ਜਲੰਧਰ ਵਾਸੀਆਂ ਲਈ ਅਹਿਮ ਸੂਚਨਾ: ਕੱਲ੍ਹ ਇਨ੍ਹਾਂ ਸੜਕਾਂ ‘ਤੇ ਵਾਹਨਾਂ ਦੀ ਆਵਾਜਾਈ ਰਹੇਗੀ ਬੰਦ
ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ 26 ਜਨਵਰੀ ਨੂੰ ਗਣਤੰਤਰ ਦਿਵਸ ਸਮਾਗਮ ਦੌਰਾਨ ਸੁਰੱਖਿਆ ਅਤੇ ਟ੍ਰੈਫਿਕ ਨਿਯਮਾਂ ਦੇ ਮੱਦੇਨਜ਼ਰ ਪੁਲਸ ਨੇ ਕਈ ਰੂਟਾਂ ‘ਤੇ ਡਾਇਵਰਸ਼ਨ ਲਗਾਈ ਹੈ। ਸਮਾਗਮ ਵਿਚ ਆਉਣ ਵਾਲੇ ਲੋਕਾਂ ਲਈ ਵਾਹਨਾਂ ਦੀ ਪਾਰਕਿੰਗ ਦੀ ਵਿਵਸਥਾ ਤੈਅ ਕੀਤੀ ਗਈ ਹੈ ਅਤੇ ਲੋਕਾਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ 0181-2227296 ਜਾਰੀ ਕੀਤਾ ਗਿਆ ਹੈ।
ਇਹ ਸੜਕਾਂ ਰਹੇਣਗੀਆਂ ਬੰਦ
- ਸਮਰਾ ਚੌਕ ਤੋਂ ਨਕੋਦਰ ਅਤੇ ਮੋਗਾ ਰੋਡ ਵਾਹਨਾਂ ਲਈ ਬੰਦ।
- ਟੀ-ਪੁਆਇੰਟ ਨਕੋਦਰ ਰੋਡ ਤੋਂ ਮਿਲਕ ਬਾਰ ਚੌਕ ‘ਤੇ ਹੈਵੀ ਵਹੀਕਲ ਦੀ ਐਂਟਰੀ ਬੰਦ।
- ਗੀਤਾ ਮੰਦਰ ਸਿਗਨਲ ਤੋਂ ਚੁਨਮੁਨ ਚੌਕ ਲਈ ਆਵਾਜਾਈ ‘ਤੇ ਰੋਕ।
- ਪ੍ਰਤਾਪਪੁਰਾ ਨਕੋਦਰ ਰੋਡ ਤੋਂ ਸੀ.ਟੀ. ਇੰਸਟੀਚਿਊਟ ਅਤੇ ਅਰਬਨ ਅਸਟੇਟ ਲਈ ਡਾਇਵਰਸ਼ਨ।
ਬੱਸਾਂ ਲਈ ਨਵੇਂ ਰੂਟ
- ਬੱਸਾਂ ਜਲੰਧਰ ਬੱਸ ਸਟੈਂਡ ਤੋਂ ਕਪੂਰਥਲਾ ਵੱਲ ਪੀ.ਏ.ਪੀ. ਰੂਟ ਦੀ ਵਰਤੋਂ ਕਰਨਗੀਆਂ।
- ਨਕੋਦਰ, ਸ਼ਾਹਕੋਟ ਅਤੇ ਮੋਗਾ ਵੱਲ ਦੀਆਂ ਬੱਸਾਂ ਪੀ.ਏ.ਪੀ., ਰਾਮਾ ਮੰਡੀ, ਜਮਸ਼ੇਰ ਬਾਈਪਾਸ ਰਾਹੀਂ ਚਲਣਗੀਆਂ।
ਪਾਰਕਿੰਗ ਸਥਾਨ
- ਬੱਸਾਂ ਲਈ: ਮਿਲਕ ਬਾਰ ਚੌਕ ਤੋਂ ਟੀ-ਪੁਆਇੰਟ ਨਕੋਦਰ ਰੋਡ ਤਕ ਸੜਕ ਦੇ ਦੋਵੇਂ ਪਾਸੇ।
- ਕਾਰਾਂ ਲਈ: ਮਿਲਕ ਬਾਰ ਚੌਕ ਤੋਂ ਮਸੰਦ ਚੌਕ ਅਤੇ ਰੈੱਡ ਕਰਾਸ ਭਵਨ ਤਕ ਦੋਵੇਂ ਪਾਸੇ।
- ਦੋਪਹੀਆ ਵਾਹਨਾਂ ਲਈ: ਸਿਟੀ ਹਸਪਤਾਲ ਚੌਕ ਤੋਂ ਨਿਊ ਜਵਾਹਰ ਨਗਰ ਮਾਰਕੀਟ ਤਕ ਸੜਕ ਦੇ ਦੋਵੇਂ ਪਾਸੇ।
- ਮੀਡੀਆ ਵਾਹਨਾਂ ਲਈ: ਸਟੇਡੀਅਮ ਦੇ ਬੈਕਸਾਈਡ ਟੈਂਕੀ ਵਾਲੀ ਗਲੀ।
ਪੁਲਸ ਦੀ ਅਪੀਲ
ਟ੍ਰੈਫਿਕ ਪੁਲਸ ਨੇ ਜਲੰਧਰ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਨਿਰਧਾਰਿਤ ਰੂਟਾਂ ਦੀ ਹੀ ਵਰਤੋਂ ਕਰਨ ਤਾਂ ਜੋ ਟ੍ਰੈਫਿਕ ਵਿਵਸਥਾ ਬਣੀ ਰਹੇ ਅਤੇ ਕੋਈ ਪਰੇਸ਼ਾਨੀ ਨਾ ਹੋਵੇ।