ਡਿਪੋਰਟ ਮਾਮਲਿਆਂ ਮਗਰੋਂ ਇਮੀਗ੍ਰੇਸ਼ਨ ਕੰਪਨੀਆਂ ‘ਤੇ ED ਦੀ ਵੱਡੀ ਕਾਰਵਾਈ
ਚੰਡੀਗੜ੍ਹ ਤੇ ਜਲੰਧਰ ‘ਚ ਇਨਫੋਰਸਮੈਂਟ ਡਿਪਾਰਟਮੈਂਟ (ED) ਵੱਲੋਂ ਇਮੀਗ੍ਰੇਸ਼ਨ ਫਰਾਡ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ। ਜਾਅਲੀ ਦਸਤਾਵੇਜ਼ ਤੇ ਐਂਟਰੀ ਫੀਸ ਦੇ ਨਾਂ ‘ਤੇ ਲੋਕਾਂ ਨੂੰ ਅਮਰੀਕਾ ਭੇਜਣ ਵਾਲੀਆਂ ਕੰਪਨੀਆਂ ‘ਤੇ ED ਨੇ ਛਾਪੇ ਮਾਰੇ।
ਕਿਸੇ-ਕਿਸੇ ਥਾਂ ‘ਤੇ ਹੋਈ ਛਾਪੇਮਾਰੀ
- ED ਨੇ ਚੰਡੀਗੜ੍ਹ ‘ਚ 5 ਵੱਖ-ਵੱਖ ਇਮੀਗ੍ਰੇਸ਼ਨ ਕੰਪਨੀਆਂ ਦੇ ਦਫ਼ਤਰਾਂ ਤੇ ਘਰਾਂ ‘ਚ ਤਲਾਸ਼ੀ ਲਈ।
- 19 ਲੱਖ ਰੁਪਏ ਨਕਦੀ, ਡਿਜੀਟਲ ਸਬੂਤ ਅਤੇ ਜਾਅਲੀ ਦਸਤਾਵੇਜ਼ ਬਰਾਮਦ ਕੀਤੇ।
- ED ਨੇ ਰੈੱਡ ਲੀਫ਼ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਟਿਡ, ਐੱਮ.ਐੱਸ. ਓਵਰਸੀਜ਼ ਪਾਰਟਨਰ ਐਜੂਕੇਸ਼ਨ ਕੰਸਲਟੈਂਸੀ ਤੇ ਐੱਮ.ਐੱਸ. ਇਨਫੋਵਿਜ਼ ਸਾਫਟਵੇਅਰ ਤੇ ਕਾਰਵਾਈ ਕੀਤੀ।
ਜਾਂਚ ‘ਚ ਕੀ ਨਿਕਲਿਆ?
- ਇਹ ਕੰਪਨੀਆਂ ਲੋਕਾਂ ਨੂੰ ਜਾਅਲੀ ਦਸਤਾਵੇਜ਼ ਤੇ ਫਰਜੀ ਵਿੱਤੀ ਐਂਟਰੀਆਂ ਵਿਖਾ ਕੇ ਵਿਦੇਸ਼ ਭੇਜ ਰਹੀਆਂ ਸਨ।
- ਅਮਰੀਕੀ ਦੂਤਾਵਾਸ ਨੇ ਵੀ ਦਿੱਲੀ ਪੁਲਿਸ ਨੂੰ ਧੋਖਾਧੜੀ ਦੀਆਂ ਸ਼ਿਕਾਇਤਾਂ ਦਿੱਤੀਆਂ।
- ਇਹ ਲੋਕ ਆਪਣੇ ਖਾਤਿਆਂ ‘ਚ ਫ਼ਰਜੀ ਫੰਡ ਵਿਖਾ ਕੇ ਲੱਖਾਂ ਰੁਪਏ ਲੈ ਰਹੇ ਸਨ।
ਹਰਿਆਣਾ ‘ਚ ED ਦੀ ਹੋਰ ਕਾਰਵਾਈ
- ED ਨੇ ਹਰਿਆਣਾ ‘ਚ 6 ਥਾਵਾਂ ‘ਤੇ ਛਾਪੇ ਮਾਰੇ।
- 17.20 ਕਰੋੜ ਦੀ ਕ੍ਰਿਪਟੋ ਕਰੰਸੀ ਜ਼ਬਤ, ਕਈ ਮੋਬਾਈਲ ਅਤੇ ਡਿਜੀਟਲ ਸਬੂਤ ਹਾਸਲ।
- ਭਿਵਾਨੀ ਅਤੇ ਹਿਸਾਰ ਦੇ ਰਹਿਣ ਵਾਲੇ 4 ਵਿਅਕਤੀਆਂ ‘ਤੇ ਐੱਫ਼.ਆਈ.ਆਰ. ਦਰਜ।
ED ਹੁਣ ਇਹ ਵੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਕਾਰੋਬਾਰੀਆਂ ਨੇ ਫ਼ਰਜੀ ਧੰਧੇ ਰਾਹੀਂ ਖੱਟੀ ਰਕਮ ਕਿੱਥੇ-ਕਿੱਥੇ ਨਿਵੇਸ਼ ਕੀਤੀ।