ਵੱਡਾ ਅਫ਼ਸਰ ਬਣਨ ਦਾ ਸੁਨਹਿਰੀ ਮੌਕਾ: PPSC ਨੇ 322 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ

ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖ਼ਬਰ! ਜੇਕਰ ਤੁਸੀਂ ਵੱਡਾ ਅਫ਼ਸਰ ਬਣਨ ਦਾ ਸੁਪਨਾ ਵੇਖ ਰਹੇ ਹੋ, ਤਾਂ ਇਹ ਮੌਕਾ ਗਵਾਚਣ ਵਾਲਾ ਨਹੀਂ। ਪੰਜਾਬ ਪਬਲਿਕ ਸਰਵਿਸ ਕਮਿਸ਼ਨ (PPSC) ਨੇ ਸਟੇਟ ਸਿਵਲ ਸਰਵਿਸਿਜ਼ ਕੰਬਾਈਡ ਕੰਪੀਟੀਟਿਵ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਅਰਜ਼ੀਆਂ ਦੇ ਪ੍ਰਕਿਰਿਆ ਸ਼ੁਰੂ

  • ਅਰਜ਼ੀਆਂ ਦੀ ਸ਼ੁਰੂਆਤ: 3 ਜਨਵਰੀ 2025।
  • ਵੈੱਬਸਾਈਟ: ਅਧਿਕਾਰਤ ਵੈੱਬਸਾਈਟ ppsc.gov.in ‘ਤੇ ਜਾ ਕੇ ਅਰਜ਼ੀ ਦਾਖ਼ਲ ਕਰੋ।
  • ਕੁੱਲ ਅਸਾਮੀਆਂ: 322।

ਪਦਵੀਆਂ ਅਤੇ ਅਸਾਮੀਆਂ

  • ਪੰਜਾਬ ਸਿਵਲ ਸੇਵਾਵਾਂ: 46 ਅਸਾਮੀਆਂ।
  • ਡਿਪਟੀ ਸੁਪਰੀਡੈਂਟ ਆਫ ਪੁਲਸ (DSP): 27 ਅਸਾਮੀਆਂ।
  • ਤਹਿਸੀਲਦਾਰ: 121 ਅਸਾਮੀਆਂ।
  • ਆਬਕਾਰੀ ਅਤੇ ਕਰ ਅਫ਼ਸਰ: 13 ਅਸਾਮੀਆਂ।
  • ਖ਼ੁਰਾਕ ਅਤੇ ਸਿਵਲ ਸਪਲਾਈ ਅਫ਼ਸਰ: 49 ਅਸਾਮੀਆਂ।
  • ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ: 21 ਅਸਾਮੀਆਂ।
  • ਲੇਬਰ ਕਮ ਕੰਸੀਲੀਏਸ਼ਨ ਅਫ਼ਸਰ: 3 ਅਸਾਮੀਆਂ।

ਅਰਜ਼ੀ ਦੇਣ ਦਾ ਤਰੀਕਾ

  1. ppsc.gov.in ‘ਤੇ ਜਾ ਕੇ “PPSC Recruitment 2025” ‘ਤੇ ਕਲਿੱਕ ਕਰੋ।
  2. ਲੋੜੀਂਦੇ ਵੇਰਵੇ ਭਰੋ ਅਤੇ ਅਰਜ਼ੀ ਫਾਰਮ ਜਮ੍ਹਾਂ ਕਰੋ।
  3. ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ।
  4. ਭਵਿੱਖ ਦੇ ਹਵਾਲੇ ਲਈ ਪ੍ਰਿੰਟਆਉਟ ਸੰਭਾਲ ਕੇ ਰੱਖੋ।

ਧਿਆਨ ਰਹੇ

  • ਅਰਜ਼ੀ ਦਾਖ਼ਲ ਕਰਨ ਤੋਂ ਪਹਿਲਾਂ ਸਾਰੀ ਜਾਣਕਾਰੀ ਧਿਆਨ ਨਾਲ ਪੜ੍ਹੋ।
  • ਅਗਰ ਫਾਰਮ ਵਿੱਚ ਕੋਈ ਗ਼ਲਤੀ ਪਾਈ ਗਈ, ਤਾਂ ਬਿਨੈ ਪੱਤਰ ਰੱਦ ਕੀਤਾ ਜਾ ਸਕਦਾ ਹੈ।
  • ਅਰਜ਼ੀ ਜਮ੍ਹਾਂ ਕਰਨ ਦੀ ਅਖੀਰਲੀ ਤਾਰੀਖ ਜਲਦੀ ਜਾਰੀ ਕੀਤੀ ਜਾਵੇਗੀ।

Leave a Reply

Your email address will not be published. Required fields are marked *