ਪੰਜਾਬ ‘ਚ ਗਰਮੀ ਦਾ ਕਹਿਰ! ਲੂ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ

ਪੰਜਾਬ ਵਿਚ ਗਰਮੀ ਨੇ ਆਪਣਾ ਪ੍ਰਭਾਵ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਾਪਮਾਨ 30 ਡਿਗਰੀ ਤੋਂ ਉੱਪਰ ਪਹੁੰਚ ਗਿਆ, ਜਿਸ ਕਰਕੇ ਲੂ ਅਤੇ ਘਾਤਕ ਗਰਮੀ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਡਿਪਟੀ ਕਮਿਸ਼ਨਰ, ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨੇ ਮੌਸਮ ਵਿਭਾਗ ਦੇ ਹਵਾਲੇ ਨਾਲ ਕਿਹਾ ਕਿ ਵਧਦੀ ਗਰਮੀ ਮਨੁੱਖੀ ਸਿਹਤ ਲਈ ਹਾਨਿਕਾਰਕ ਹੋ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਦੁਪਹਿਰ ਸਮੇਂ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ।

ਕਿਨ੍ਹਾਂ ਲਈ ਗਰਮੀ ਖਤਰਨਾਕ?

ਸਿਹਤ ਵਿਭਾਗ ਅਨੁਸਾਰ, ਨਵਜੰਮੇ ਬੱਚੇ, ਛੋਟੇ ਬੱਚੇ, ਗਰਭਵਤੀ ਔਰਤਾਂ, ਵੱਡੀ ਉਮਰ ਦੇ ਲੋਕ, ਮਜ਼ਦੂਰ, ਦਿਲ ਅਤੇ ਮਾਨਸਿਕ ਬੀਮਾਰੀਆਂ ਵਾਲੇ ਮਰੀਜ਼ ਆਦਿ ਉੱਚ ਤਾਪਮਾਨ ਤੋਂ ਵਧੇਰੇ ਪ੍ਰਭਾਵਿਤ ਹੋ ਸਕਦੇ ਹਨ।

ਲੂ ਅਤੇ ਗਰਮੀ ਤੋਂ ਬਚਾਅ ਲਈ ਇਹ ਹਦਾਇਤਾਂ ਮੰਨੋ:

ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨੋ।
ਸਿਰ ਢੱਕਣ ਲਈ ਛੱਤਰੀ, ਟੋਪੀ, ਤੌਲੀਆ ਜਾਂ ਪਗੜੀ ਵਰਤੋਂ।
ਧੁੱਪ ਵਿੱਚ ਨੰਗੇ ਪੈਰ ਨਾ ਜਾਓ।
ਹਰ 30-40 ਮਿੰਟ ਬਾਅਦ ਛਾਂ ਵਿਚ ਆਰਾਮ ਕਰੋ।
ਸਿਰ ਤੇ ਗਿੱਲਾ ਤੌਲੀਆ ਰੱਖੋ।
ਤਰਲ ਪਦਾਰਥ (ਓ.ਆਰ.ਐੱਸ, ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ) ਵੱਧ ਪਿਓ।
ਤਰਬੂਜ਼, ਅੰਗੂਰ, ਕਕੜੀ, ਟਮਾਟਰ, ਤੋਰੀ ਵਰਗੇ ਪਾਣੀ-ਭਰੇ ਫਲ-ਸਬਜ਼ੀਆਂ ਖਾਓ।
ਚਾਹ-ਕੌਫ਼ੀ ਦੀ ਵਰਤੋਂ ਘੱਟ ਕਰੋ।
ਤਲਿਆ-ਭੁੰਨਿਆ ਖਾਣਾ ਪੱਕਾ ਅਤੇ ਖਾਣ ਤੋਂ ਪਰਹੇਜ਼ ਕਰੋ।

ਰਸੋਈ ਸੰਭਾਲਣ ਲਈ ਖ਼ਾਸ ਟਿੱਪਸ:

ਸਿਖਰਲੇ ਘੰਟਿਆਂ ‘ਚ ਖਾਣਾ ਪਕਾਉਣ ਤੋਂ ਬਚੋ।
ਘਰ ਦੀ ਹਵਾਬੰਦੀ ਯਕੀਨੀ ਬਣਾਓ—ਖਿੜਕੀਆਂ, ਦਰਵਾਜ਼ੇ ਖੁੱਲ੍ਹੇ ਰੱਖੋ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸਾਵਧਾਨ ਰਹਿਣ ਅਤੇ ਲੂ ਤੋਂ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *