ਹਾਲੀਵੁੱਡ ਅਦਾਕਾਰਾ ਸੋਫੀ ਨਿਵੇਇਡ ਦਾ 24 ਸਾਲ ਦੀ ਉਮਰ ਵਿੱਚ ਦੇਹਾਂਤ
ਹਾਲੀਵੁੱਡ ਫਿਲਮਾਂ ‘ਨੋਹ’ ਅਤੇ ‘ਮੈਮਥ’ ਵਿੱਚ ਬਾਲ ਕਲਾਕਾਰ ਵਜੋਂ ਆਪਣੀ ਪਛਾਣ ਬਣਾਉਣ ਵਾਲੀ ਮਸ਼ਹੂਰ ਅਦਾਕਾਰਾ ਸੋਫੀ ਨਿਵੇਇਡ ਹੁਣ ਇਸ ਦੁਨੀਆ ਵਿੱਚ ਨਹੀਂ ਰਹੀ। ਕੇਵਲ 24 ਸਾਲ ਦੀ ਉਮਰ ‘ਚ ਸੋਫੀ ਨੇ 14 ਅਪ੍ਰੈਲ ਨੂੰ ਆਪਣੀ ਆਖਰੀ ਸਾਹ ਲਏ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ।
ਮਾਨਸਿਕ ਤਣਾਅ ਨੇ ਖਤਮ ਕਰ ਦਿੱਤੀ ਜਿੰਦਗੀ
ਪਰਿਵਾਰ ਅਨੁਸਾਰ ਸੋਫੀ ਲੰਮੇ ਸਮੇਂ ਤੋਂ ਮਾਨਸਿਕ ਤਣਾਅ ਅਤੇ ਟਰਾਮਾ ਨਾਲ ਜੂਝ ਰਹੀ ਸੀ। ਉਹ ਆਪਣੇ ਦਰਦ ਨੂੰ ਦਬਾਉਣ ਲਈ ਦਵਾਈਆਂ ‘ਤੇ ਨਿਰਭਰ ਹੋ ਗਈ ਸੀ। ਪਰਿਵਾਰ ਨੇ ਦੱਸਿਆ ਕਿ ਇਹ ਸੈਲਫ ਮੈਡੀਕੇਸ਼ਨ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ। ਉਹ ਕਦੇ ਵੀ ਪੇਸ਼ੇਵਰ ਮਾਨਸਿਕ ਇਲਾਜ ਲਈ ਤਿਆਰ ਨਹੀਂ ਹੋਈ ਅਤੇ ਆਤਮ ਵਿਸ਼ਵਾਸ ਨਾਲ ਕਹਿੰਦੀ ਸੀ ਕਿ ਉਹ ਸਵੈ-ਉਪਚਾਰ ਨਾਲ ਠੀਕ ਹੋ ਜਾਵੇਗੀ।
ਪਰਿਵਾਰ ਦਾ ਭਾਵੁਕ ਸੰਦੇਸ਼
ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਪਰਿਵਾਰ ਨੇ ਸੋਫੀ ਨੂੰ ਯਾਦ ਕਰਦਿਆਂ ਲਿਖਿਆ, “ਉਹ ਕੋਮਲ ਦਿਲ ਅਤੇ ਰਚਨਾਤਮਕ ਰੂਹ ਵਾਲੀ ਲੜਕੀ ਸੀ। ਬਹੁਤ ਲਿਖਦੀ ਸੀ, ਪੇਂਟ ਕਰਦੀ ਸੀ, ਅਤੇ ਉਸਦੇ ਕੰਮ ‘ਚ ਅੰਦਰੂਨੀ ਦਰਦ ਸਾਫ਼ ਝਲਕਦਾ ਸੀ। ਕੁਝ ਲੋਕਾਂ ਨੇ ਉਸਦੀ ਭਲਮਨਸੀ ਦਾ ਗਲਤ ਲਾਭ ਚੁੱਕਿਆ।”
ਕਮਾਈ ਛੋਟੀ ਉਮਰ ‘ਚ ਮਾਨਤਾ
ਸੋਫੀ ਨੇ ਛੋਟੀ ਉਮਰ ‘ਚ ਹੀ ਅਦਾਕਾਰੀ ਦੀ ਦੁਨੀਆ ‘ਚ ਕਦਮ ਰੱਖਿਆ ਸੀ। ਉਨ੍ਹਾਂ ਨੇ ਫਿਲਮ ‘ਬੇਲਾ’ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ। ਬਾਅਦ ‘ਚ ‘ਮੈਮਥ’, ‘ਮਾਰਗੋਟ ਐਟ ਦਿ ਵੈਡਿੰਗ’ ਅਤੇ ‘ਨੋਹ’ ਵਰਗੀਆਂ ਪ੍ਰਸਿੱਧ ਫਿਲਮਾਂ ਵਿੱਚ ਮਹੱਤਵਪੂਰਣ ਭੂਮਿਕਾਵਾਂ ਨਿਭਾਈਆਂ। ‘ਮੈਮਥ’ ਵਿੱਚ ਉਨ੍ਹਾਂ ਨੇ ਮਸ਼ਹੂਰ ਅਦਾਕਾਰਾ ਮਿਸ਼ੇਲ ਵਿਲੀਅਮਜ਼ ਦੀ ਧੀ ਦਾ ਰੋਲ ਕੀਤਾ ਸੀ।
ਸੋਫੀ ਦੀ ਅਚਾਨਕ ਰਵਾਨਗੀ ਨੇ ਹਾਲੀਵੁੱਡ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਉਨ੍ਹਾਂ ਦੀ ਯਾਦਗਾਰ ਭੂਮਿਕਾਵਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ।