9 ਫਰਵਰੀ ਨੂੰ ਕਾਂਸ਼ੀ ਜਾਣ ਵਾਲੀ ਬੇਗਮਪੁਰਾ ਐਕਸਪ੍ਰੈੱਸ ਬਾਰੇ ਅਹਿਮ ਜਾਣਕਾਰੀ
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਸਮਾਗਮ ਵਿੱਚ ਸ਼ਾਮਲ ਹੋਣ ਲਈ 9 ਫਰਵਰੀ ਨੂੰ ਬੇਗਮਪੁਰਾ ਐਕਸਪ੍ਰੈੱਸ ਜਲੰਧਰ ਰੇਲਵੇ ਸਟੇਸ਼ਨ ਤੋਂ ਕਾਂਸ਼ੀ (ਬਨਾਰਸ, UP) ਰਵਾਨਾ ਹੋਵੇਗੀ। ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਦੀ ਸਰਪ੍ਰਸਤੀ ਹੇਠ ਇਹ ਵਿਸ਼ੇਸ਼ ਯਾਤਰਾ ਹੋਣ ਜਾ ਰਹੀ ਹੈ।
ਕਿਸੇ ਵੀ ਮੁਫ਼ਤ-ਯਾਤਰਾ ਦੀ ਗਲਤ ਜਾਣਕਾਰੀ ‘ਤੇ ਧਿਆਨ ਨਾ ਦੇਵੋ
ਡੇਰਾ ਸੱਚਖੰਡ ਬੱਲਾਂ ਟਰੱਸਟ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਸਰਕਾਰੀ ਜਾਂ ਰੇਲਵੇ ਵਿਭਾਗ ਵੱਲੋਂ ਕੋਈ ਮੁਫ਼ਤ ਯਾਤਰਾ ਨਹੀਂ ਦਿੱਤੀ ਜਾਂਦੀ। ਇਹ ਟਰੇਨ ਟਰੱਸਟ ਵੱਲੋਂ ਆਪਣੇ ਖ਼ਰਚੇ ‘ਤੇ ਬੁੱਕ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਕੁਝ ਅਖ਼ਬਾਰਾਂ ‘ਚ ਗਲਤ ਜਾਣਕਾਰੀ ਛਪੀ, ਜਿਸ ਵਿੱਚ ਕਿਹਾ ਗਿਆ ਕਿ ਹਰ ਸਾਲ ਰੇਲਵੇ ਵਿਭਾਗ ਮੁਫ਼ਤ ਯਾਤਰਾ ਦਾ ਇੰਤਜ਼ਾਮ ਕਰਦਾ ਹੈ।
ਯਾਤਰਾ ਦਾ ਸਮਾਂ-ਸਾਰਣੀ
9 ਫਰਵਰੀ – ਜਲੰਧਰ ਤੋਂ ਰਵਾਨਾ
10 ਫਰਵਰੀ – ਬਨਾਰਸ ਪਹੁੰਚੇਗੀ
12 ਫਰਵਰੀ – ਪਾਵਨ ਪ੍ਰਕਾਸ਼ ਪੁਰਬ ਸਮਾਗਮ
13 ਫਰਵਰੀ – ਵਾਪਸੀ ਯਾਤਰਾ ਬਨਾਰਸ ਤੋਂ
14 ਫਰਵਰੀ – ਜਲੰਧਰ ਰੇਲਵੇ ਸਟੇਸ਼ਨ ‘ਤੇ ਪਹੁੰਚ
ਸੰਗਤ ਨੂੰ ਬੇਨਤੀ ਹੈ ਕਿ ਉਹ ਕਿਸੇ ਵੀ ਗਲਤ ਅਫ਼ਵਾਹ ‘ਚ ਨਾ ਆਉਣ, ਅਤੇ ਯਾਤਰਾ ਬਾਰੇ ਸਹੀ ਜਾਣਕਾਰੀ ਲਈ ਸਿਰਫ਼ ਆਧਿਕਾਰਿਕ ਸਰੋਤਾਂ ‘ਤੇ ਹੀ ਭਰੋਸਾ ਕਰੇ।