ਪੰਜਾਬ ‘ਚ ਲੂ ਲਈ ਐਡਵਾਈਜ਼ਰੀ ਜਾਰੀ, ਦੁਪਹਿਰ 12 ਤੋਂ 4 ਵਜੇ ਤੱਕ ਧੁੱਪ ‘ਚ ਨਿਕਲਣ ਤੋਂ ਪਰਹੇਜ਼ ਕਰਨ ਦੀ ਸਲਾਹ
ਪੰਜਾਬ ‘ਚ ਗਰਮੀ ਨੇ ਆਪਣਾ ਕਹਿਰ ਢਾਹਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਵੱਲੋਂ ਅੱਜ ਤੋਂ ਲੂ ਦੀ ਚੇਤਾਵਨੀ ਜਾਰੀ ਕਰਦਿਆਂ 9 ਅਪ੍ਰੈਲ ਤੋਂ 4 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੀ ਵੱਧ ਜਾਣ ਦੀ ਸੰਭਾਵਨਾ ਹੈ।
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਦੁਪਹਿਰ 12 ਤੋਂ 4 ਵਜੇ ਤੱਕ ਘਰੋਂ ਬਾਹਰ ਨਾ ਨਿਕਲਣ। ਉਨ੍ਹਾਂ ਕਿਹਾ ਕਿ ਗਰਮ ਹਵਾਵਾਂ ਕਾਰਨ ਸਨਸਟਰੋਕ, ਲੂ ਅਤੇ ਪਾਣੀ ਦੀ ਘਾਟ ਵਰਗੀਆਂ ਸਮੱਸਿਆਵਾਂ ਵਧ ਸਕਦੀਆਂ ਹਨ।
ਐਡਵਾਈਜ਼ਰੀ ਅਨੁਸਾਰ:
-
ਜਰੂਰੀ ਹੋਣ ‘ਤੇ ਹੀ ਬਾਹਰ ਨਿਕਲੋ।
-
ਸਿਰ ਢੱਕਣ ਲਈ ਟੋਪੀ, ਛੱਤਰੀ ਜਾਂ ਤੋਲੀਏ ਦੀ ਵਰਤੋਂ ਕਰੋ।
-
ਢਿੱਲੇ, ਸੂਤੀ ਤੇ ਫਿੱਕੇ ਰੰਗਾਂ ਵਾਲੇ ਕੱਪੜੇ ਪਹਿਨੋ।
-
ਹਰ ਅੱਧੇ ਘੰਟੇ ਬਾਅਦ ਪਾਣੀ ਪੀਣ ਦੀ ਆਦਤ ਬਣਾਓ।
-
ਅੱਖਾਂ ਲਈ ਚਸ਼ਮੇ, ਚਮੜੀ ਲਈ ਸਨ ਸਕਰੀਨ ਜਾਂ ਕਰੀਮ ਦੀ ਵਰਤੋਂ ਕਰੋ।
-
ਨੰਗੇ ਪੈਰ ਬਾਹਰ ਨਾ ਜਾਓ।
-
ਤਰਬੂਜ, ਖਰਬੂਜਾ, ਸੰਤਰਾ, ਅੰਗੂਰ, ਖੀਰਾ, ਘੀਆ ਆਦਿ ਵਧੇਰੇ ਵਰਤੋ।
-
ਲੱਸੀ, ਨਿੰਬੂ ਪਾਣੀ, ਨਾਰੀਅਲ ਪਾਣੀ ਜਾਂ ਓ.ਆਰ.ਐੱਸ. ਘੋਲ ਨਾਲ ਸਰੀਰ ਨੂੰ ਹਾਈਡਰੇਟ ਰੱਖੋ।
ਡਾ. ਸਿੰਘ ਨੇ ਕਿਹਾ ਕਿ ਸਾਰੇ ਹਸਪਤਾਲਾਂ ਨੂੰ ਤਿਆਰ ਰੱਖਣ ਦੇ ਹੁਕਮ ਜਾਰੀ ਹੋ ਚੁੱਕੇ ਹਨ ਅਤੇ ਜ਼ਰੂਰੀ ਸਹੂਲਤਾਂ ਉਪਲਬਧ ਕਰਵਾ ਦਿੱਤੀਆਂ ਗਈਆਂ ਹਨ।
ਲੋਕਾਂ ਨੂੰ ਅਪੀਲ ਹੈ ਕਿ ਸਰਕਾਰੀ ਐਡਵਾਈਜ਼ਰੀ ਦੀ ਪਾਲਣਾ ਕਰਕੇ ਆਪਣੀ ਸਿਹਤ ਦੀ ਰੱਖਿਆ ਕਰੋ।