ਼ੇਸ਼ ਯੋਜਨਾ ਤਹਿਤ ਥਾਵਾਂ ਦੀ ਲਿਸਟ ਜਾਰੀ ਕੀਤੀ ਹੈ, ਜਿੱਥੇ ਜਰੂਰੀ ਹਾਲਤ ‘ਚ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਸ਼ਿਫਟ ਕੀਤਾ ਜਾਵੇਗਾ। ਇਸ ਸੂਚੀ ਵਿੱਚ ਅਨੇਕ ਸਰਕਾਰੀ ਅਤੇ ਨਿੱਜੀ ਸਕੂਲਾਂ ਅਤੇ ਕਾਲਜਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਐਮਰਜੈਂਸੀ ਸਥਿਤੀ ਵਿੱਚ ਰਿਹਾਇਸ਼ ਜਾਂ ਸ਼ੈਲਟਰ ਵਜੋਂ ਵਰਤੇ ਜਾਣਗੇ।
ਇਸ ਯੋਜਨਾ ਦੀ ਕਾਰਗੁਜ਼ਾਰੀ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਹਰ ਥਾਂ ‘ਤੇ ਮਾਡਲ ਅਫਸਰ ਤਾਇਨਾਤ ਕੀਤੇ ਗਏ ਹਨ, ਜੋ ਲੋੜ ਪੈਣ ‘ਤੇ ਸਾਰੀ ਕਾਰਵਾਈ ਦੀ ਮਾਨੀਟਰਿੰਗ ਕਰਨਗੇ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਘਬਰਾਉਣ ਦੀ ਥਾਂ, ਦਿੱਖਾਈ ਗਈ ਸਥਾਨਾਂ ਵੱਲ ਸ਼ਾਂਤੀ ਨਾਲ ਰੁਖ ਕਰਣ।