10 ਸਾਲ ਪੁਰਾਣੇ ਆਧਾਰ ਕਾਰਡ ਰੱਦ ਹੋਣ ਦਾ ਖ਼ਤਰਾ, ਸਰਕਾਰ ਨੇ ਜਾਰੀ ਕੀਤੀ ਅਹਿਮ ਚਿਤਾਵਨੀ
ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਵੱਲੋਂ 10 ਸਾਲ ਤੋਂ ਪੁਰਾਣੇ ਆਧਾਰ ਕਾਰਡਾਂ ਨੂੰ ਲੈ ਕੇ ਵੱਡੀ ਅਪਡੇਟ ਜਾਰੀ ਕੀਤੀ ਗਈ ਹੈ। ਸਰਕਾਰ ਨੇ ਪੁਰਾਣੇ ਆਧਾਰ ਕਾਰਡ ਧਾਰਕਾਂ ਨੂੰ ਆਪਣੀ ਜਾਣਕਾਰੀ ਅਪਡੇਟ ਕਰਨ ਲਈ ਕਿਹਾ ਹੈ। ਜੇਕਰ ਤੁਹਾਡਾ ਆਧਾਰ ਕਾਰਡ 10 ਸਾਲ ਤੋਂ ਵੱਧ ਪੁਰਾਣਾ ਹੈ, ਤਾਂ ਇਸਨੂੰ ਜ਼ਰੂਰ ਅਪਡੇਟ ਕਰੋ, ਨਹੀਂ ਤਾਂ ਇਹ ਰੱਦ ਕੀਤਾ ਜਾ ਸਕਦਾ ਹੈ।
ਸਰਕਾਰ ਨੇ ਆਧਾਰ ਅਪਡੇਟ ਲਈ ਮੁਫ਼ਤ ਸਮਾਂ ਸੀਮਾ 14 ਜੂਨ, 2025 ਤੱਕ ਵਧਾ ਦਿੱਤੀ ਹੈ। ਪਹਿਲਾਂ ਇਹ ਮਿਤੀ 14 ਦਸੰਬਰ, 2024 ਸੀ। 10 ਸਾਲ ਤੋਂ ਵੱਧ ਉਮਰ ਵਾਲੇ ਆਧਾਰ ਧਾਰਕਾਂ ਨੂੰ ਆਪਣੀ ਜਾਣਕਾਰੀ ਆਨਲਾਈਨ ਅਪਡੇਟ ਕਰਨ ਦੀ ਸਲਾਹ ਦਿੱਤੀ ਗਈ ਹੈ।
ਆਧਾਰ ਅਪਡੇਟ ਕਰਨ ਦੀ ਲੋੜ ਕਿਉਂ ਹੈ?
ਆਧਾਰ ਕਾਰਡ ਵਿਅਕਤੀ ਦੀ ਪਛਾਣ ਦਾ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਹੈ। ਸਮੇਂ ਦੇ ਨਾਲ-ਨਾਲ ਵਿਅਕਤੀ ਦੀ ਬਾਇਓਮੀਟ੍ਰਿਕ ਅਤੇ ਨਿੱਜੀ ਜਾਣਕਾਰੀ, ਜਿਵੇਂ ਚਿਹਰਾ, ਉਮਰ ਜਾਂ ਪਤਾ ਬਦਲ ਸਕਦਾ ਹੈ। ਫਰਜ਼ੀ ਆਧਾਰ ਕਾਰਡਾਂ ਨੂੰ ਰੋਕਣ ਅਤੇ ਪਛਾਣ ਨੂੰ ਅੱਪਡੇਟ ਰੱਖਣ ਲਈ ਇਸ ਦੀ ਅਪਡੇਟਿੰਗ ਜ਼ਰੂਰੀ ਹੈ।
ਆਧਾਰ ਅਪਡੇਟ ਕਿਵੇਂ ਕਰੀਏ?
- myAadhaar ਪੋਰਟਲ ‘ਤੇ ਲੌਗਇਨ ਕਰੋ।
- ਆਪਣੀ ਜਾਣਕਾਰੀ ਦੀ ਪੁਸ਼ਟੀ ਅਤੇ ਅਪਡੇਟ ਕਰੋ।
- ਆਨਲਾਈਨ ਅਪਡੇਟ ਮੁਫ਼ਤ ਹੈ, ਪਰ ਆਫਲਾਈਨ ਸੇਵਾ ਲਈ ਫੀਸ ਭਰਨੀ ਪਵੇਗੀ।
ਮੁਫ਼ਤ ਅਪਡੇਟ ਦਾ ਸਮਾਂ
UIDAI ਨੇ ਮੁਫ਼ਤ ਅਪਡੇਟ ਸੇਵਾ ਦੀ ਮਿਤੀ 14 ਜੂਨ, 2025 ਤੱਕ ਵਧਾ ਦਿੱਤੀ ਹੈ। ਇਸ ਤਾਰੀਖ ਤੋਂ ਬਾਅਦ, ਅਪਡੇਟ ਲਈ ਫੀਸ ਲੱਗੂ ਹੋਵੇਗੀ।
ਆਪਣੇ ਆਧਾਰ ਕਾਰਡ ਨੂੰ ਜਲਦ ਅਪਡੇਟ ਕਰੋ ਤਾਂ ਕਿ ਕੋਈ ਅਸੁਵਿਧਾ ਨਾਹ ਹੋਵੇ।