ਪੰਜਾਬ ‘ਚ ਵੱਡਾ ਫੈਸਲਾ: ਸਿੱਖਿਆ ਵਿਭਾਗ ਵੱਲੋਂ 6 ਸਕੂਲਾਂ ਦੀ ਮਾਨਤਾ ਰੱਦ

ਜ਼ਿਲ੍ਹੇ ਦੇ ਛੇ ਸਕੂਲਾਂ ਦੀ ਮਾਨਤਾ ਸਿੱਖਿਆ ਵਿਭਾਗ ਵੱਲੋਂ ਰੱਦ ਕਰ ਦਿੱਤੀ ਗਈ ਹੈ। ਇਹ ਫੈਸਲਾ ਸਕੂਲਾਂ ਵੱਲੋਂ ਫਾਇਰ ਸੇਫਟੀ ਅਤੇ ਬਿਲਡਿੰਗ ਸੇਫਟੀ ਸਰਟੀਫਿਕੇਟ ਜਮ੍ਹਾ ਨਾ ਕਰਵਾਉਣ ਕਾਰਨ ਲਿਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਭੁਪਿੰਦਰ ਕੌਰ ਨੇ ਦੱਸਿਆ ਕਿ ਅਨੇਕ ਵਾਰ ਨੋਟਿਸ ਭੇਜਣ ਦੇ ਬਾਵਜੂਦ ਵੀ ਸਕੂਲ ਪ੍ਰਬੰਧਕਾਂ ਨੇ ਲਾਜ਼ਮੀ ਦਸਤਾਵੇਜ਼ ਜਮ੍ਹਾ ਨਹੀਂ ਕਰਵਾਏ, ਜਿਸ ਕਾਰਨ ਇਹ ਕੜਾ ਕਦਮ ਚੁੱਕਿਆ ਗਿਆ।

ਕਿਹੜੇ ਸਕੂਲ ਸ਼ਾਮਲ, ਮਾਨਤਾ ਰੱਦ ਕੀਤੇ ਗਏ ਸਕੂਲਾਂ ਵਿੱਚ

ਯੂਨੀਕ ਪਬਲਿਕ ਸਕੂਲ, ਬੁਢਲਾਡਾ
ਰਣਵੀਰ ਇੰਟਰਨੈਸ਼ਨਲ ਪਬਲਿਕ ਸਕੂਲ, ਮੱਤੀ
ਸ਼੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ, ਬੁਢਲਾਡਾ
ਸਰਵਹਿੱਤਕਾਰੀ ਵਿਦਿਆ ਮੰਦਰ, ਦੂਲੋਵਾਲ
ਸ਼ਿਵਾਲਿਕ ਪਬਲਿਕ ਸਕੂਲ, ਸਰਦੂਲਗੜ੍ਹ
ਦਸ਼ਮੇਸ਼ ਸਰਵਹਿੱਤਕਾਰੀ ਵਿਦਿਆ ਮੰਦਰ, ਸਰਦੂਲਗੜ੍ਹ

ਸਿੱਖਿਆ ਵਿਭਾਗ ਦੀ ਚੇਤਾਵਨੀ
ਸਿੱਖਿਆ ਵਿਭਾਗ ਨੇ ਹੋਰ ਸਕੂਲਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਸੁਰੱਖਿਆ ਮਾਪਦੰਡ ਪੂਰੇ ਨਾ ਕੀਤੇ, ਤਾਂ ਉਨ੍ਹਾਂ ਦੀ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *