EPFO Salary Hike: ਨਵੇਂ ਸਾਲ ‘ਚ ਪ੍ਰਾਈਵੇਟ ਕਰਮਚਾਰੀਆਂ ਲਈ ਵੱਡੀ ਖ਼ਬਰ, ਵਧੇਗੀ ਬੇਸਿਕ ਸੈਲਰੀ ਅਤੇ ਪੈਨਸ਼ਨ ਲਿਮਟ

ਨਵੇਂ ਸਾਲ 2025 ਦੀ ਤਿਆਰੀਆਂ ਦੇ ਵਿਚਕਾਰ ਪ੍ਰਾਈਵੇਟ ਖੇਤਰ ਦੇ ਕਰਮਚਾਰੀਆਂ ਲਈ ਚੰਗੀ ਖ਼ਬਰ ਆ ਸਕਦੀ ਹੈ। ਸਰਕਾਰ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ‘ਚ ਬੇਸਿਕ ਸੈਲਰੀ ਸੀਮਾ ਵਧਾਉਣ ‘ਤੇ ਵਿਚਾਰ ਕਰ ਰਹੀ ਹੈ।

ਪੈਨਸ਼ਨ ਸੀਮਾ ‘ਚ ਵਾਧੇ ਦੀ ਯੋਜਨਾ

ਵਰਤਮਾਨ ਪੈਨਸ਼ਨ ਦੀ ਗਣਨਾ 15,000 ਰੁਪਏ ਦੇ ਆਧਾਰ ‘ਤੇ ਹੁੰਦੀ ਹੈ। ਹੁਣ ਇਸ ਸੀਮਾ ਨੂੰ ਵਧਾ ਕੇ 21,000 ਰੁਪਏ ਕਰਨ ਦਾ ਪ੍ਰਸਤਾਵ ਤਿਆਰ ਹੈ। ਜੇ ਇਹ ਬਦਲਾਅ ਲਾਗੂ ਹੁੰਦਾ ਹੈ ਤਾਂ ਪ੍ਰਾਈਵੇਟ ਕਰਮਚਾਰੀਆਂ ਦੀ ਮਾਸਿਕ ਪੈਨਸ਼ਨ ‘ਚ ਵੱਡਾ ਵਾਧਾ ਹੋਵੇਗਾ।

ਕੀ ਬਦਲਾਅ ਦਾ ਅਸਰ ਪਵੇਗਾ?

ਨਵੀਂ ਗਣਨਾ ਕਾਰਨ ਕਰਮਚਾਰੀਆਂ ਦੀ EPFO ਯੋਗਦਾਨ ਰਕਮ ਵਧੇਗੀ, ਜਿਸ ਨਾਲ ਮਾਸਿਕ ਤਨਖਾਹ ‘ਚ ਕਟੌਤੀ ਹੋ ਸਕਦੀ ਹੈ। ਪਰ ਲੰਬੇ ਸਮੇਂ ਵਿੱਚ ਪੈਨਸ਼ਨ ਦੇ ਰੂਪ ਵਿੱਚ 2,550 ਰੁਪਏ ਮਹੀਨਾ ਵਾਧਾ ਹੋਵੇਗਾ।

ਲੰਬੇ ਸਮੇਂ ਤੋਂ ਚੱਲ ਰਹੀ ਸੀ ਮੰਗ

ਪ੍ਰਾਈਵੇਟ ਸੈਕਟਰ ਦੇ ਮੁਲਾਜ਼ਮ ਕਈ ਸਾਲਾਂ ਤੋਂ ਪੈਨਸ਼ਨ ਅਤੇ ਤਨਖਾਹ ਸੀਮਾ ਵਧਾਉਣ ਦੀ ਮੰਗ ਕਰ ਰਹੇ ਹਨ। ਜੇਕਰ ਇਹ ਬਦਲਾਅ ਬਜਟ 2025 ‘ਚ ਲਾਗੂ ਹੁੰਦਾ ਹੈ, ਤਾਂ ਇਹ ਲੱਖਾਂ ਕਰਮਚਾਰੀਆਂ ਲਈ ਵੱਡੀ ਰਾਹਤ ਹੋਵੇਗੀ।

Leave a Reply

Your email address will not be published. Required fields are marked *