“ਸਭ ਤੋਂ ਸਟਾਈਲਿਸ਼ ਤੇ ਗਲੈਮਰਸ ਬੁੱਢਾ ਬਣਨ ਦੀ ਕੋਸ਼ਿਸ਼ ‘ਚ” – ਹਨੀ ਸਿੰਘ
ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ਆਪਣੀ ਜ਼ਬਰਦਸਤ ਵਾਪਸੀ ਕਰ ਚੁੱਕੇ ਹਨ। ਆਪਣੇ ‘ਮਿਲੇਨੀਅਰ ਇੰਡੀਆ ਟੂਰ’ ਦੇ ਦੌਰਾਨ ਉਹ ਲਗਾਤਾਰ ਵੱਖ-ਵੱਖ ਸ਼ਹਿਰਾਂ ‘ਚ ਕੰਸਰਟ ਕਰਕੇ ਫੈਨਜ਼ ਨੂੰ ਥਿਰਕਾ ਰਹੇ ਹਨ। 28 ਫਰਵਰੀ ਨੂੰ ਲਖਨਊ ਕੰਸਰਟ ਦੌਰਾਨ, ਉਨ੍ਹਾਂ ਨੇ ਯੂਟਿਊਬ ਪੌਡਕਾਸਟ ‘ਤੇ ਉਨ੍ਹਾਂ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਕਰਾਰੀ ਜਵਾਬ ਦਿੱਤਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹਨਾਂ ਦੇ ਹੌਸਲੇ ਨੂੰ ਤੋੜਨਾ ਮੁਸ਼ਕਿਲ ਹੈ।
ਫੈਨਜ਼ ਦੇ ਵਿਚਕਾਰ ਖੁੱਲ੍ਹ ਕੇ ਬੋਲੇ ਹਨੀ ਸਿੰਘ
ਹਨੀ ਸਿੰਘ ਨੇ ਆਪਣੇ ਪ੍ਰਸ਼ੰਸਕਾਂ ਨਾਲ ਕਈ ਪਰਸਨਲ ਗੱਲਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੀ ਲਾਈਫਸਟਾਈਲ ਵਿੱਚ ਵੱਡਾ ਬਦਲਾਅ ਕੀਤਾ ਹੈ। ਉਨ੍ਹਾਂ ਕਿਹਾ, “ਮੈਂ ਅਯਾਸ਼ੀ ਵੀ ਦਿਲ ਖੋਲ੍ਹ ਕੇ ਕੀਤੀ, ਸ਼ਰਾਬ ਵੀ ਦਿਲ ਖੋਲ੍ਹ ਕੇ ਪੀ, ਪਰ ਹੁਣ ਇਹ ਸਭ ਛੱਡ ਦਿੱਤਾ। ਹੁਣ ਸਿਰਫ਼ ਪਾਣੀ ਪੀਂਦਾ ਹਾਂ।”
“ਦੁਨੀਆ ਦਾ ਸਭ ਤੋਂ ਸੈਕਸੀ ਬੁੱਢਾ ਬਣਨ ਦੀ ਕੋਸ਼ਿਸ਼ ‘ਚ ਹਾਂ”
ਹਨੀ ਸਿੰਘ ਨੇ ਹੱਸਦੇ-ਹੱਸਦੇ ਕਿਹਾ ਕਿ “ਹੁਣ ਮੈਂ ਦੁਨੀਆ ਦਾ ਸਭ ਤੋਂ ਸੈਕਸੀ ਬੁੱਢਾ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ!” ਇਹ ਸੁਣ ਕੇ ਮੌਜੂਦ ਆਡੀਅੰਸ ਨੇ ਭਾਰੀ ਚੀਅਰਿੰਗ ਕੀਤੀ।
ਇਨ੍ਹਾਂ ਸ਼ਹਿਰਾਂ ‘ਚ ਕੀਤਾ ਧਮਾਕੇਦਾਰ ਪਰਫਾਰਮ
22 ਫਰਵਰੀ ਨੂੰ ਮੁੰਬਈ ‘ਚ ਸ਼ੁਰੂ ਹੋਏ ‘ਮਿਲੇਨੀਅਰ ਇੰਡੀਆ ਟੂਰ’ ਦੌਰਾਨ, 28 ਫਰਵਰੀ ਨੂੰ ਉਨ੍ਹਾਂ ਨੇ ਲਖਨਊ ਅਤੇ 1 ਮਾਰਚ ਨੂੰ ਦਿੱਲੀ ‘ਚ ਵੀ ਵਧੀਆ ਪਰਫਾਰਮ ਕੀਤਾ। ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ‘ਚ ਹਜ਼ਾਰਾਂ ਦੀ ਗਿਣਤੀ ‘ਚ ਫੈਨਜ਼ ਉਨ੍ਹਾਂ ਦੇ ਗਾਣਿਆਂ ‘ਤੇ ਥਿਰਕਦੇ ਨਜ਼ਰ ਆਏ।