31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਮਹੱਤਵਪੂਰਨ ਕੰਮ, ਨਹੀਂ ਤਾਂ ਲੱਗ ਸਕਦਾ ਹੈ ਮੋਟਾ ਜੁਰਮਾਨਾ
ਸਾਲ 2024 ਖਤਮ ਹੋ ਰਿਹਾ ਹੈ ਅਤੇ 2025 ਸ਼ੁਰੂ ਹੋਣ ਵਾਲਾ ਹੈ। 31 ਦਸੰਬਰ ਤੱਕ ਕਈ ਵਿੱਤੀ ਅਤੇ ਦਫ਼ਤਰੀ ਕੰਮਾਂ ਦੀ ਸਮਾਂ ਸੀਮਾ ਖਤਮ ਹੋ ਰਹੀ ਹੈ। ਇਨ੍ਹਾਂ ਵਿੱਚ ਇਨਕਮ ਟੈਕਸ ਰਿਟਰਨ, ਵਿਵਾਦ ਸੇ ਵਿਸ਼ਵਾਸ ਯੋਜਨਾ, ਜੀਐਸਟੀ ਰਿਟਰਨ ਅਤੇ ਖਾਸ ਐੱਫਡੀ ਸਕੀਮਾਂ ਦਾ ਲਾਭ ਸ਼ਾਮਲ ਹੈ।
ਵਿਵਾਦ ਸੇ ਵਿਸ਼ਵਾਸ ਯੋਜਨਾ
ਇਨਕਮ ਟੈਕਸ ਵਿਭਾਗ ਵੱਲੋਂ ਟੈਕਸ ਵਿਵਾਦਾਂ ਦੇ ਨਿਪਟਾਰੇ ਲਈ ਸ਼ੁਰੂ ਕੀਤੀ ਇਸ ਯੋਜਨਾ ਦੀ ਆਖਰੀ ਮਿਤੀ 31 ਦਸੰਬਰ ਹੈ। ਜੇਕਰ ਤੁਸੀਂ ਆਪਣੇ ਵਿਵਾਦਿਤ ਟੈਕਸਾਂ ਦਾ ਨਿਪਟਾਰਾ ਕਰਨਾ ਚਾਹੁੰਦੇ ਹੋ, ਤਾਂ ਇਸ ਸਕੀਮ ਦਾ ਲਾਭ ਲੈਣ ਲਈ ਸਿਰਫ ਕੁਝ ਦਿਨ ਬਾਕੀ ਹਨ।
ਇਨਕਮ ਟੈਕਸ ਰਿਟਰਨ (ITR)
ਆਮਦਨ ਕਰ ਦੇ ਰਿਟਰਨ ਫਾਈਲ ਕਰਨ ਦੀ ਆਖਰੀ ਮਿਤੀ 31 ਦਸੰਬਰ 2024 ਹੈ।
- ਜਿਨ੍ਹਾਂ ਦੀ ਆਮਦਨ 5 ਲੱਖ ਤੋਂ ਵੱਧ ਹੈ, ਉਹ 5,000 ਰੁਪਏ ਲੇਟ ਫੀਸ ਦੇ ਨਾਲ ਰਿਟਰਨ ਫਾਈਲ ਕਰ ਸਕਦੇ ਹਨ।
- 5 ਲੱਖ ਤੋਂ ਘੱਟ ਆਮਦਨ ਵਾਲੇ 1,000 ਰੁਪਏ ਲੇਟ ਫੀਸ ਭਰ ਸਕਦੇ ਹਨ।
ਜੇਕਰ 31 ਦਸੰਬਰ ਤੱਕ ਰਿਟਰਨ ਫਾਈਲ ਨਹੀਂ ਕੀਤੀ ਜਾਂਦੀ, ਤਾਂ 10,000 ਰੁਪਏ ਤੱਕ ਜੁਰਮਾਨਾ ਲੱਗ ਸਕਦਾ ਹੈ।
ਜੀਐਸਟੀ ਰਿਟਰਨ
ਜੀਐਸਟੀ ਰਜਿਸਟ੍ਰੇਸ਼ਨ ਵਾਲੇ ਕਾਰੋਬਾਰੀਆਂ ਲਈ GSTR-9 ਅਤੇ GSTR-9C ਫਾਈਲ ਕਰਨ ਦੀ ਮਿਤੀ ਵੀ 31 ਦਸੰਬਰ ਹੈ।
- 2 ਕਰੋੜ ਰੁਪਏ ਟਰਨਓਵਰ ਵਾਲੇ ਟੈਕਸਦਾਤਾਵਾਂ ਨੂੰ GSTR-9 ਦਾਇਰ ਕਰਨੀ ਹੈ।
- 5 ਕਰੋੜ ਰੁਪਏ ਤੋਂ ਵੱਧ ਵਾਲੇ ਨੂੰ GSTR-9C ਫਾਈਲ ਕਰਨੀ ਹੋਵੇਗੀ।
ਨਾ ਕਰਨ ਦੀ ਸਥਿਤੀ ਵਿੱਚ ਨਿਯਮਾਂ ਤਹਿਤ ਜੁਰਮਾਨਾ ਲਗ ਸਕਦਾ ਹੈ।
ਖਾਸ ਐੱਫਡੀ ਸਕੀਮਾਂ
IDBI ਬੈਂਕ ਅਤੇ ਪੰਜਾਬ ਐਂਡ ਸਿੰਧ ਬੈਂਕ ਵੱਲੋਂ ਚਲਾਈਆਂ ਖਾਸ ਐੱਫਡੀ ਸਕੀਮਾਂ ਦੀ ਆਖਰੀ ਮਿਤੀ 31 ਦਸੰਬਰ ਹੈ। ਇਨ੍ਹਾਂ ਵਿੱਚ 8% ਤੋਂ ਵੱਧ ਵਿਆਜ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਨਵੇਂ ਸਾਲ ਦੇ ਬਦਲਾਅ
1 ਜਨਵਰੀ 2025 ਤੋਂ ਕਈ ਵਿੱਤੀ ਨਿਯਮਾਂ ਵਿੱਚ ਬਦਲਾਅ ਹੋਣ ਵਾਲੇ ਹਨ:
- UPI 123Pay ਦੀ ਲੈਣ-ਦੇਣ ਸੀਮਾ।
- EPFO ਦਾ ਨਵਾਂ ਨਿਯਮ।
- ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਬਦਲਾਅ।
ਨੋਟ: 31 ਦਸੰਬਰ ਤੋਂ ਪਹਿਲਾਂ ਇਹ ਸਾਰੇ ਕੰਮ ਪੂਰੇ ਕਰ ਲਓ, ਨਹੀਂ ਤਾਂ ਜੁਰਮਾਨੇ ਦੇ ਨਾਲ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।