ਡਰਾਈਵਿੰਗ ਲਾਇਸੈਂਸ ਤੇ RC ਨਾਲ ਆਧਾਰ ਲਿੰਕ ਹੋਣਾ ਲਾਜ਼ਮੀ? ਜਾਣੋ ਨਵਾਂ ਨਿਯਮ
ਨਵੇਂ ਟ੍ਰੈਫਿਕ ਨਿਯਮ ਤਹਿਤ, ਹੁਣ ਡਰਾਈਵਿੰਗ ਲਾਇਸੈਂਸ (DL) ਅਤੇ ਰਜਿਸਟਰੇਸ਼ਨ ਸਰਟੀਫਿਕੇਟ (RC) ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਹੋ ਸਕਦਾ ਹੈ। ਕੇਂਦਰੀ ਸੜਕ ਟਰਾਂਸਪੋਰਟ ਮੰਤਰਾਲਾ ਇਸ ਸੋਧ ‘ਤੇ ਵਿਚਾਰ ਕਰ ਰਿਹਾ ਹੈ, ਜਿਸ ਨਾਲ ਨਿਯਮ ਤੋੜਨ ਵਾਲਿਆਂ ‘ਤੇ ਸਖ਼ਤ ਨਿਗਰਾਨੀ ਰੱਖੀ ਜਾ ਸਕੇ।
ਸਖ਼ਤ ਨਿਗਰਾਨੀ, ਚਾਲਾਨ ਤੋਂ ਬਚਣਾ ਹੋਵੇਗਾ ਮੁਸ਼ਕਲ
ਮੋਟਰ ਵਾਹਨ ਐਕਟ ‘ਚ ਹੋਣ ਵਾਲੀਆਂ ਸੋਧਾਂ ਅਨੁਸਾਰ, ਆਧਾਰ ਲਿੰਕ ਹੋਣ ਨਾਲ ਨਿਯਮ ਤੋੜਨ ਵਾਲਿਆਂ ਦੀ ਪਛਾਣ ਹੋਣੀ ਆਸਾਨ ਹੋਵੇਗੀ। ਕਈ ਲੋਕ ਜੁਰਮਾਨੇ ਤੋਂ ਬਚਣ ਲਈ ਨਵੇਂ ਨੰਬਰ ਜਾਂ ਡੂਪਲੀਕੇਟ ਲਾਇਸੈਂਸ ਬਣਵਾ ਲੈਂਦੇ ਹਨ, ਜਿਸ ‘ਤੇ ਹੁਣ ਰੋਕ ਲਗਾਈ ਜਾਵੇਗੀ।
12,000 ਕਰੋੜ ਦੇ ਬਕਾਇਆ ਚਾਲਾਨ, ਸਿਸਟਮ ਵਿੱਚ ਗੜਬੜੀ
ਕੇਂਦਰੀ ਸੜਕ ਟਰਾਂਸਪੋਰਟ ਸਕੱਤਰ ਮੁਤਾਬਕ, 12,000 ਕਰੋੜ ਰੁਪਏ ਤੋਂ ਵੱਧ ਦੇ ਈ-ਚਾਲਾਨਾਂ ਦੀ ਉਗਾਹੀ ਨਹੀਂ ਹੋਈ। ਮੁੱਖ ਕਾਰਨ ਹੈ ਕਿ ਡਾਟਾਬੇਸ ਅਪਡੇਟ ਨਹੀਂ ਹੋਣ ਕਾਰਨ, ਲੋਕਾਂ ਦੇ ਪਤੇ ਅਤੇ ਨੰਬਰ ਗਲਤ ਹੁੰਦੇ ਹਨ।
ਨਵਾਂ ਨਿਯਮ ਆਉਣ ‘ਤੇ ਕੀ ਹੋਵੇਗਾ ਪ੍ਰਭਾਵ?
- ਨਿਯਮ ਤੋੜਨ ਵਾਲਿਆਂ ‘ਤੇ ਤੁਰੰਤ ਕਾਰਵਾਈ
- ਨਕਲੀ DL ਜਾਂ RC ਬਣਵਾਉਣਾ ਹੋਵੇਗਾ ਔਖਾ
- ਟ੍ਰੈਫਿਕ ਜੁਰਮਾਨਿਆਂ ਦੀ ਉਗਾਹੀ ਤੇਜ਼ ਹੋਵੇਗੀ
ਹੁਣ ਦੇਖਣਾ ਇਹ ਰਹੇਗਾ ਕਿ ਨਵਾਂ ਨਿਯਮ ਕਦੋਂ ਲਾਗੂ ਹੁੰਦਾ ਹੈ!